Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Isaiah Chapters

Isaiah 33 Verses

1 ਹਾਇ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ! ਅਤੇ ਠੱਗਾ ਤੇਰੇ ਉੱਤੇ ਜਿਹ ਨੂੰ ਓਹਨਾਂ ਨੇ ਨਹੀਂ ਠੱਗਿਆ! ਜਦ ਤੂੰ ਲੁੱਟ ਚੁੱਕਿਆ, ਤਾਂ ਲੁੱਟਿਆ ਜਾਵੇਂਗਾ ਜਦ ਤੂੰ ਠਗ ਹਟਿਆ ਤਾਂ ਓਹ ਤੈਨੂੰ ਠੱਗਣਗੇ!
2 ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡੀ ਭੁਜਾ ਹੋ, ਨਾਲੇ ਦੁਖ ਦੇ ਵੇਲੇ ਸਾਡਾ ਬਚਾਓ।
3 ਹੰਗਾਮੇ ਦੇ ਰੌਲੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਛਿੰਨ ਭਿੰਨ ਹੋ ਗਈਆਂ। ਜਿਵੇਂ ਸਲਾ ਇਕੱਠਾ ਕਰਦੀ ਹੈ,
4 ਤੁਹਾਡੀ ਲੁੱਟ ਇਕੱਠੀ ਕੀਤੀ ਜਾਵੇਗੀ, ਜਿਵੇਂ ਟਿੱਡੇ ਟੱਪਦੇ ਹਨ, ਓਹ ਉਸ ਉੱਤੇ ਟੱਪਣਗੇ।।
5 ਯਹੋਵਾਹ ਮਹਾਨ ਹੈ, ਉਹ ਉੱਚਿਆਈ ਉੱਤੇ ਜੋ ਵੱਸਦਾ ਹੈ, ਉਹ ਸੀਯੋਨ ਨੂੰ ਇਨਸਾਫ਼ ਅਰ ਧਰਮ ਨਾਲ ਭਰ ਦੇਵੇਗਾ।
6 ਤੇਰੇ ਸਮੇਂ ਵਿੱਚ ਅਮਨ ਹੋਵੇਗਾ, ਨਾਲੇ ਮੁਕਤੀ, ਬੁੱਧੀ ਅਤੇ ਗਿਆਨ ਦੀ ਵਾਫ਼ਰੀ, ਯਹੋਵਾਹ ਦਾ ਭੈ ਉਸ ਦਾ ਖ਼ਜ਼ਾਨਾ ਹੈ।।
7 ਵੇਖੋ, ਓਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ।
8 ਸ਼ਾਹ ਰਾਹ ਵਿਰਾਨ ਪਏ ਹੋਏ ਹਨ, ਕੋਈ ਲੰਘਣ ਵਾਲਾ ਨਾ ਰਿਹਾ। ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ, ਮਨੁੱਖ ਕਿਸੇ ਗਿਣਤੀ ਵਿੱਚ ਨਹੀਂ।
9 ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ, ਲਬਾਨੋਨ ਘਾਬਰ ਕੇ ਕੁਮਲਾ ਜਾਂਦਾ ਹੈ, ਸ਼ਾਰੋਨ ਰੜੇ ਮਦਾਨ ਵਾਂਙੁ ਹੈ, ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ।।
10 ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਵਾਂਗਾ
11 ਤੁਹਾਡੇ ਗਰਭ ਪਏਗਾ ਭੋਹ ਅਤੇ ਜਣੋਗੇ ਘਾਹ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ।
12 ਲੋਕ ਚੂਨੇ ਵਾਂਙੁ ਸਾੜੇ ਜਾਣਗੇ, ਵੱਢੇ ਹੋਏ ਕੰਡਿਆਂ ਵਾਂਙੁ ਓਹ ਅੱਗ ਵਿੱਚ ਜਾਲੇ ਜਾਣਗੇ।।
13 ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਮੰਨੋ!
14 ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿਕ ਸੱਕਦਾ ਹੈ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸੱਕਦਾ ਹੈ?
15 ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਵੱਢੀ ਲੈਣ ਤੋਂ ਆਪਣਾ ਹੱਥ ਛਿੜਦਾ ਹੈ, ਖੂਨ ਦੇ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ।
16 ਉਹ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਹ ਚਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਦਾ ਜਲ ਅੰਮਿਤ੍ਰ ਹੋਵੇਗਾ।
17 ਤੇਰੀਆਂ ਅੱਖਾਂ ਪਾਤਸ਼ਾਹ ਨੂੰ ਉਹ ਦੇ ਸੁਹੱਪਣ ਵਿੱਚ ਝਾਕਣਗੀਆਂ, ਓਹ ਮੋਕਲੇ ਦੇਸ ਨੂੰ ਵੇਖਣਗੀਆਂ।।
18 ਤੇਰਾ ਮਰਨ ਉਸ ਹੌਲ ਉੱਤੇ ਸੋਚੇਗਾ, ਲਿਖਾਰੀ ਕਿੱਥੇ ਹੈ? ਤੋਂੱਲਾ ਕਿੱਥੇ ਹੈ? ਬੁਰਜਾਂ ਦਾ ਗਿਣਨ ਵਾਲਾ ਕਿੱਥੇ ਹੈ?
19 ਤੂੰ ਫੇਰ ਓਹਨਾਂ ਮਗਰੂਰ ਲੋਕਾਂ ਨੂੰ ਨਾ ਵੇਖੇਂਗਾ, ਇੱਕ ਘਿੱਚ ਮਿੱਚ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸੁਣ ਨਹੀਂ ਸੱਕਦਾ, ਥਥਲੀ ਜ਼ਬਾਨ ਵਾਲੇ ਜਿਨ੍ਹਾਂ ਦੀ ਸਮਝ ਨਹੀਂ ਆਉਂਦੀ।
20 ਸੀਯੋਨ ਨੂੰ ਤੱਕ, ਸਾਡੇ ਮਿਥੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਹ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਹ ਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।
21 ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ।
22 ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ।
23 ਤੇਰੇ ਰੱਸੇ ਢਿੱਲੇ ਹਨ, ਓਹ ਬਾਦਬਾਨ ਉਹ ਦੇ ਥਾਂ ਤੇ ਕੱਸ ਨਾ ਸੱਕੇ, ਨਾ ਓਹ ਪਾਲ ਨੂੰ ਉਡਾ ਸੱਕੇ, ਤਦ ਸ਼ਿਕਾਰ ਅਰ ਲੁੱਟ ਵਾਫ਼ਰੀ ਨਾਲ ਵੰਡੀ ਜਾਵੇਗੀ, ਲੰਙੇ ਵੀ ਲੁੱਟ ਲੁੱਟਣਗੇ।
24 ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਓਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।।
×

Alert

×