Indian Language Bible Word Collections
Genesis 38:15
Genesis Chapters
Genesis 38 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Genesis Chapters
Genesis 38 Verses
1
|
ਉਸ ਵੇਲੇ ਐਉਂ ਹੋਇਆ ਜਾਂ ਯਹੂਦਾਹ ਆਪਣੇ ਭਰਾਵਾਂ ਕੋਲੋਂ ਹਠਾੜ ਨੂੰ ਗਿਆ ਅਰ ਇੱਕ ਅਦੂਲਾਮੀ ਮਨੁੱਖ ਵੱਲ ਜਿਸ ਦਾ ਨਾਉਂ ਹੀਰਾਹ ਸੀ ਮੁੜਿਆ |
2
|
ਤਾਂ ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਨਾਮੀ ਦੀ ਧੀ ਨੂੰ ਡਿੱਠਾ ਅਰ ਉਸ ਨੂੰ ਲਿਆ ਅਰ ਉਸ ਦੇ ਕੋਲ ਗਿਆ |
3
|
ਉਹ ਗਰਭਵੰਤੀ ਹੋਈ ਅਰ ਉਹ ਇੱਕ ਪੁੱਤ੍ਰ ਜਣੀ ਤਾਂ ਉਸ ਦਾ ਨਾਉਂ ਏਰ ਰੱਖਿਆ |
4
|
ਉਹ ਫੇਰ ਗਰਭਵੰਤੀ ਹੋਈ ਅਰ ਇੱਕ ਪੁੱਤ੍ਰ ਜਣੀ ਤਾਂ ਉਸ ਦਾ ਨਾਉਂ ਓਨਾਨ ਰੱਖਿਆ |
5
|
ਉਹ ਫੇਰ ਵੀ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ ਤਾਂ ਉਸ ਦਾ ਨਾਉਂ ਸ਼ੇਲਾਹ ਰੱਖਿਆ ਅਰ ਜਦ ਉਸ ਨੇ ਉਹ ਨੂੰ ਜਣਿਆ ਤਾਂ ਉਹ ਕਜੀਬ ਵਿੱਚ ਸੀ |
6
|
ਯਹੂਦਾਹ ਨੇ ਆਪਣੇ ਪਲੋਠੇ ਪੁੱਤ੍ਰ ਏਰ ਲਈ ਇੱਕ ਤੀਵੀਂ ਲਿਆਂਦੀ ਜਿਸ ਦਾ ਨਾਉਂ ਤਾਮਾਰ ਸੀ |
7
|
ਏਰ ਯਹੂਦਾਹ ਦਾ ਪਲੌਠਾ ਯਹੋਵਾਹ ਦੀਆਂ ਅੱਖਾਂ ਵਿੱਚ ਬਦ ਸੀ ਤਾਂ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ |
8
|
ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਤੀਵੀਂ ਕੋਲ ਜਾਹ ਅਰ ਉਸ ਨਾਲ ਭਰਜਾਈ ਦਾ ਹੱਕ ਅਦਾ ਕਰ ਅਰ ਆਪਣੇ ਭਰਾ ਲਈ ਅੰਸ ਚਲਾ |
9
|
ਓਨਾਨ ਨੇ ਜਾਣਿਆ ਕਿ ਏਹ ਅੰਸ ਮੇਰੀ ਅੰਸ ਨਹੀਂ ਹੋਵੇਗੀ ਉਪਰੰਤ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਤੀਵੀਂ ਕੋਲ ਗਿਆ ਤਾਂ ਆਪਣੀ ਮਣੀ ਧਰਤੀ ਉੱਤੇ ਬਰਬਾਦ ਕਰ ਦਿੱਤੀ ਸੀ ਭਈ ਕਿਤੇ ਉਹ ਆਪਣੇ ਭਰਾ ਲਈ ਅੰਸ ਨਾ ਦੇਵੇ |
10
|
ਤਾਂ ਯਹੋਵਾਹ ਦੀਆਂ ਅੱਖਾਂ ਵਿੱਚ ਜੋ ਓਸ ਕੀਤਾ ਸੀ ਬੁਰਾ ਲੱਗਾ ਅਤੇ ਉਸ ਨੇ ਉਹ ਨੂੰ ਵੀ ਮਾਰ ਸੁੱਟਿਆ |
11
|
ਉਪਰੰਤ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ ਆਪਣੇ ਪਿਤਾ ਦੇ ਘਰ ਰੰਡੀ ਬੈਠ ਰਹੁ ਜਦ ਤੀਕ ਮੇਰਾ ਪੁੱਤ੍ਰ ਸ਼ੇਲਾਹ ਵੱਡਾ ਨਾ ਹੋ ਜਾਵੇ ਕਿਉਂਜੋ ਉਸ ਆਖਿਆ ਕਿਤੇ ਏਹ ਵੀ ਆਪਣੇ ਭਰਾਵਾਂ ਵਾਂਙੁ ਮਰ ਨਾ ਜਾਵੇ ਤਾਂ ਤਾਮਾਰ ਚਲੀ ਗਈ ਅਰ ਆਪਣੇ ਪਿਤਾ ਦੇ ਘਰ ਰਹੀ |
12
|
ਜਾਂ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ ਯਹੂਦਾਹ ਦੀ ਤੀਵੀਂ ਮਰ ਗਈ ਜਦ ਯਹੂਦਾਹ ਨੂੰ ਸ਼ਾਂਤ ਹੋਈ ਤਾਂ ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਸੱਜਣ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਥ ਨੂੰ ਗਿਆ |
13
|
ਤਾਂ ਤਾਮਾਰ ਨੂੰ ਦੱਸਿਆ ਗਿਆ ਭਈ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਨੂੰ ਤਿਮਨਾਥ ਨੂੰ ਜਾਂਦਾ ਹੈ |
14
|
ਤਾਂ ਉਸ ਆਪਣੇ ਉੱਤੋਂ ਰੰਡੇਪੇ ਦੇ ਬਸਤ੍ਰ ਲਾਹ ਸੁੱਟੇ ਅਰ ਬੁਰਕਾ ਪਾਕੇ ਆਪ ਨੂੰ ਲਪੇਟ ਲਿਆ ਅਰ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਥ ਦੇ ਰਸਤੇ ਉੱਤੇ ਸੀ ਜਾ ਬੈਠੀ ਕਿਉਂਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ ਪਰ ਉਹ ਉਸ ਦੀ ਤੀਵੀਂ ਬਣਨ ਨੂੰ ਨਹੀਂ ਦਿੱਤੀ ਗਈ |
15
|
ਤਾਂ ਯਹੂਦਾਹ ਨੇ ਉਸ ਨੂੰ ਵੇਖਿਆ ਅਰ ਸਮਝਿਆ ਕਿ ਏਹ ਕੰਜਰੀ ਹੈ ਕਿਉਂਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ |
16
|
ਤਾਂ ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਰ ਆਖਿਆ, ਆ ਅਰ ਮੈਨੂੰ ਆਪਣੇ ਕੋਲ ਆਉਣ ਦੇਹ ਕਿਉਂਜੋ ਉਸ ਨੇ ਨਾ ਜਾਤਾ ਕਿ ਏਹ ਮੇਰੀ ਨੂੰਹ ਹੈ ਤਾਂ ਉਸ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ? |
17
|
ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਛੇਲਾ ਘੱਲਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ ਜਦ ਤੀਕ ਉਹ ਨਾ ਘੱਲੇਂ? |
18
|
ਫੇਰ ਉਸ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ? ਉਸ ਆਖਿਆ, ਤੂੰ ਆਪਣੀ ਮੋਹਰ ਅਰ ਆਪਣੀ ਰੱਸੀ ਅਰ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇਹ। ਉਸ ਨੇ ਓਹ ਉਹ ਨੂੰ ਦੇ ਦਿੱਤੇ ਅਰ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵੰਤੀ ਹੋ ਗਈ |
19
|
ਤਾਂ ਉਹ ਉੱਥੋਂ ਉੱਠਕੇ ਚੱਲੀ ਗਈ ਅਰ ਆਪਣੇ ਉੱਪਰੋਂ ਬੁਰਕਾ ਲਾਹ ਸੁਟਿਆ ਅਰ ਰੰਡੇਪੇ ਦੇ ਬਸਤ੍ਰ ਪਾ ਲਏ |
20
|
ਤਾਂ ਯਹੂਦਾਹ ਨੇ ਆਪਣੇ ਸੱਜਣ ਅਦੂਲਾਮੀ ਦੇ ਹੱਥ ਬੱਕਰੀ ਦਾ ਛੇਲਾ ਘੱਲਿਆ ਤਾਂਜੋ ਉਸ ਦੀਆਂ ਗਹਿਣੇ ਰੱਖੀਆਂ ਚੀਜ਼ਾਂ ਉਸ ਤੀਵੀਂ ਦੇ ਹੱਥੋਂ ਮੋੜ ਲਿਆਵੇ ਪਰ ਉਹ ਉਸ ਨੂੰ ਨਾ ਲੱਭੀ |
21
|
ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਏਹ ਪੁੱਛਿਆ ਕਿ ਉਹ ਕੰਜਰੀ ਕਿੱਥੇ ਹੈ ਜਿਹੜੀ ਏਨਯਿਮ ਦੇ ਰਸਤੇ ਉੱਤੇ ਸੀ? ਤਾਂ ਉਨ੍ਹਾਂ ਨੇ ਆਖਿਆ ਕਿ ਐਥੇ ਕੋਈ ਕੰਜਰੀ ਨਹੀਂ ਸੀ |
22
|
ਉਹ ਯਹੂਦਾਹ ਦੇ ਕੋਲ ਮੁੜ ਆਇਆ ਅਰ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਰ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਐਥੇ ਕੋਈ ਕੰਜਰੀ ਨਹੀਂ ਹੈ |
23
|
ਤਾਂ ਯਹੂਦਾਹ ਨੇ ਆਖਿਆ ਉਹ ਉਸ ਨੂੰ ਰੱਖੇ। ਅਸੀਂ ਖੱਜਲ ਤਾਂ ਨਾ ਹੋਈਏ। ਵੇਖ ਮੈਂ ਤਾਂ ਛੇਲਾ ਘੱਲਿਆ ਸੀ ਪਰ ਉਹ ਤੈਨੂੰ ਨਹੀਂ ਲੱਭੀ |
24
|
ਤਾਂ ਐਉਂ ਹੋਇਆ ਕਿ ਜਦ ਤਿੰਨਕੁ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਯਾਰੀ ਕੀਤੀ ਹੈ ਅਰ ਵੇਖ ਉਹ ਨੂੰ ਯਾਰੀ ਦਾ ਗਰਭ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂਜੋ ਉਹ ਸਾੜ ਦਿੱਤੀ ਜਾਵੇ |
25
|
ਜਾਂ ਉਹ ਬਾਹਰ ਕੱਢੀ ਗਈ ਤਾਂ ਓਸ ਆਪਣੇ ਸੌਹਰੇ ਨੂੰ ਆਖ ਘੱਲਿਆ ਭਈ ਜਿਸ ਮਨੁੱਖ ਦੀਆਂ ਏਹ ਚੀਜ਼ਾਂ ਹਨ ਮੈਨੂੰ ਉਸ ਦਾ ਗਰਭ ਹੈ ਅਰ ਓਸ ਆਖਿਆ, ਸਿਆਣ ਤਾਂ ਕਿ ਏਹ ਮੁਹਰ ਅਰ ਰੱਸੀ ਅਰ ਲਾਠੀ ਕਿਹਦੀ ਹੈ |
26
|
ਤਾਂ ਯਹੂਦਾਹ ਨੇ ਪਛਾਣਕੇ ਆਖਿਆ, ਉਹ ਮੈਥੋਂ ਧਰਮੀ ਹੈ ਕਿਉਂਜੋ ਮੈਂ ਉਸ ਨੂੰ ਆਪਣੇ ਪੁੱਤ੍ਰ ਸ਼ੇਲਾਹ ਨੂੰ ਨਹੀਂ ਦਿੱਤਾ ਅਰ ਓਸ ਅੱਗੇ ਨੂੰ ਉਹ ਦੇ ਨਾਲ ਸੰਗ ਨਾ ਕੀਤਾ |
27
|
ਐਉਂ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੌੜੇ ਸਨ |
28
|
ਅਤੇ ਐਉਂ ਹੋਇਆ ਕਿ ਜਾਂ ਉਹ ਜਣਨ ਲੱਗੀ ਤਾਂ ਇੱਕ ਨੇ ਆਪਣਾ ਹੱਥ ਕੱਢਿਆ ਅਤੇ ਦਾਈ ਨੇ ਫੜ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਰ ਆਖਿਆ, ਇਹ ਪਹਿਲਾਂ ਨਿਕੱਲਿਆ ਹੈ |
29
|
ਫੇਰ ਐਉਂ ਹੋਇਆ ਕਿ ਜਾਂ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦਾ ਭਰਾ ਨਿਕੱਲ ਆਇਆ ਅਤੇ ਓਸ ਆਖਿਆ ਤੂੰ ਕਿਉਂ ਪਾੜਦਾ ਹੈਂ ਏਹ ਪਾੜ ਤੇਰੇ ਉੱਤੇ ਆਵੇ ਸੋ ਉਸ ਦਾ ਨਾਉਂ ਪਾਰਸ ਰੱਖਿਆ ਗਿਆ |
30
|
ਉਸ ਦੇ ਪਿੱਛੋਂ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਪਾ ਦਿੱਤਾ ਸੀ ਨਿਕੱਲਿਆ ਅਤੇ ਉਸ ਦਾ ਨਾਉਂ ਜ਼ਾਰਹ ਰੱਖਿਆ ਗਿਆ।। |