Bible Languages

Indian Language Bible Word Collections

Bible Versions

Books

Genesis Chapters

Genesis 17 Verses

Bible Versions

Books

Genesis Chapters

Genesis 17 Verses

1 ਜਦ ਅਬਰਾਮ ਨੜਿੰਨਵੇਂ ਵਰਿਹਾਂ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ
2 ਮੈਂ ਆਪਣਾ ਨੇਮ ਆਪਣੇ ਤੇ ਤੇਰੇ ਵਿੱਚ ਬੰਨ੍ਹਾਂਗਾ ਅਤੇ ਮੈਂ ਤੈਂਨੂੰ ਹੱਦੋਂ ਬਾਹਲਾ ਵਧਾਵਾਂਗਾ
3 ਤਾਂ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਰ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ
4 ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ
5 ਉਪਰੰਤ ਤੇਰਾ ਨਾਉਂ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ ਪਰ ਤੇਰਾ ਨਾਉਂ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ
6 ਅਤੇ ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ ਅਰ ਮੈਂ ਤੈਥੋਂ ਕੌਮਾਂ ਬਣਾਵਾਂਗਾ ਅਰ ਤੈਥੋਂ ਰਾਜੇ ਨਿੱਕਲਣਗੇ
7 ਅਤੇ ਮੈਂ ਆਪਣਾ ਨੇਮ ਆਪਣੇ ਅਰ ਤੇਰੀ ਅੰਸ ਦੇ ਵਿੱਚ ਜੋ ਤੇਰੇ ਪਿੱਛੋਂ ਆਵੇਗੀ ਉਨ੍ਹਾਂ ਦੀਆਂ ਪੀੜ੍ਹੀਆਂ ਤੀਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ ਕਿ ਮੈਂ ਤੇਰੇ ਅਰ ਤੇਰੇ ਪਿੱਛੋਂ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ
8 ਨਾਲੇ ਮੈਂ ਤੈਨੂੰ ਅਰ ਤੇਰੇ ਪਿੱਛੋਂ ਤੇਰੀ ਅੰਸ ਨੂੰ ਤੇਰੇ ਵੱਸਣ ਦੀ ਏਹ ਧਰਤੀ ਅਰਥਾਤ ਕਨਾਨ ਦੀ ਸਾਰੀ ਧਰਤੀ ਸਦਾ ਦੀ ਮਿਲਖ ਲਈ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ
9 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਰ ਤੇਰੇ ਪਿੱਛੋਂ ਤੇਰੀ ਅੰਸ ਉਨ੍ਹਾਂ ਦੀਆਂ ਪੀੜ੍ਹੀਆਂ ਤਾਈਂ
10 ਇਹ ਮੇਰਾ ਨੇਮ ਮੇਰੇ ਅਰ ਤੁਹਾਡੇ ਅਰ ਤੇਰੇ ਪਿੱਛੋਂ ਤੇਰੀ ਅੰਸ ਵਿੱਚ ਹੈ ਜਿਸ ਦੀ ਤੁਸੀਂ ਪਾਲਣਾ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ
11 ਤੁਸੀਂ ਆਪਣੇ ਬਦਨ ਦੀ ਖਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਰ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ
12 ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ ਭਾਵੇਂ ਉਹ ਤੇਰਾ ਘਰਜੰਮ ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਲਿਆ ਹੋਵੇ
13 ਤੇਰੇ ਘਰਜੰਮ ਦੀ ਚਾਂਦੀ ਨਾਲ ਲਏ ਹੋਏ ਦੀ ਸੁੰਨਤ ਜ਼ਰੂਰ ਕੀਤੀ ਜਾਵੇ ਸੋ ਮੇਰਾ ਨੇਮ ਤੁਹਾਡੇ ਮਾਸ ਵਿੱਚ ਇੱਕ ਅਨੰਤ ਨੇਮ ਹੋਵੇਗਾ
14 ਪਰ ਜੋ ਨਰ ਬੇਸੁੰਨਤਾ ਰਹੇ ਅਰ ਜਿਸ ਦੀ ਸੁੰਨਤ ਉਸ ਦੇ ਬਦਨ ਦੀ ਖੱਲੜੀ ਵਿੱਚ ਨਾ ਕੀਤੀ ਗਈ ਹੋਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ। ਉਸ ਮੇਰੇ ਨੇਮ ਨੂੰ ਭੰਨਿਆ ਹੈ।।
15 ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ ਤੂੰ ਉਹ ਦਾ ਨਾਉਂ ਸਾਰਈ ਨਾ ਆਖੀਂ ਸਗੋਂ ਉਹ ਦਾ ਨਾਉਂ ਸਾਰਾਹ ਹੋਵੇਗਾ
16 ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤ੍ਰ ਵੀ ਦਿਆਂਗਾ। ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ
17 ਤਾਂ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਪਰ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਵਰਿਹਾਂ ਦੇ ਜਨ ਤੋਂ ਪੁੱਤ੍ਰ ਹੋਊਗਾ? ਅਰ ਸਾਰਾਹ ਜੋ ਨੱਵੇਂ ਵਰਿਹਾਂ ਦੀ ਹੈ ਪੁੱਤ੍ਰ ਜਣੇਗੀ?
18 ਤਾਂ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਹਜ਼ੂਰ ਜੀਉਂਦਾ ਰਹੇ
19 ਪਰ ਪਰਮੇਸ਼ੁਰ ਨੇ ਆਖਿਆ, ਸਾਰਾਹ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਇਸਹਾਕ ਰੱਖੀ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਰ ਉਹ ਦੇ ਪਿੱਛੋਂ ਉਹ ਦੀ ਅੰਸ ਨਾਲ ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ
20 ਨਾਲੇ ਇਸਮਾਏਲ ਲਈ ਵੀ ਮੈਂ ਤੇਰੀ ਸੁਣੀ। ਵੇਖ ਮੈਂ ਉਹ ਨੂੰ ਅਸੀਸ ਦਿੱਤੀ ਹੈ ਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਰ ਹੱਦੋਂ ਬਾਹਲਾ ਵਧਾਵਾਂਗਾ। ਉਸ ਤੋਂ ਬਾਰਾਂ ਸ਼ਜ਼ਾਦੇ ਜੰਮਣਗੇ ਅਰ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ
21 ਪਰ ਆਪਣਾ ਨੇਮ ਮੈਂ ਇਸਹਾਕ ਨਾਲ ਹੀ ਕਾਇਮ ਕਰਾਂਗਾ ਜਿਹ ਨੂੰ ਸਾਰਾਹ ਏਸੇ ਰੁੱਤੇ ਆਉਂਦੇ ਵਰਹੇ ਤੇਰੇ ਲਈ ਜਣੇਗੀ
22 ਜਾਂ ਉਹ ਉਸ ਦੇ ਨਾਲ ਗੱਲ ਕਰਨੋਂ ਹਟਿਆ ਤਾਂ ਪਰਮੇਸ਼ੁਰ ਅਬਰਾਹਾਮ ਕੋਲੋਂ ਉਤਾਹਾਂ ਚਲਾ ਗਿਆ।।
23 ਤਾਂ ਅਬਰਾਹਾਮ ਨੇ ਆਪਣੇ ਪੁੱਤ੍ਰ ਇਸ਼ਮਾਏਲ ਨੂੰ ਅਰ ਆਪਣੇ ਸਭ ਘਰਜੰਮਿਆਂ ਨੂੰ ਅਰ ਸਭ ਆਪਣੀ ਚਾਂਦੀ ਨਾਲ ਖ਼ਰੀਦੇ ਹੋਇਆਂ ਨੂੰ ਅਰਥਾਤ ਅਬਰਾਹਾਮ ਦੇ ਘਰ ਦੇ ਮਨੁੱਖਾਂ ਵਿੱਚੋਂ ਹਰ ਇੱਕ ਨਰ ਨੂੰ ਲੈਕੇ ਉਨ੍ਹਾਂ ਨੂੰ ਉਨ੍ਹਾਂ ਦੇ ਬਦਨ ਦੀ ਖੱਲੜੀ ਵਿੱਚ ਉਸੇ ਦਿਹਾੜੇ ਸੁੰਨਤ ਕਰਾਈ ਜਿਵੇਂ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ ਸੀ
24 ਅਤੇ ਅਬਰਾਹਾਮ ਨੜ੍ਹਿੰਨਵੇਂ ਵਰਿਹਾਂ ਦਾ ਸੀ ਜਦ ਉਹ ਦੇ ਬਦਨ ਦੀ ਖੱਲੜੀ ਵਿੱਚ ਸੁੰਨਤ ਕੀਤੀ ਗਈ
25 ਅਤੇ ਇਸਮਾਏਲ ਤੇਰਾਂ ਵਰਿਹਾਂ ਦਾ ਸੀ ਜਦ ਉਹ ਦੇ ਬਦਨ ਦੀ ਖੱਲੜੀ ਵਿੱਚ ਉਹ ਦੀ ਸੁੰਨਤ ਕੀਤੀ ਗਈ
26 ਅਬਰਾਹਾਮ ਤੇ ਉਹ ਦੇ ਪੁੱਤ੍ਰ ਇਸਮਾਏਲ ਦੀਆਂ ਸੁੰਨਤਾਂ ਇੱਕੇ ਦਿਨ ਹੋਈਆਂ
27 ਅਤੇ ਉਹ ਦੇ ਘਰ ਦੇ ਸਭ ਮਨੁੱਖਾਂ ਦੀ ਭਾਵੇਂ ਘਰਜੰਮੇ ਸੀ ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇਕੇ ਲਏ ਹੋਏ ਸੀ ਉਹ ਦੇ ਨਾਲ ਸਭਨਾਂ ਦੀ ਸੁੰਨਤ ਕੀਤੀ ਗਈ

Genesis 17:24 Punjabi Language Bible Words basic statistical display

COMING SOON ...

×

Alert

×