Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Hosea Chapters

Hosea 7 Verses

1 ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ, ਤਾਂ ਅਫ਼ਰਾਈਮ ਦੀ ਬਦੀ ਨੰਗੀ ਹੋ ਗਈ, ਨਾਲੇ ਸਾਮਰਿਯਾ ਦੀ ਬੁਰਿਆਈ ਵੀ, - ਕਿਉਂਕਿ ਓਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ।
2 ਓਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਓਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ, ਹੁਣ ਓਹਨਾਂ ਦੀਆਂ ਕਰਤੂਤਾਂ ਓਹਨਾਂ ਨੂੰ ਘੇਰਦੀਆਂ ਹਨ, ਓਹ ਮੇਰੇ ਸਨਮੁਖ ਹਨ।।
3 ਓਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ, ਅਤੇ ਆਪਣਿਆਂ ਝੂਠਾਂ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ।
4 ਓਹ ਸਾਰੇ ਦੇ ਸਾਰੇ ਜ਼ਨਾਹਕਾਰ ਹਨ, ਓਹ ਉਸ ਤੰਦੂਰ ਵਾਂਙੁ ਹਨ ਜੋ ਭਠਿਆਰਾ ਗਰਮ ਕਰਦਾ ਹੈ, ਆਟਾ ਗੁੰਨ੍ਹਣ ਤੋਂ ਖਮੀਰ ਹੋਣ ਤੀਕੁਰ, ਉਹ ਭੜਕਾਉਣ ਤੋਂ ਹਟਿਆ ਰਹਿੰਦਾ ਹੈ ।
5 ਸਾਡੇ ਪਾਤਸ਼ਾਹ ਦੇ ਦਿਨ ਸਰਦਾਰ ਮੈ ਦੀ ਗਰਮੀ ਨਾਲ ਬਿਮਾਰ ਹੋ ਗਏ, ਓਸ ਮਖੌਲੀਆਂ ਦੇ ਨਾਲ ਆਪਣਾ ਹੱਥ ਮਿਲਾਇਆ।
6 ਓਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਙੁ ਤਿਆਰ ਕੀਤਾ, ਜਦ ਓਹ ਛਹਿ ਵਿੱਚ ਬਹਿੰਦੇ ਹਨ, ਓਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਇਹ ਭਾਂਬੜ ਅੱਗ ਵਾਂਙੁ ਬਲ ਉੱਠਦਾ ਹੈ।
7 ਓਹ ਸਾਰੇ ਦੇ ਸਾਰੇ ਤੰਦੂਰ ਵਾਂਙੁ ਤੱਤੇ ਹਨ, ਅਤੇ ਓਹ ਆਪਣੇ ਨਿਆਈਆਂ ਨੂੰ ਖਾ ਜਾਂਦੇ ਹਨ, ਓਹਨਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ, ਓਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ।।
8 ਅਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਅਫ਼ਰਾਈਮ ਇੱਕ ਚਪਾਤੀ ਹੈ ਜੋ ਉਲਟਾਈ ਨਾ ਗਈ!
9 ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ, ਅਤੇ ਉਹ ਏਹ ਨਹੀਂ ਜਾਣਦਾ। ਉਹ ਦੇ ਧੌਲੇ ਆਉਣ ਲੱਗ ਪਏ ਹਨ, ਅਤੇ ਉਹ ਏਹ ਨਹੀਂ ਜਾਣਦਾ।
10 ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਸਾਖੀ ਦਿੰਦਾ ਹੈ, ਪਰ ਓਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ, ਏਹ ਸਾਰੇ ਦੇ ਹੁੰਦਿਆਂ ਤੇ ਵੀ ਓਹ ਉਹ ਦੇ ਤਾਲਿਬ ਨਾ ਹੋਏ।।
11 ਅਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ, ਓਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ!
12 ਜਦ ਓਹ ਜਾਂਦੇ ਹਨ ਮੈ ਆਪਣਾ ਜਾਲ ਓਹਨਾਂ ਦੇ ਉੱਤੇ ਵਿਛਾਵਾਂਗਾ, ਅਕਾਸ਼ ਦੇ ਪੰਛੀ ਵਾਂਙੁ ਮੈਂ ਓਹਨਾਂ ਨੂੰ ਹੇਠਾ ਲਾਹਵਾਂਗਾ, ਓਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਓਹਨਾਂ ਨੂੰ ਤਾੜਾਂਗਾ।।
13 ਹਾਇ ਓਹਨਾਂ ਨੂੰ! ਓਹ ਜੋ ਮੈਥੋਂ ਭਟਕ ਗਏ । ਬਰਬਾਦੀ ਓਹਨਾਂ ਲਈ! ਓਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਓਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸਾਂ, ਪਰ ਓਹ ਮੇਰੇ ਵਿਰੁੱਧ ਝੂਠ ਬੱਕਦੇ ਸਨ।
14 ਓਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਓਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ। ਓਹ ਅੰਨ ਅਤੇ ਨਵੀਂ ਮੈ ਲਈ ਇਕੱਠੇ ਹੋ ਜਾਂਦੇ ਹਨ, ਪਰ ਮੈਥੋਂ ਆਕੀ ਰਹਿੰਦੇ ਹਨ।
15 ਮੈਂ ਓਹਨਾਂ ਦੀ ਭੁਜਾ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਓਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ।
16 ਓਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ, ਓਹ ਨਕਲੀ ਧਣੁਖ ਵਰਗੇ ਹਨ। ਓਹਨਾਂ ਦੇ ਸਰਦਾਰ ਤਲਵਾਰ ਨਾਲ, ਓਹਨਾਂ ਦੀ ਜ਼ਬਾਨ ਦੀ ਸ਼ੇਖੀ ਦੇ ਕਾਰਨ ਡਿੱਗ ਪੈਣਗੇ, - ਏਹ ਮਿਸਰ ਦੇਸ ਵਿੱਚ ਓਹਨਾਂ ਦਾ ਠੱਠਾ ਹੋਵੇਗਾ।।
×

Alert

×