Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Isaiah Chapters

Isaiah 6 Verses

1 ਉੱਜ਼ੀਯਾਹ ਪਾਤਸ਼ਾਹ ਦੀ ਮੌਤ ਦੇ ਵਰ੍ਹੇ ਮੈਂ ਪਭੁ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤ੍ਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ
2 ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ ਛੇ ਖੰਭ ਸਨ, ਉਹ ਦੋਂਹ ਨਾਲ ਆਪਣਾ ਮੂੰਹ ਢੱਕਦਾ ਸੀ, ਤੇ ਦੋਂਹ ਨਾਲ ਪੈਰ ਢੱਕਦਾ ਸੀ ਅਤੇ ਦੋਂਹ ਨਾਲ ਉੱਡਦਾ ਸੀ
3 ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ, - ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ, ਸੈਨਾ ਦਾ ਯਹੋਵਾਹ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।
4 ਅਤੇ ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏ ਨਾਲ ਭਰ ਗਿਆ।।
5 ਤਦ ਮੈਂ ਆਖਿਆ, ਹਾਇ ਮੇਰੇ ਉੱਤੇ! ਮੈਂ ਤਾਂ ਬੱਸ ਹੋ ਗਿਆ! ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਅਧੀਰਾਜ ਨੂੰ ਡਿੱਠਾ ਹੈ!
6 ਤਾਂ ਸਰਾਫ਼ੀਮ ਵਿੱਚੋਂ ਇੱਕ ਮੇਰੇ ਕੋਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ
7 ਤਾਂ ਓਸ ਇਹ ਆਖ ਕੇ ਮੇਰੇ ਮੂੰਹ ਨੂੰ ਛੋਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੋਹਿਆ ਅਤੇ ਤੇਰੀ ਬਦੀ ਦੂਰ ਹੋਈ ਤੇ ਤੇਰਾ ਪਾਪ ਢੱਕਿਆ ਗਿਆ।।
8 ਫੇਰ ਮੈਂ ਪ੍ਰਭੁ ਦੀ ਅਵਾਜ਼ ਇਹ ਕਹਿੰਦੀ ਸੁਣੀ, ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ? ਤਾਂ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਘੱਲੋ
9 ਓਸ ਆਖਿਆ, ਜਾਹ ਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਤੇ ਵੇਖਦੇ ਰਹੋ ਪਰ ਬੁੱਝੋ ਨਾ,
10 ਏਸ ਪਰਜਾ ਦਾ ਮਨ ਮੋਟਾ, ਤੇ ਏਸ ਦੇ ਕੰਨ ਭਾਰੇ ਕਰ ਦੇਹ, ਅਤੇ ਏਸ ਦੀਆਂ ਅੱਖਾਂ ਬੰਦ ਕਰ, ਮਤੇ ਓਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਤੇ ਚੰਗੇ ਹੋ ਜਾਣ।।
11 ਤਾਂ ਮੈਂ ਆਖਿਆ, ਕਦੋਂ ਤੀਕ, ਹੇ ਪ੍ਰਭੁ? ਓਸ ਆਖਿਆ, ਜਦ ਤੀਕ ਸ਼ਹਿਰ ਵਿਰਾਨ ਤੇ ਬੇ ਆਬਾਦ ਨਾ ਹੋਣ, ਅਤੇ ਘਰ ਬੇ ਚਰਾਗ ਨਾ ਹੋਣ, ਅਤੇ ਜਮੀਨ ਉੱਕਾ ਈ ਉਜੜ ਨਾ ਜਾਵੇ।
12 ਯਹੋਵਾਹ ਆਦਮੀਆਂ ਨੂੰ ਦੂਰ ਕਰ ਦੇਵੇਗਾ, ਅਤੇ ਦੇਸ ਦੇ ਵਿੱਚ ਛੱਡੇ ਹੋਏ ਅਸਥਾਨ ਬਹੁਤ ਹੋਣਗੇ।
13 ਭਾਵੇਂ ਉਸ ਵਿੱਚ ਦਸਵਾਂ ਹਿੱਸਾ ਹੀ ਰਹੇ, ਉਹ ਮੁੜ ਭਸਮ ਹੋਵੇਗਾ, ਚੀਲ੍ਹ ਵਰਗਾ ਯਾ ਬਲੂਤ ਵਰਗਾ, ਅਤੇ ਜਦ ਓਹ ਵੱਢੇ ਜਾਣ, ਤਾਂ ਉਨ੍ਹਾਂ ਦਾ ਟੁੰਡ ਖੜਾ ਰਹਿੰਦਾ। ਪਵਿੱਤ੍ਰ ਵੰਸ ਉਹ ਦਾ ਟੁੰਡ ਹੈ।।
×

Alert

×