Bible Languages

Indian Language Bible Word Collections

Bible Versions

Books

Genesis Chapters

Genesis 28 Verses

Bible Versions

Books

Genesis Chapters

Genesis 28 Verses

1 ਤਾਂ ਇਸਹਾਕ ਨੇ ਯਾਕੂਬ ਨੂੰ ਬੁਲਾਇਆ ਅਰ ਉਸ ਨੂੰ ਬਰਕਤ ਦਿੱਤੀ ਅਰ ਏਹ ਆਖ ਕੇ ਉਸ ਨੂੰ ਹੁਕਮ ਦਿੱਤਾ ਕਿ ਤੂੰ ਕਨਾਨੀ ਧੀਆਂ ਵਿੱਚੋਂ ਤੀਵੀਂ ਨਾ ਕਰੀਂ
2 ਉੱਠ ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾਹ ਅਰ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਆਪਣੇ ਲਈ ਤੀਵੀਂ ਵਿਆਹ ਲਈਂ
3 ਅਤੇ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਅਰ ਤੈਨੂੰ ਫਲਵੰਤ ਬਣਾਵੇ ਅਰ ਤੈਨੂੰ ਵਧਾਵੇ ਅਰ ਤੂੰ ਬਹੁਤ ਕੌਮਾਂ ਦਾ ਦਲ ਹੋਵੇਂ
4 ਅਤੇ ਉਹ ਤੈਨੂੰ ਅਬਰਾਹਾਮ ਦੀ ਬਰਕਤ ਅਤੇ ਤੇਰੇ ਨਾਲ ਤੇਰੀ ਅੰਸ ਨੂੰ ਵੀ ਦੇਵੇ ਤਾਂਜੋ ਤੂੰ ਆਪਣੀ ਮੁਸਾਫਰੀ ਦੇ ਦੇਸ ਨੂੰ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਵਿਰਸੇ ਵਿੱਚ ਕਰੇਂ
5 ਸੋ ਇਸਹਾਕ ਨੇ ਯਾਕੂਬ ਨੂੰ ਤੋਰ ਦਿੱਤਾ ਅਰ ਉਹ ਪਦਨ ਅਰਾਮ ਵਿੱਚ ਲਾਬਾਨ ਦੇ ਕੋਲ ਗਿਆ ਜਿਹੜਾ ਅਰਾਮੀ ਬਥੂਏਲ ਦਾ ਪੁੱਤ੍ਰ ਅਰ ਯਾਕੂਬ ਅਰ ਏਸਾਓ ਦੀ ਮਾਤਾ ਰਿਬਕਾਹ ਦਾ ਭਰਾ ਸੀ ।।
6 ਜਾਂ ਏਸਾਓ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਦਨ ਅਰਾਮ ਵਿੱਚ ਘੱਲਿਆ ਭਈ ਉੱਥੋਂ ਆਪਣੇ ਲਈ ਤੀਵੀਂ ਕਰੇ ਅਤੇ ਉਸ ਉਹ ਨੂੰ ਬਰਕਤ ਦਿੰਦਿਆਂ ਆਖਿਆ ਭਈ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਤੀਵੀਂ ਨਾ ਕਰੀਂ
7 ਅਤੇ ਯਾਕੂਬ ਆਪਣੇ ਮਾਤਾ ਪਿਤਾ ਦੀ ਸੁਣ ਕੇ ਪਦਨ ਅਰਾਮ ਨੂੰ ਚੱਲਿਆ ਗਿਆ
8 ਜਾਂ ਏਸਾਓ ਨੇ ਏਹ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਇਸਹਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ
9 ਤਾਂ ਏਸਾਓ ਇਸਮਾਏਲ ਕੋਲ ਗਿਆ ਅਤੇ ਅਬਾਰਾਹਮ ਦੇ ਪੁੱਤ੍ਰ ਇਸਮਾਏਲ ਦੀ ਧੀ ਅਰ ਨਬਾਯੋਥ ਦੀ ਭੈਣ ਮਹਲਥ ਨੂੰ ਆਪਣੇ ਲਈ ਲੈਕੇ ਆਪਣੀਆਂ ਦੂਜੀਆਂ ਤੀਵੀਆਂ ਦੇ ਨਾਲ ਰਲਾ ਲਿਆ ।।
10 ਯਾਕੂਬ ਬਏਰਸਬਾ ਤੋਂ ਚੱਲ ਕੇ ਹਾਰਾਨ ਨੂੰ ਗਿਆ
11 ਅਤੇ ਇੱਕ ਥਾਂ ਤੇ ਅੱਪੜਿਆ ਅਰ ਉੱਥੇ ਰਾਤ ਕੱਟੀ ਕਿਉਂਜੋ ਸੂਰਜ ਡੁੱਬ ਗਿਆ ਸੀ ਅਰ ਇੱਕ ਪੱਥਰ ਉਸ ਥਾਂ ਤੋਂ ਲੈਕੇ ਆਪਣੇ ਸਿਰਹਾਣੇ ਰੱਖ ਲਿਆ ਅਰ ਉਸ ਥਾਂ ਲੇਟ ਗਿਆ
12 ਅਤੇ ਇੱਕ ਸੁਫਨਾ ਡਿੱਠਾ ਅਤੇ ਵੇਖੋ ਇੱਕ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਰ ਉਸ ਦੀ ਚੋਟੀ ਅਕਾਸ਼ ਤੀਕ ਸੀ ਅਰ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ ਉੱਤਰਦੇ ਸਨ
13 ਵੇਖੋ ਯਹੋਵਾਹ ਉਸ ਦੇ ਕੋਲ ਖਲੋਤਾ ਸੀ ਅਰ ਉਸ ਆਖਿਆ, ਮੈਂ ਯਹੋਵਾਹ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ ਅਰ ਇਸਹਾਕ ਦਾ ਪਰਮੇਸ਼ੁਰ ਹਾਂ । ਜਿਸ ਧਰਤੀ ਉੱਤੇ ਤੂੰ ਪਿਆ ਹੈਂ ਮੈਂ ਤੈਨੂੰ ਅਰ ਤੇਰੀ ਅੰਸ ਨੂੰ ਦਿਆਂਗਾ
14 ਅਰ ਤੇਰੀ ਅੰਸ ਧਰਤੀ ਦੀ ਧੂੜ ਵਾਂਗਰ ਹੋਵੇਗੀ ਅਰ ਤੂੰ ਲਹਿੰਦੇ ਅਰ ਚੜ੍ਹਦੇ ਅਰ ਉੱਤਰ ਅਰ ਦੱਖਣ ਵੱਲ ਫੁੱਟ ਨਿਕੱਲੇਂਗਾ ਅਰ ਤੈਥੋਂ ਅਰ ਤੇਰੀ ਅੰਸ ਤੋਂ ਪਿਰਥਵੀ ਦੇ ਸਾਰੇ ਟੱਬਰ ਬਰਕਤ ਪਾਉਣਗੇ
15 ਵੇਖ ਮੈਂ ਤੇਰੇ ਅੰਗ ਸੰਗ ਹਾਂ ਅਰ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਅਰ ਤੈਨੂੰ ਫੇਰ ਏਸ ਦੇਸ ਵਿੱਚ ਲੈ ਆਵਾਂਗਾ ਅਰ ਜਿੰਨਾ ਚਿਰ ਤੀਕ ਤੇਰੇ ਨਾਲ ਆਪਣਾ ਬੋਲ ਪੂਰਾ ਨਾ ਕਰ ਲਵਾਂ ਤੈਨੂੰ ਨਹੀਂ ਵਿਸਾਰਾਂਗਾ
16 ਫੇਰ ਯਾਕੂਬ ਆਪਣੀ ਨੀਂਦਰ ਤੋਂ ਜਾਗਿਆ ਅਰ ਆਖਿਆ ਸੱਚ ਮੁੱਚ ਯਹੋਵਾਹ ਏਸ ਸਥਾਨ ਵਿੱਚ ਹੈ ਪਰ ਮੈਂ ਨਾ ਜਾਤਾ
17 ਅਤੇ ਓਸ ਭੈ ਖਾਕੇ ਆਖਿਆ ਏਹ ਅਸਥਾਨ ਕਿੱਡਾ ਭਿਆਣਕ ਹੈ। ਪਰਮੇਸ਼ੁਰ ਦੇ ਘਰ ਦੇ ਬਿਨਾ ਏਹ ਹੋਰ ਅਸਥਾਨ ਨਹੀਂ ਹੈ ਸਗੋਂ ਏਹ ਤਾਂ ਅਕਾਸ਼ ਦੀ ਡੇਉਢੀ ਹੈ
18 ਯਾਕੂਬ ਸਵੇਰੇ ਉੱਠਿਆ ਅਰ ਉਸ ਪੱਥਰ ਨੂੰ ਲੈਕੇ ਜਿਹੜਾ ਉਸ ਨੇ ਸਿਰਹਾਣੇ ਲਈ ਰੱਖਿਆ ਸੀ ਥੰਮ੍ਹ ਲਈ ਖੜਾ ਕੀਤਾ ਅਰ ਉਸ ਉੱਤੇ ਤੇਲ ਡੋਹਲਿਆ
19 ਉਸ ਨੇ ਉਸ ਅਸਥਾਨ ਦਾ ਨਾਉਂ ਬੈਤਏਲ ਰੱਖਿਆ ਪਰ ਪਹਿਲਾਂ ਉਸ ਨਗਰ ਦਾ ਨਾਉਂ ਲੂਜ਼ ਹੈ ਸੀ
20 ਯਾਕੂਬ ਨੇ ਏਹ ਆਖ ਕੇ ਸੁੱਖਣਾ ਸੁੱਖੀ ਭਈ ਜੇ ਯਹੋਵਾਹ ਪਰਮੇਸ਼ੁਰ ਮੇਰੇ ਅੰਗ ਸੰਗ ਹੋਵੇ ਅਰ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ ਅਰ ਖਾਣ ਨੂੰ ਪਰਸ਼ਾਦੀ ਅਰ ਪਾਉਣ ਨੂੰ ਬਸਤ੍ਰ ਮੈਨੂੰ ਦੇਵੇ
21 ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ
22 ਅਤੇ ਏਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜਾ ਕੀਤਾ ਪਰਮੇਸ਼ੁਰ ਦਾ ਘਰ ਹੋਵੇਗਾ ਅਰ ਸਾਰੀਆਂ ਚੀਜ਼ਾਂ ਦਾ ਜੋ ਤੂੰ ਮੈਨੂੰ ਦੇਵੇਂਗਾ ਮੈਂ ਜ਼ਰੂਰ ਤੈਨੂੰ ਦਸੌਧ ਦਿਆਂਗਾ।।

Genesis 28:12 Punjabi Language Bible Words basic statistical display

COMING SOON ...

×

Alert

×