English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Genesis Chapters

Genesis 26 Verses

1 ਉਸ ਦੇਸ ਵਿੱਚ ਇੱਕ ਕਾਲ ਪਹਿਲੇ ਕਾਲ ਤੋਂ ਬਿਨਾ ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ ਪੈ ਗਿਆ ਤਾਂ ਇਸਹਾਕ ਅਬੀਮਲਕ ਕੋਲ ਜਿਹੜਾ ਫਿਲਿਸਤੀਆਂ ਦਾ ਰਾਜਾ ਸੀ ਗਰਾਰ ਨੂੰ ਚਲਾ ਗਿਆ
2 ਤਦ ਯਹੋਵਾਹ ਨੇ ਉਸ ਨੂੰ ਦਰਸ਼ਨ ਦੇਕੇ ਆਖਿਆ, ਮਿਸਰ ਨੂੰ ਨਾ ਉੱਤਰੀਂ ਪਰ ਉਸ ਦੇਸ ਵਿੱਚ ਵੱਸੀਂ ਜਿਹੜਾ ਮੈਂ ਤੈਨੂੰ ਦੱਸਾਂਗਾ
3 ਤੂੰ ਉਸ ਦੇਸ ਵਿੱਚ ਜਾ ਟਿੱਕੀਂ। ਮੈਂ ਤੇਰੇ ਅੰਗ ਸੰਗ ਹੋਵਾਂਗਾ ਅਰ ਤੈਨੂੰ ਬਰਕਤ ਦਿਆਂਗਾ ਕਿਉਂਜੋ ਮੈਂ ਤੈਨੂੰ ਅਰ ਤੇਰੀ ਅੰਸ ਨੂੰ ਏਹ ਸਾਰੇ ਦੇਸ ਦਿਆਂਗਾ। ਮੈਂ ਉਸ ਸੌਂਹ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ ਪੂਰੀ ਕਰਾਂਗਾ
4 ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਙੁ ਵਧਾਵਾਂਗਾ, ਅਰ ਮੈਂ ਤੇਰੀ ਅੰਸ ਨੂੰ ਏਹ ਸਾਰੇ ਦੇਸ ਦਿਆਂਗਾ ਅਰ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਂਣਗੀਆਂ
5 ਕਿਉਂਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਰ ਮੇਰੇ ਫਰਜ਼ਾਂ ਅਰ ਮੇਰੇ ਹੁਕਮਾਂ ਅਰ ਮੇਰੀ ਬਿਧੀਆਂ ਅਰ ਮੇਰੀਆਂ ਬਿਵਸਥਾਂ ਦੀ ਪਾਲਣਾ ਕੀਤੀ
6 ਅਤੇ ਇਸਹਾਕ ਗਰਾਰ ਵਿੱਚ ਟਿਕਿਆ ਰਿਹਾ
7 ਅਰ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਤੀਵੀਂ ਵਿਖੇ ਪੁੱਛਿਆ ਤਾਂ ਉਸ ਆਖਿਆ, ਉਹ ਮੇਰੀ ਭੈਣ ਹੈ ਕਿਉਂਜੋ ਉਹ ਏਹ ਆਖਦਾ ਹੋਇਆ ਭੈ ਖਾਂਦਾ ਸੀ ਭਈ ਉਹ ਮੇਰੀ ਤੀਵੀਂ ਹੈ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ ਕਿਉਂਜੋ ਉਹ ਵੇਖਣ ਵਿੱਚ ਸੋਹਣੀ ਸੀ
8 ਤਾਂ ਐਉਂ ਹੋਇਆ ਕਿ ਜਦ ਉਹ ਉੱਥੇ ਢੇਰ ਦਿਨ ਰਿਹਾ ਤਾਂ ਅਬੀਮਲਕ ਫ਼ਿਲਿਸਤੀਆਂ ਦੇ ਰਾਜਾ ਨੇ ਇੱਕ ਤਾਕੀ ਵਿੱਚ ਝਾਤੀ ਮਾਰਕੇ ਡਿੱਠਾ ਤਾਂ ਵੇਖੋ ਇਸਹਾਕ ਆਪਣੀ ਤੀਵੀਂ ਰਿਬਕਾਹ ਨਾਲ ਕਲੋਲ ਕਰ ਰਿਹਾ ਸੀ
9 ਤਾਂ ਅਬੀਮਲਕ ਨੇ ਇਸਹਾਕ ਨੂੰ ਬੁਲਾਕੇ ਆਖਿਆ, ਵੇਖ ਉਹ ਸੱਚ ਮੁੱਚ ਤੇਰੀ ਤੀਵੀਂ ਹੈ ਅਰ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ? ਇਸਹਾਕ ਨੇ ਉਹ ਨੂੰ ਆਖਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਵਾਂ
10 ਅਬੀਮਲਕ ਨੇ ਆਖਿਆ, ਤੈਂ ਸਾਡੇ ਨਾਲ ਏਹ ਕੀ ਕੀਤਾ? ਜੇ ਜ਼ਰਾਕੁ ਲੋਕਾਂ ਵਿੱਚੋਂ ਕੋਈ ਤੇਰੀ ਤੀਵੀਂ ਦੇ ਸੰਗ ਲੇਟਦਾ ਤਾਂ ਤੂੰ ਸਾਡੇ ਉੱਤੇ ਪਾਪ ਚੜ੍ਹਾਉਂਦਾ
11 ਤਾਂ ਅਬੀਮਲਕ ਨੇ ਸਾਰਿਆਂ ਲੋਕਾਂ ਨੂੰ ਏਹ ਹੁਕਮ ਦਿੱਤਾ ਕਿ ਜੇ ਕੋਈ ਏਸ ਮਨੁੱਖ ਨੂੰ ਅਰ ਏਸ ਦੀ ਤੀਵੀਂ ਨੂੰ ਹੱਥ ਲਾਵੇਗਾ ਉਹ ਜ਼ਰੂਰ ਮਾਰਿਆ ਜਾਵੇਗਾ।।
12 ਇਸਹਾਕ ਉਸ ਧਰਤੀ ਵਿੱਚ ਬੀ ਬੀਜਿਆ ਅਰ ਉਸੇ ਸਾਲ ਸੌ ਗੁਣਾ ਪਰਾਪਤ ਕੀਤਾ ਅਤੇ ਯਹੋਵਾਹ ਉਸ ਨੂੰ ਬਰਕਤ ਦਿੱਤੀ
13 ਸੋ ਉਹ ਮਨੁੱਖ ਵਧ ਗਿਆ ਅਰ ਵਧਦਾ ਚਲਾ ਗਿਆ ਅਰ ਉਹ ਅੱਤ ਵੱਡਾ ਹੋ ਗਿਆ
14 ਤਾਂ ਉਹ ਭੇਡਾਂ ਬੱਕਰੀਆਂ ਅਰ ਗਾਈਆਂ ਬਲਦਾਂ ਅਰ ਬਹੁਤ ਸਾਰੇ ਟਹਿਲੂਆਂ ਦਾ ਮਾਲਕ ਹੋ ਗਿਆ ਅਤੇ ਫਿਲਿਸਤੀ ਉਸ ਤੋਂ ਸੜਨ ਲੱਗੇ
15 ਅਰ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਦੇ ਟਹਿਲੂਆਂ ਨੇ ਉਹ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਸਨ ਫਿਲਿਸਤੀਆਂ ਨੇ ਬੰਦ ਕੀਤਾ ਅਰ ਮਿੱਟੀ ਨਾਲ ਭਰ ਦਿੱਤਾ
16 ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾਹ ਕਿਉਂਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ
17 ਤਦ ਇਸਹਾਕ ਉੱਥੋਂ ਚਲਾ ਗਿਆ ਅਰ ਗਰਾਰ ਦੇ ਬੇਟ ਵਿੱਚ ਆਪਣਾ ਤੰਬੂ ਲਾਇਆ ਅਰ ਉੱਥੇ ਟਿਕਿਆ
18 ਤਾਂ ਇਸਹਾਕ ਨੇ ਪਾਣੀ ਦਿਆਂ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ ਅਰ ਜਿਹੜੇ ਫਲਿਸ਼ਤੀਆ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕੀਤੇ ਹੋਏ ਸਨ ਮੁੜਕੇ ਪੁੱਟਿਆ ਅਤੇ ਉਸ ਉਨ੍ਹਾਂ ਦੇ ਨਾਉਂ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ
19 ਇਸਹਾਕ ਦੇ ਟਹਿਲੂਆਂ ਨੇ ਬੇਟ ਵਿੱਚ ਪੁੱਟਿਆ ਅਰ ਉਨ੍ਹਾਂ ਨੂੰ ਉੱਥੇ ਸੁੰਬ ਫੁੱਟਦੇ ਪਾਣੀ ਦਾ ਇੱਕ ਖੂਹ ਲੱਭਾ
20 ਤਾਂ ਗਰਾਰ ਦੇ ਪਾਲੀ ਇਸਹਾਕ ਦੇ ਪਾਲੀਆਂ ਨੂੰ ਕੌੜੇ ਬਚਨ ਬੋਲੇ ਕਿ ਏਹ ਪਾਣੀ ਸਾਡਾ ਹੈ ਅਤੇ ਉਸ ਨੇ ਉਸ ਖੂਹ ਦਾ ਨਾਉਂ ਏਸਕ ਰੱਖਿਆ ਕਿਉਂਜੋ ਓਹ ਉਸ ਦੇ ਨਾਲ ਝਗੜਦੇ ਸਨ
21 ਤਾਂ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਰ ਉਸ ਦੇ ਵਿਖੇ ਭੀ ਓਹ ਕੌੜੇ ਬਚਨ ਬੋਲੇ ਉਪਰੰਤ ਉਸ ਨੇ ਉਹ ਦਾ ਨਾਉਂ ਸਿਟਨਾ ਰੱਖਿਆ
22 ਤਦ ਉਹ ਉੱਥੋਂ ਅੱਗੇ ਤੁਰ ਪਿਆ ਅਰ ਉਸ ਨੇ ਇੱਕ ਹੋਰ ਖੂਹ ਪੁੱਟਿਆ ਅਰ ਓਹ ਉਸ ਵਿਖੇ ਕੌੜੇ ਬਚਨ ਨਹੀਂ ਬੋਲੇ ਉਪਰੰਤ ਉਸ ਨੇ ਉਹ ਦਾ ਨਾਉਂ ਏਹ ਆਖਕੇ ਰਹੋਬੋਥ ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਮੋਕਲੀ ਥਾਂ ਦਿੱਤੀ ਹੈ ਅਰ ਅਸੀਂ ਏਸ ਧਰਤੀ ਵਿੱਚ ਫਲਾਂਗੇ।।
23 ਜਾਂ ਉਹ ਉੱਥੋਂ ਉਤਾਹਾਂ ਬਏਰਸਬਾ ਨੂੰ ਗਿਆ ਤਾਂ ਉੱਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ ਅਰ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ
24 ਨਾ ਡਰ ਕਿਉਂਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਰ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ
25 ਉਪਰੰਤ ਉਸ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਲਿਆ ਅਤੇ ਉੱਥੇ ਆਪਣਾ ਤੰਬੂ ਖੜਾ ਕੀਤਾ ਅਤੇ ਉੱਥੇ ਇਸਹਾਕ ਦੇ ਟਹਿਲੂਆਂ ਨੇ ਇੱਕ ਖੂਹ ਪੁੱਟਿਆ
26 ਅਬੀਮਲਕ ਅਰ ਅਹੁੱਜ਼ਥ ਉਹ ਦਾ ਮਿੱਤ੍ਰ ਅਰ ਫੀਕੋਲ ਉਹ ਦੀ ਸੈਨਾ ਦਾ ਸਰਦਾਰ ਗਰਾਰ ਤੋਂ ਉਹ ਦੇ ਕੋਲ ਆਏ
27 ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ ਜਦ ਕਿ ਤੁਸਾਂ ਮੇਰੇ ਨਾਲ ਵੈਰ ਕਰਕੇ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ?
28 ਤਾਂ ਉਨ੍ਹਾਂ ਨੇ ਆਖਿਆ ਭਈ ਹੁਣ ਸਫਾਈ ਨਾਲ ਅਸਾਂ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਤਾਂ ਅਸਾਂ ਆਖਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਰ ਤੁਹਾਡੇ ਵਿੱਚ ਇੱਕ ਪਰਨ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ
29 ਤੁਸੀਂ ਸਾਡੇ ਨਾਲ ਬੁਰਿਆਈ ਨਾ ਕਰਨੀ ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਰ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ। ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ
30 ਤਾਂ ਉਹ ਨੇ ਓਹਨਾਂ ਦੀ ਦਾਉਤ ਕੀਤੀ ਅਰ ਉਨ੍ਹਾਂ ਨੇ ਖਾਧਾ ਪੀਤਾ
31 ਅਰ ਸਵੇਰੇ ਉੱਠਕੇ ਹਰ ਇੱਕ ਨੇ ਆਪਣੇ ਭਰਾ ਨਾਲ ਸੌਂਹ ਖਾਧੀ ਅਰ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ
32 ਉਸੇ ਦਿਨ ਐਉਂ ਹੋਇਆ ਕਿ ਇਸਹਾਕ ਦੇ ਟਹਿਲੂਆਂ ਨੇ ਆਕੇ ਉਸ ਖੂਹ ਦੇ ਵਿੱਖੇ ਜਿਹੜਾ ਉਨ੍ਹਾਂ ਪੁੱਟਿਆ ਸੀ ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਾ ਹੈ
33 ਤਾਂ ਉਸ ਨੇ ਉਸ ਦਾ ਨਾਉਂ ਸ਼ਿਬਆਹ ਰੱਖਿਆ। ਏਸ ਕਾਰਨ ਉਸ ਨਗਰ ਦਾ ਨਾਉਂ ਅੱਜ ਤੀਕ ਬਏਰਸਬਾ ਹੈ।।
34 ਜਾ ਏਸਾਓ ਚਾਲੀਆਂ ਵਰਿਹਾਂ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਰ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ
35 ਅਤੇ ਏਹ ਇਸਹਾਕ ਅਰ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ।।
×

Alert

×