Indian Language Bible Word Collections
Genesis 11:19
Genesis Chapters
Genesis 11 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Genesis Chapters
Genesis 11 Verses
1
|
ਸਾਰੀ ਧਰਤੀ ਉੱਤੇ ਇੱਕੋਈ ਬੋਲੀ ਅਰ ਇੱਕੋਈ ਭਾਸ਼ਾ ਸੀ |
2
|
ਤੇ ਐਉਂ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਨ੍ਹਾਂ ਨੂੰ ਇੱਕ ਮਦਾਨ ਸਿਨਾਰ ਦੇਸ ਵਿੱਚ ਲੱਭਾ ਅਤੇ ਉੱਥੇ ਓਹ ਵੱਸ ਗਏ |
3
|
ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਰ ਉਨ੍ਹਾਂ ਨੂੰ ਚੰਗੀ ਤਰਾਂ ਪਕਾਈਏ ਸੋ ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਰ ਚੂਨੇ ਦੀ ਥਾਂ ਗਾਰਾ ਸੀ |
4
|
ਤਾਂ ਉਨ੍ਹਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ |
5
|
ਤਾਂ ਯਹੋਵਾਹ ਉਸ ਸ਼ਹਿਰ ਅਰ ਬੁਰਜ ਨੂੰ ਜਿਹ ਨੂੰ ਆਦਮ-ਵੰਸ ਨੇ ਬਣਾਇਆ ਸੀ ਵੇਖਣ ਲਈ ਉੱਤਰਿਆ |
6
|
ਯਹੋਵਾਹ ਨੇ ਆਖਿਆ ਕਿ ਵੇਖੋ ਏਹ ਲੋਕ ਇੱਕ ਹਨ ਅਰ ਉਨ੍ਹਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਓਹ ਇਹ ਕਰਨ ਲੱਗੇ ਹਨ। ਜੋ ਕੁਛ ਉਨ੍ਹਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਨ੍ਹਾਂ ਅੱਗੇ ਨਹੀਂ ਅਟਕੇਗਾ |
7
|
ਆਓ ਅਸੀਂ ਉੱਤਰੀਏ ਅਤੇ ਉੱਥੇ ਉਨ੍ਹਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦੇਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ |
8
|
ਤਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਸੋ ਓਹ ਉਸ ਸ਼ਹਿਰ ਦੇ ਬਣਾਉਣ ਤੋਂ ਹਟ ਗਏ |
9
|
ਏਸ ਕਾਰਨ ਉਨ੍ਹਾਂ ਨੇ ਉਹ ਦਾ ਨਾਉਂ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਅਰ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।। |
10
|
ਏਹ ਸ਼ੇਮ ਦੀ ਕੁਲਪੱਤਰੀ ਹੈ। ਸ਼ੇਮ ਇੱਕ ਸੌ ਵਰਿਹਾਂ ਦਾ ਸੀ ਅਰ ਉਸ ਤੋਂ ਅਰਪਕਸ਼ਦ ਪਰਲੋ ਦੇ ਦੋ ਵਰਿਹਾਂ ਦੇ ਪਿੱਛੋਂ ਜੰਮਿਆਂ |
11
|
ਸ਼ੇਮ ਅਰਪਕਸ਼ਦ ਦੇ ਜਨਮ ਦੇ ਪਿੱਛੋਂ ਪੰਜ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
12
|
ਜਾਂ ਅਰਪਕਸ਼ਦ ਦਾ ਜੀਵਣ ਪੈਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸ਼ਲਹ ਜੰਮਿਆਂ |
13
|
ਅਤੇ ਅਰਪਕਸ਼ਦ ਸ਼ਲਹ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
14
|
ਜਾਂ ਸ਼ਲਹ ਤੀਹਾਂ ਵਰਿਹਾਂ ਦਾ ਹੋਇਆ ਤਾਂ ਏਬਰ ਜੰਮਿਆਂ |
15
|
ਸ਼ਲਹ ਏਬਰ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
16
|
ਅਤੇ ਏਬਰ ਚੌਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਪਲਗ ਜੰਮਿਆਂ |
17
|
ਏਬਰ ਪਲਗ ਦੇ ਜਨਮ ਦੇ ਪਿੱਛੋਂ ਚਾਰ ਸੌ ਤੀਹਾਂ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ ਧੀਆਂ ਜੰਮੇ |
18
|
ਜਾਂ ਪਲਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਰਾਊ ਜੰਮਿਆਂ |
19
|
ਪਲਗ ਰਾਊ ਦੇ ਜਨਮ ਦੇ ਪਿੱਛੋਂ ਦੋ ਸੌ ਨੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
20
|
ਰਾਊ ਬੱਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆਂ |
21
|
ਰਊ ਸਰੂਗ ਦੇ ਜਨਮ ਦੇ ਪਿੱਛੋਂ ਦੋ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
22
|
ਜਾਂ ਸਰੂਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆਂ |
23
|
ਸਰੂਗ ਨਾਹੋਰ ਦੇ ਜਨਮ ਦੇ ਪਿੱਛੋਂ ਦੋ ਸੌ ਵਰਿਹਾਂ ਤੀਕ ਜਿਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
24
|
ਜਾਂ ਨਾਹੋਰ ਉੱਨਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆਂ |
25
|
ਨਾਹੋਰ ਤਾਰਹ ਦੇ ਜਨਮ ਦੇ ਪਿੱਛੋਂ ਇੱਕ ਸੌ ਉੱਨੀ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ |
26
|
ਤਾਰਹ ਸੱਤਰਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ |
27
|
ਏਹ ਤਾਰਹ ਦੀ ਕੁਲਪੱਤ੍ਰੀ ਹੈ। ਤਾਰਹ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ ਅਰ ਹਾਰਾਨ ਤੋਂ ਲੂਤ ਜੰਮਿਆਂ |
28
|
ਹਾਰਾਨ ਆਪਣੇ ਪਿਤਾ ਤਾਰਹ ਦੇ ਅੱਗੇ ਆਪਣੀ ਜਨਮ ਭੂਮੀ ਵਿੱਚ ਅਰਥਾਤ ਕਸਦੀਆਂ ਦੇ ਊਰ ਵਿੱਚ ਮਰ ਗਿਆ |
29
|
ਅਬਰਾਮ ਅਰ ਨਾਹੋਰ ਨੇ ਆਪਣੇ ਲਈ ਤੀਵੀਆਂ ਕੀਤੀਆਂ। ਅਬਰਾਮ ਦੀ ਪਤਨੀ ਦਾ ਨਾਉਂ ਸਾਰਈ ਸੀ ਅਰ ਨਾਹੋਰ ਦੀ ਪਤਨੀ ਦਾ ਨਾਉਂ ਮਿਲਕਾਹ ਸੀ ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਰ ਯਿਸਕਾਹ ਦਾ ਪਿਤਾ ਸੀ |
30
|
ਪਰ ਸਾਰਈ ਬਾਂਝ ਸੀ, ਉਹ ਦਾ ਕੋਈ ਬੱਚਾ ਨਹੀਂ ਸੀ |
31
|
ਤਾਰਹ ਆਪਣੇ ਪੁੱਤ੍ਰ ਅਬਰਾਮ ਨੂੰ ਅਰ ਲੂਤ ਹਾਰਾਨ ਦੇ ਪੁੱਤ੍ਰ ਆਪਣੇ ਪੋਤੇ ਨੂੰ ਅਰ ਸਾਰਈ ਆਪਣੀ ਨੂੰਹ ਆਪਣੇ ਪੁੱਤ੍ਰ ਅਬਰਾਮ ਦੀ ਪਤਨੀ ਨੂੰ ਲੈਕੇ ਉਨ੍ਹਾਂ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ ਨੂੰ ਜਾਣ ਲਈ ਨਿੱਕਲਿਆ ਅਤੇ ਓਹ ਹਾਰਾਨ ਵਿੱਚ ਆਏ ਅਰ ਉੱਥੇ ਵੱਸ ਗਏ |
32
|
ਤਾਰਹ ਦੀ ਉਮਰ ਦੋ ਸੌ ਪੰਜਾਂ ਵਰਿਹਾਂ ਦੀ ਸੀ ਅਰ ਤਾਰਹ ਹਾਰਾਨ ਵਿੱਚ ਮਰ ਗਿਆ ।। |