Bible Languages

Indian Language Bible Word Collections

Bible Versions

Books

Isaiah Chapters

Isaiah 18 Verses

Bible Versions

Books

Isaiah Chapters

Isaiah 18 Verses

1 ਅਹਾ! ਭੀਂ ਭੀਂ ਕਰਨ ਵਾਲੇ ਪਰਾਂ ਦੇ ਦੇਸ, ਜਿਹੜਾ ਕੂਸ਼ ਦੀਆਂ ਨਦੀਆਂ ਦੇ ਪਾਰ ਹੈ,
2 ਜਿਹੜਾ ਰਾਜ ਦੂਤਾਂ ਨੂੰ ਸਮੁੰਦਰ ਥਾਣੀ ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਘੱਲਦਾ ਹੈ। ਹੇ ਕਾਹਲੇ ਦੂਤੋਂ, ਇੱਕ ਕੌਮ ਵੱਲ ਜਾਓ, ਜਿਹ ਦੇ ਲੋਕ ਲੰਮੇ ਅਤੇ ਚਮਕੀਲੇ ਹਨ, ਉਨ੍ਹਾਂ ਲੋਕਾਂ ਵੱਲ ਜਿਹੜੇ ਦੂਰ ਨੇੜੇ ਭਿਆਣਕ ਹਨ, ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਹ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।
3 ਹੇ ਜਗਤ ਦੇ ਸਾਰੇ ਵਾਸਿਓ, ਅਤੇ ਧਰਤੀ ਦੇ ਰਹਿਣ ਵਾਲਿਓ, ਜਦ ਝੰਡਾ ਪਹਾੜਾਂ ਉੱਤੇ ਖੜਾ ਕੀਤਾ ਜਾਵੇ, ਤਾਂ ਵੇਖੋ! ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ!।।
4 ਯਹੋਵਾਹ ਨੇ ਮੈਨੂੰ ਇਉਂ ਆਖਿਆ ਹੈ, ਜਿਵੇਂ ਧੁੱਪ ਵਿੱਚ ਤੇਜ ਗਰਮੀ, ਜਿਵੇਂ ਵਾਢੀ ਦੀ ਗਰਮੀ ਵਿੱਚ ਤ੍ਰੇਲ ਦਾ ਬੱਦਲ, ਮੈਂ ਸ਼ਾਤੀਂ ਨਾਲ ਆਪਣੇ ਭਵਨ ਵਿੱਚ ਝਾਕਾਂਗਾ,
5 ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ ਗਈਆਂ, ਅਤੇ ਫੁੱਲ ਪੱਕੇ ਅੰਗੂਰ ਬਣ ਗਏ, ਉਹ ਲਾਗਰਾਂ ਨੂੰ ਦਾਤਾਂ ਨਾਲ ਕੱਟ ਦੇਵੇਗਾ, ਅਤੇ ਖਿਲਰੀਆਂ ਟਹਿਣੀਆਂ ਨੂੰ ਵੱਢ ਕੇ ਇੱਕ ਪਾਸੇ ਕਰ ਦੇਵੇਗਾ,
6 ਓਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ, ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ, ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ, ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ।।
7 ਓਸ ਵੇਲੇ ਸੈਨਾਂ ਦੇ ਯਹੋਵਾਹ ਲਈ ਇੱਕ ਨਜ਼ਰਾਨਾ, ਉਨ੍ਹਾਂ ਲੋਕਾਂ ਵੱਲੋਂ ਜਿਹੜੇ ਲੰਮੇ ਅਰ ਚਮਕੀਲੇ ਹਨ, ਉਨ੍ਹਾਂ ਲੋਕਾਂ ਵੱਲੋਂ ਜਿਹੜੇ ਦੂਰ ਨੇੜੇ ਭਿਆਣਕ ਹਨ, ਉਸ ਕੌਮ ਵੱਲੋਂ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਹ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ, ਸੈਨਾਂ ਦੇ ਯਹੋਵਾਹ ਦੇ ਨਾਮ ਦੇ ਅਸਥਾਨ ਨੂੰ, ਸੀਯੋਨ ਦੇ ਪਰਬਤ ਨੂੰ ਲਿਆਂਦਾ ਜਾਵੇਗਾ।।

Isaiah 18:3 Punjabi Language Bible Words basic statistical display

COMING SOON ...

×

Alert

×