Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Ezra Chapters

Ezra 5 Verses

1 ਤਦ ਏਹ ਨਬੀ ਅਰਥਾਤ ਹੱਗਈ ਨਬੀ ਤੇ ਇੱਦੋ ਦਾ ਪੁੱਤ੍ਰ ਜ਼ਕਰਯਾਹ ਉਨ੍ਹਾਂ ਯਹੂਦੀਆਂ ਦੇ ਅੱਗੇ ਜੋ ਯਹੂਦਾਹ ਤੇ ਯਰੂਸ਼ਲਮ ਵਿੱਚ ਸਨ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਤੇ ਅਗੰਮਵਾਕ ਬੋਲਣ ਲੱਗੇ
2 ਤਦ ਸ਼ਅਲਤੀਏਲ ਦਾ ਪੁੱਤ੍ਰ ਜ਼ਰੂੱਬਾਬਲ ਅਰ ਯਸਾਦਾਕ ਦਾ ਪੁੱਤ੍ਰ ਯੇਸ਼ੂਆ ਉੱਠੇ ਅਰ ਪਰਮੇਸ਼ੁਰ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਸੀ ਬਣਾਉਣ ਲੱਗੇ ਅਰ ਪਰਮੇਸ਼ੁਰ ਦੇ ਓਹ ਨਬੀ ਉਨ੍ਹਾਂ ਦੇ ਨਾਲ ਹੋਕੇ ਉਨ੍ਹਾਂ ਦੀ ਸਹਾਇਤਾ ਕਰਦੇ ਸਨ
3 ਉਸ ਵੇਲੇ ਦਰਿਆਓਂ ਪਾਰ ਦਾ ਹਾਕਮ ਤਤਨਈ ਤੇ ਸਥਰਬੋਜ਼ਨਈ ਤੇ ਉਨ੍ਹਾਂ ਦੇ ਸਾਥੀ ਓਹਨਾਂ ਦੇ ਕੋਲ ਆ ਕੇ ਆਖਣ ਲੱਗੇ ਕਿ ਕਿਹ ਦੀ ਆਗਿਆ ਨਾਲ ਤੁਸੀਂ ਏਸ ਭਵਨ ਨੂੰ ਬਣਾਉਂਦੇ ਤੇ ਏਸ ਕੰਧ ਨੂੰ ਨਬੇੜਦੇ ਹੋ?
4 ਤਦ ਅਸੀਂ ਉਨ੍ਹਾਂ ਨੂੰ ਐਉਂ ਵੀ ਦੱਸ ਦਿੱਤਾ ਭਈ ਜਿਹੜੇ ਲੋਕ ਏਸ ਮਕਾਨ ਨੂੰ ਬਣਾ ਰਹੇ ਹਨ ਓਹਨਾਂ ਦੇ ਕੀ ਨਾਂ ਹਨ
5 ਪਰ ਪਰਮੇਸ਼ੁਰ ਦੀ ਨਿਗਾਹ ਯਹੂਦੀ ਬਜ਼ੁਰਗਾਂ ਉੱਤੇ ਸੀ ਅਤੇ ਉਨ੍ਹਾਂ ਨੇ ਓਹਨਾਂ ਨੂੰ ਨਾ ਰੋਕਿਆ ਜਦੋਂ ਤਾਈਂ ਏਹ ਗੱਲ ਦਾਰਾ ਤਾਈਂ ਨਾ ਅੱਪੜੀ ਤੇ ਫੇਰ ਉਹ ਦੇ ਵਿਖੇ ਚਿੱਠੀ ਦੇ ਰਾਹੀਂ ਉੱਤਰ ਨਾ ਆਇਆ ।।
6 ਉਸ ਚਿੱਠੀ ਦੀ ਨਕਲ ਜੋ ਦਰਿਆਓਂ ਪਾਰ ਦੇ ਹਾਕਮ ਤਤਨਈ ਤੇ ਸ਼ਥਰ-ਬੋਜ਼ਨਈ ਤੇ ਉਹ ਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆਓਂ ਪਾਰ ਸਨ ਦਾਰਾ ਪਾਤਸ਼ਾਹ ਨੂੰ ਘੱਲੀ
7 ਉਸ ਘੱਲੀ ਹੋਈ ਚਿੱਠੀ ਦੇ ਵਿੱਚ ਇਉਂ ਲਿਖਿਆ ਗਿਆ ਸੀ-ਦਾਰਾ ਪਾਤਸ਼ਾਹ ਉੱਤੇ ਹਰ ਤਰਾਂ ਦੀ ਸਲਾਮਤੀ ਹੋਵੇ
8 ਪਾਤਸ਼ਾਹ ਨੂੰ ਮਾਲੂਮ ਹੋਵੇ ਭਈ ਅਸੀਂ ਯਹੂਦਾਹ ਦੇ ਸੂਬੇ ਵਿੱਚ ਮਹਾਂ ਪਰਮੇਸ਼ੁਰ ਦੇ ਭਵਨ ਨੂੰ ਗਏ। ਉਹ ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਗੇਲੀਆਂ ਜੜੀਦੀਆਂ ਹਨ ਅਤੇ ਕੰਮ ਬੜੇ ਉੱਦਮ ਨਾਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਹੱਥੀਂ ਬੜੀ ਸੁਫਲਤਾ ਨਾਲ ਚੱਲ ਰਿਹਾ ਹੈ
9 ਤਦ ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਪੁੱਛਿਆ ਤੇ ਉਨ੍ਹਾਂ ਨੂੰ ਐਉਂ ਆਖਿਆ ਭਈ ਤੁਸੀਂ ਕਿਸ ਦੀ ਆਗਿਆ ਨਾਲ ਏਸ ਭਵਨ ਨੂੰ ਬਣਾਉਂਦੇ ਤੇ ਏਸ ਕੰਧ ਨੂੰ ਪੂਰਾ ਕਰਦੇ ਹੋ?
10 ਅਤੇ ਅਸੀਂ ਓਹਨਾਂ ਮਨੁੱਖਾਂ ਦੇ ਨਾਉਂ ਵੀ ਪੁੱਛੇ ਤਾਂ ਜੋ ਅਸੀਂ ਓਹਨਾਂ ਮਨੁੱਖਾਂ ਦੇ ਨਾਉਂ ਲਿਖ ਕੇ ਤੁਹਾਨੂੰ ਸਮਾਚਾਰ ਦੇਈਏ ਭਈ ਓਹਨਾਂ ਦੇ ਮੁਖੀਏ ਕੌਣ ਹਨ।।
11 ਓਹਨਾਂ ਨੇ ਸਾਨੂੰ ਇਉਂ ਉੱਤਰ ਦਿੱਤਾ ਭਈ ਅਸੀਂ ਧਰਤੀ ਤੇ ਅਕਾਸ਼ ਦੇ ਪਰਮੇਸ਼ੁਰ ਦੇ ਦਾਸ ਹਾਂ ਅਤੇ ਉਹੋ ਭਵਨ ਬਣਾਉਂਦੇ ਹਾਂ ਜਿਸ ਨੂੰ ਬਣਿਆਂ ਬਹੁਤ ਵਰਹੇ ਹੋਏ ਅਤੇ ਜਿਸ ਨੂੰ ਇਸਰਾਏਲ ਦੇ ਇੱਕ ਵੱਡੇ ਪਾਤਸ਼ਾਹ ਨੇ ਬਣਾਇਆ ਤੇ ਪੂਰਾ ਕੀਤਾ ਸੀ
12 ਪਰੰਤੂ ਜਦੋਂ ਸਾਡੇ ਪਿਉ ਦਾਦਿਆਂ ਨੇ ਅਕਾਸ਼ ਦੇ ਪਰਮੇਸ਼ੁਰ ਦੇ ਕ੍ਰੋਧ ਨੂੰ ਭੜਕਾਇਆ ਤਾਂ ਉਹ ਨੇ ਓਹਨਾਂ ਨੂੰ ਬਾਬਲ ਦੇ ਕਸਦੀ ਪਾਤਸ਼ਾਹ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤਾ ਜਿਸਨੇ ਏਸ ਭਵਨ ਨੂੰ ਉਜਾੜ ਦਿੱਤਾ ਅਰ ਲੋਕਾਂ ਨੂੰ ਬਾਬਲ ਨੂੰ ਲੈ ਗਿਆ
13 ਪਰ ਬਾਬਲ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰਹੇ ਵਿੱਚ ਉਸੇ ਕੋਰਸ਼ ਪਾਤਸ਼ਾਹ ਆਗਿਆ ਦਿੱਤੀ ਭਈ ਪਰਮੇਸ਼ੁਰ ਦਾ ਇਹ ਭਵਨ ਬਣਾਇਆ ਜਾਵੇ
14 ਅਤੇ ਪਰਮੇਸ਼ੁਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿਚ ਲੈ ਆਇਆ ਸੀ ਕੋਰਸ਼ ਪਾਤਸ਼ਾਹ ਨੇ ਬਾਬਲ ਦੇ ਮੰਦਰੋਂ ਕੱਢਿਆ ਅਰ ਉਨ੍ਹਾਂ ਨੂੰ ਸ਼ੇਸ਼ਬੱਸਰ ਨਾਮੀ ਇੱਕ ਆਦਮੀ ਨੂੰ ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ ਸੌਂਪ ਦਿੱਤਾ
15 ਅਤੇ ਉਸ ਨੇ ਆਖਿਆ ਭਈ ਇਨ੍ਹਾਂ ਭਾਂਡਿਆਂ ਨੂੰ ਲੈ ਤੇ ਜਾਹ ਅਰ ਇਨ੍ਹਾਂ ਨੂੰ ਯਰੂਸ਼ਲਮ ਦੀ ਹੈਕਲ ਵਿੱਚ ਰੱਖ ਤੇ ਪਰਮੇਸ਼ੁਰ ਦਾ ਭਵਨ ਉਹ ਦੇ ਥਾਂ ਤੇ ਬਣਾਇਆ ਜਾਵੇ
16 ਤਦ ਓਸੇ ਸ਼ੇਸ਼ਬੱਸਰ ਨੇ ਆਕੇ ਪਰਮੇਸ਼ੁਰ ਦੇ ਭਵਨ ਦੀ ਜੋ ਯਰੂਸ਼ਲਮ ਵਿੱਚ ਹੈ ਨੀਉਂ ਧਰੀ ਤੇ ਉਸ ਵੇਲੇ ਤੋਂ ਹੁਣ ਤਾਈਂ ਉਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ
17 ਏਸ ਲਈ ਹੁਣ ਜੇ ਮਹਾਰਾਜ ਉੱਚਿਤ ਜਾਣਨ ਤਾਂ ਮਹਾਰਾਜ ਦੇ ਰਾਜ ਭੰਡਾਰ ਵਿੱਚ ਜੋ ਬਾਬਲ ਵਿੱਚ ਹੈ ਪੜਤਾਲ ਕੀਤੀ ਜਾਵੇ ਭਈ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦੇ ਏਸ ਭਵਨ ਨੂੰ ਯਰੂਸ਼ਲਮ ਵਿੱਚ ਬਣਾਉਣ ਦੀ ਆਗਿਆ ਦਿੱਤੀ ਸੀ ਯਾ ਨਹੀਂ ਅਤੇ ਇਸ ਗੱਲ ਵਿੱਚ ਮਹਾਰਾਜ ਆਪਣੀ ਇੱਛਿਆ ਸਾਡੇ ਉੱਤੇ ਪਰਗਟ ਕਰਨ।।
×

Alert

×