Bible Languages

Indian Language Bible Word Collections

Bible Versions

Books

Jeremiah Chapters

Jeremiah 15 Verses

Bible Versions

Books

Jeremiah Chapters

Jeremiah 15 Verses

1 ਤਦ ਯਹੋਵਾਹ ਨੇ ਮੈਨੂੰ ਆਖਿਆ, ਭਾਵੇਂ ਮੂਸਾ ਅਤੇ ਸਮੂਏਲ ਮੇਰੇ ਸਨਮੁੱਖ ਖੜੇ ਹੁੰਦੇ ਤਾਂ ਵੀ ਮੇਰਾ ਜੀ ਏਸ ਪਰਜਾ ਵੱਲ ਨਾ ਝੁਕਦਾ। ਓਹਨਾਂ ਨੂੰ ਮੇਰੇ ਅੱਗੋਂ ਕੱਢ ਦੇਹ ਕਿ ਓਹ ਚੱਲੇ ਜਾਣ!
2 ਤਾਂ ਐਉਂ ਹੋਵੇਗਾ ਕਿ ਜਦ ਓਹ ਤੈਨੂੰ ਆਖਣ, ਅਸੀਂ ਕਿੱਧਰ ਜਾਈਏ? ਤਾਂ ਤੂੰ ਓਹਨਾਂ ਨੂੰ ਆਖ, ਯਹੋਵਾਹ ਇਉਂ ਫ਼ਰਮਾਉਂਦਾ ਹੈ, - ਜਿਹੜੇ ਮੌਤ ਲਈ ਹਨ, ਓਹ ਮੌਤ ਵੱਲ, ਜਿਹੜੇ ਤਲਵਾਰ ਲਈ ਹਨ, ਓਹ ਤਲਵਾਰ ਵੱਲ, ਜਿਹੜੇ ਕਾਲ ਲਈ ਹਨ, ਓਹ ਕਾਲ ਵੱਲ, ਜਿਹੜੇ ਕੈਦ ਲਈ ਹਨ, ਓਹ ਕੈਦ ਵੱਲ ਚੱਲੇ ਜਾਣ।।
3 ਮੈਂ ਓਹਨਾਂ ਦੇ ਉੱਤੇ ਚਾਰ ਵਸਤੂਆਂ ਨੂੰ ਠਹਿਰਾਵਾਂਗਾ, ਯਹੋਵਾਹ ਦਾ ਵਾਕ ਹੈ, - ਤਲਵਾਰ ਨੂੰ ਵੱਢਣ ਲਈ, ਕੁੱਤਿਆਂ ਨੂੰ ਪਾੜਨ ਲਈ ਅਤੇ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾ ਲੈਣ ਅਤੇ ਨਾਸ ਕਰਨ ਲਈ
4 ਮੈਂ ਓਹਨਾਂ ਨੂੰ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਪੁੱਤ੍ਰ ਮਨੱਸ਼ਹ ਦੇ ਉਸ ਕੰਮ ਦੇ ਕਾਰਨ ਜੋ ਉਸ ਯਰੂਸ਼ਲਮ ਵਿੱਚ ਕੀਤਾ ਸਾਰੀ ਧਰਤੀ ਦੀਆਂ ਪਾਤਸ਼ਾਹੀਆਂ ਲਈ ਇੱਕ ਭੈ ਹੋਣ ਲਈ ਦਿਆਂਗਾ।।
5 ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਤਰਸ ਖਾਵੇਗਾ? ਯਾ ਕੌਣ ਤੇਰਾ ਦਰਦੀ ਹੋਵੇਗਾ? ਯਾ ਕੌਣ ਤੇਰੀ ਸੁਖ ਸਾਂਦ ਪੁੱਛਣ ਲਈ ਮੁੜੇਗਾ?
6 ਤੈਂ ਮੈਨੂੰ ਛੱਡ ਦਿੱਤਾ, ਯਹੋਵਾਹ ਦਾ ਵਾਕ ਹੈ, ਤੂੰ ਪਿੱਛੇ ਨੂੰ ਫਿਰ ਗਈ। ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਨਾਸ ਕਰ ਦਿਆਂਗਾ, ਪਛਤਾਉਂਦਾ ਪਛਤਾਉਂਦਾ ਮੈਂ ਥਕ ਗਿਆ!
7 ਮੈਂ ਓਹਨਾਂ ਨੂੰ ਛੱਜਾਂ ਨਾਲ ਦੇਸ ਦੇ ਫਾਟਕਾਂ ਵਿਚ ਛੱਟਿਆਂ। ਮੈਂ ਓਹਨਾਂ ਨੂੰ ਔਂਤ ਕੀਤਾ, ਮੈਂ ਆਪਣੀ ਪਰਜਾ ਨੂੰ ਮਿਟਾ ਦਿੱਤਾ, ਓਹ ਆਪਣਿਆਂ ਰਾਹਾਂ ਤੋਂ ਨਹੀਂ ਮੁੜੇ।
8 ਓਹਨਾਂ ਦੀਆਂ ਵਿੱਧਵਾਂ ਮੇਰੇ ਅੱਗੇ, ਸਮੁੰਦਰ ਦੀ ਰੇਤ ਨਾਲੋਂ ਵੱਧ ਗਈਆਂ। ਮੈਂ ਦੁਪਹਿਰ ਦੇ ਵੇਲੇ ਜੁਆਨਾਂ ਦੀਆਂ ਮਾਵਾਂ ਦੇ ਵਿਰੁੱਧ, ਇੱਕ ਲੁਟੇਰਾ ਲਿਆਂਦਾ ਹਾਂ, ਮੈਂ ਉਹ ਦੇ ਉੱਤੇ ਕਸ਼ਟ ਅਤੇ ਡਰ ਅੱਚਣਚੇਤ ਪਾਇਆ।
9 ਉਹ ਜਿਸ ਨੇ ਸੱਤ ਜਣੇ ਸਨ ਮਾੜੀ ਹੋ ਗਈ ਹੈ, ਉਸ ਜਾਨ ਦੇ ਦਿੱਤੀ, ਜਦ ਅੱਜੇ ਦਿਨ ਹੀ ਸੀ ਉਹ ਦਾ ਸੂਰਜ ਲਹਿ ਗਿਆ, ਉਹ ਸ਼ਰਮਿੰਦੀ ਅਤੇ ਬੇਪਤ ਹੋਈ, ਮੈਂ ਓਹਨਾਂ ਦੇ ਰਹਿੰਦੇ ਖੂਹੰਦੇ ਨੂੰ ਓਹਨਾਂ ਦੇ ਵੈਰੀਆਂ ਦੇ ਸਾਹਮਣੇ ਤਲਵਾਰ ਦੇ ਹਵਾਲੇ ਕਰਾਂਗਾ, ਯਹੋਵਾਹ ਦਾ ਵਾਕ ਹੈ।।
10 ਹਾਇ ਮੇਰੇ ਉੱਤੇ! ਹੇ ਮੇਰੀ ਅੰਮਾ ਕਿ ਤੈਂ ਮੈਨੂੰ ਜਣਿਆ ਜੋ ਸਾਰੇ ਦੇਸ ਲਈ ਇੱਕ ਲੜਾਕਾ ਮਨੁੱਖ ਅਰ ਇੱਕ ਫਸਾਦੀ ਮਨੁੱਖ ਹਾਂ। ਨਾ ਮੈਂ ਉਧਾਰ ਦਿੱਤਾ, ਨਾ ਮੈਂ ਉਧਾਰ ਲਿਆ, ਤਾਂ ਵੀ ਸਾਰੇ ਮੈਨੂੰ ਫਿਟਕਾਰਦੇ ਹਨ!
11 ਯਹੋਵਾਹ ਨੇ ਆਖਿਆ, ਮੈਂ ਸੱਚ ਮੁੱਚ ਤੈਨੂੰ ਭਲਿਆਈ ਲਈ ਛੁਡਾਵਾਂਗਾ, ਮੈਂ ਸੱਚ ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ
12 ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਯਾ ਪਿੱਤਲ ਨੂੰ ਤੋੜ ਸੱਕਦਾ ਹੈ?
13 ਮੈਂ ਤੇਰੇ ਮਾਲ ਅਤੇ ਤੇਰੇ ਖ਼ਜ਼ਾਨਿਆਂ ਨੂੰ ਲੁੱਟ ਲਈ ਦਿਆਂਗਾ, ਮੁੱਲ ਲਈ ਨਹੀਂ, ਸਗੋਂ ਤੇਰੇ ਸਾਰੇ ਪਾਪਾਂ ਦੇ ਕਾਰਨ ਤੇਰੀਆਂ ਹੱਦਾਂ ਦੇ ਵਿੱਚ ਏਹ ਹੋਵੇਗਾ
14 ਮੈਂ ਓਹਨਾਂ ਨੂੰ ਤੇਰੇ ਵੈਰੀਆਂ ਦੇ ਨਾਲ ਇੱਕ ਅਜੇਹੇ ਦੇਸ ਵੱਲ ਲੰਘਾ ਦਿਆਂਗਾ ਜਿਹ ਨੂੰ ਤੂੰ ਨਹੀਂ ਜਾਣਦਾ ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ।।
15 ਹੇ ਯਹੋਵਾਹ, ਤੂੰ ਜਾਣਦਾ ਹੈਂ, ਮੈਨੂੰ ਚੇਤੇ ਕਰ ਅਤੇ ਮੇਰੀ ਖ਼ਬਰ ਲੈ, ਮੇਰੇ ਸਤਾਉਣ ਵਾਲਿਆਂ ਤੋਂ ਮੇਰਾ ਬਦਲਾ ਲੈ। ਆਪਣੀ ਧੀਰਜ ਵਿੱਚੇ ਮੈਂਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।
16 ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਨ੍ਹਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।
17 ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇੱਕਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੈਂ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ।
18 ਮੇਰੀ ਪੀੜ ਕਿਉਂ ਸਦਾ ਦੀ ਹੈ, ਅਤੇ ਮੇਰਾ ਫੱਟ ਕਿਉਂ ਅਸਾਧ ਹੈ, ਭਈ ਉਹ ਰਾਜ਼ੀ ਹੋਣ ਵਿੱਚ ਨਹੀਂ ਆਉਂਦਾ? ਕੀ ਤੂੰ ਮੇਰੇ ਲਈ ਝੂਠੀ ਨਦੀ ਵਰਗਾ ਹੋਵੇਂਗਾ? ਯਾ ਉਨ੍ਹਾਂ ਪਾਣੀਆਂ ਵਾਂਙੁ ਜਿਹੜੇ ਠਹਿਰਦੇ ਨਹੀਂ?।।
19 ਏਸ ਲਈ ਯਹੋਵਾਹ ਇਉਂ ਆਖਦਾ ਹੈ, - ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਲਿਆਵਾਂਗਾ, ਭਈ ਤੂੰ ਮੇਰੇ ਸਨਮੁਖ ਖਲੋ ਸੱਕੇ। ਜੇ ਤੂੰ ਮਹਿੰਗ ਮੁੱਲੇ ਨੂੰ ਨਖਿੱਧ ਨਾਲੋਂ ਅੱਡ ਕਰੇਂ, ਤਾਂ ਤੂੰ ਮੇਰੇ ਮੁਖ ਵਰਗਾ ਹੋਵੇਂਗਾ। ਓਹ ਤੇਰੀ ਵੱਲ ਮੁੜਨਗੇ, ਪਰ ਤੂੰ ਓਹਨਾਂ ਵੱਲ ਨਾ ਮੁੜੇਂਗੇ।
20 ਮੈਂ ਤੈਨੂੰ ਏਸ ਪਰਜਾ ਲਈ ਇੱਕ ਪੱਕੀ ਪਿੱਤਲ ਦੀ ਕੰਧ ਬਣਾਵਾਂਗਾ, ਓਹ ਤੇਰੇ ਨਾਲ ਲੜਨਗੇ, ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੇਰੇ ਨਾਲ ਜੋ ਹਾਂ, ਭਈ ਤੈਨੂੰ ਬਚਾਵਾਂ ਅਤੇ ਤੈਨੂੰ ਛੁਡਾਵਾਂ, ਯਹੋਵਾਹ ਦਾ ਵਾਕ ਹੈ।
21 ਮੈਂ ਬੁਰਿਆਰ ਦੇ ਹੱਥੋਂ ਤੈਨੂੰ ਛੁਡਾਵਾਂਗਾ, ਅਤੇ ਬੇਤਰਸ ਦੇ ਹੱਥੋਂ ਤੇਰਾ ਨਿਸਤਾਰਾ ਕਰਾਂਗਾ।।

Jeremiah 15:7 Punjabi Language Bible Words basic statistical display

COMING SOON ...

×

Alert

×