Indian Language Bible Word Collections
Ezekiel 7:10
Ezekiel Chapters
Ezekiel 7 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Ezekiel Chapters
Ezekiel 7 Verses
1
|
ਯਹੋਵਾਹ ਦਾ ਬਚਨ ਮੇਰੇ ਕੋਲ ਇਹ ਆਖਣ ਲਈ ਆਇਆ |
2
|
ਹੇ ਆਦਮੀ ਦੇ ਪੁੱਤ੍ਰ, ਪ੍ਰਭੁ ਯਹੋਵਾਹ ਇਸਰਾਏਲ ਦੀ ਭੂਮੀ ਨੂੰ ਐਉਂ ਫ਼ਰਮਾਉਂਦਾ ਹੈ, ਏਹ ਅੰਤ ਹੈ! ਦੇਸ ਦੇ ਚੌਹਾਂ ਖੂੰਜਿਆਂ ਉੱਤੇ ਅੰਤ ਆ ਪੁੱਜਾ ਹੈ |
3
|
ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕ੍ਰੋਧ ਤੇਰੇ ਉੱਤੇ ਘੱਲਾਂਗਾ ਅਤੇ ਤੇਰੇ ਮਾਰਗਾਂ ਦੇ ਅਨੁਸਾਰ ਤੇਰਾ ਨਿਆਉਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ |
4
|
ਮੇਰੀ ਅੱਖ ਤੇਰਾ ਲਿਹਾਜ਼ ਨਾ ਕਰੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ ਸਗੋਂ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਜੋ ਮੈਂ ਯਹੋਵਾਹ ਹਾਂ!।। |
5
|
ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ! |
6
|
ਅੰਤ ਆ ਪੁੱਜਾ, ਹਾਂ, ਅੰਤ ਆ ਪੁੱਜਾ! ਅੰਤ ਤੇਰੇ ਉੱਤੇ ਜਾਗ ਉੱਠਿਆ! ਵੇਖ, ਉਹ ਆ ਪੁੱਜਿਆ |
7
|
ਹੇ ਧਰਤੀ ਦੇ ਰਹਿਣ ਵਾਲੇ! ਤੇਰੀ ਵਾਰੀ ਆ ਗਈ! ਸਮਾ ਆ ਪੁੱਜਿਆ! ਰੌਲੇ ਦਾ ਦਿਹਾੜਾ ਨੇੜੇ ਆ ਗਿਆ, ਇਹ ਪਰਬਤਾਂ ਉੱਤੇ ਖੁਸ਼ੀ ਵਿੱਚ ਗਜਣ ਦਾ ਦਿਨ ਨਹੀਂ |
8
|
ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਹਲਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ ਅਤੇ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਉਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ |
9
|
ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ, ਨਾ ਮੈਂ ਤਰਸ ਖਾਵਾਂਗਾ, ਅਤੇ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ |
10
|
ਵੇਖ, ਉਹ ਦਿਨ ਵੇਖ! ਉਹ ਆ ਪੁੱਜਿਆ ਹੈ, ਤੇਰੀ ਸ਼ਾਮਤ ਆ ਗਈ, ਛੜ ਵਿੱਚ ਕਲੀਆਂ ਨਿੱਕਲੀਆਂ, ਘੁਮੰਡ ਵਿੱਚ ਡੋਡੀਆਂ ਲਗੀਆਂ ਹਨ |
11
|
ਜ਼ੁਲਮ ਵੱਧ ਕੇ ਦੁਸ਼ਟ ਪੁਣੇ ਲਈ ਛੜ ਬਣ ਗਿਆ। ਹੁਣ ਕੋਈ ਉਨ੍ਹਾਂ ਵਿੱਚੋਂ ਨਹੀਂ ਬਚੇਗਾ, ਨਾ ਉਨ੍ਹਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਨ੍ਹਾਂ ਦੇ ਧਨ ਵਿੱਚੋਂ ਕੁੱਝ ਬਚੇਗਾ ਅਤੇ ਨਾ ਉਨ੍ਹਾਂ ਵਿੱਚੋਂ ਕੋਈ ਬਜ਼ੁਰਗੀ ਹੋਵੇਗੀ |
12
|
ਸਮਾ ਆ ਪੁੱਜਾ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ, ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਨ੍ਹਾਂ ਦੇ ਸਾਰੇ ਮਹਾਇਣ ਉੱਤੇ ਕਹਿਰ ਟੁੱਟਣ ਵਾਲਾ ਹੈ |
13
|
ਕਿਉਂ ਜੋ ਵੇਚਣ ਵਾਲਾ ਵਿਕੀ ਹੋਈ ਵਸਤੂ ਤੀਕ ਫੇਰ ਨਹੀਂ ਮੁੜੇਗਾ, ਭਾਵੇਂ ਹਾਲਾਂ ਉਹ ਜੀਉਂਦਿਆਂ ਵਿੱਚ ਹੋਵੇ ਕਿਉਂ ਜੋ ਇਹ ਦਰਸ਼ਣ ਉਨ੍ਹਾਂ ਦੇ ਸਾਰੇ ਮਹਾਇਣ ਲਈ ਹੈ। ਇੱਕ ਵੀ ਨਾ ਪਰਤੇਗਾ ਅਤੇ ਨਾ ਕੋਈ ਔਗਣਾਂ ਦੇ ਕਾਰਨ ਆਪਣੀ ਸਤਿਆ ਨੂੰ ਤਕੜਾ ਰੱਖੇਗਾ।। |
14
|
ਉਨ੍ਹਾਂ ਨੇ ਤੁਰ੍ਹੀ ਵਜਾਈ ਅਤੇ ਸਭ ਕੁਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ ਕਿਉਂ ਜੋ ਮੇਰਾ ਤੇਜ਼ ਕਹਿਰ ਉਨ੍ਹਾਂ ਦੇ ਸਾਰੇ ਮਹਾਇਣ ਉੱਤੇ ਹੈ |
15
|
ਬਾਹਰ ਤਲਵਾਰ ਹੈ ਅਤੇ ਅੰਦਰ ਬਵਾ ਤੇ ਕਾਲ ਹਨ। ਜਿਹੜਾ ਖੇਤ ਵਿੱਚ ਹੈ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਵਿੱਚ ਹੈ ਕਾਲ ਤੇ ਬਵਾ ਉਹ ਨੂੰ ਹੜੱਪ ਕਰ ਲੈਣਗੇ |
16
|
ਪਰ ਜਿਹੜੇ ਉਨ੍ਹਾਂ ਵਿੱਚੋਂ ਨੱਠ ਭੱਜ ਜਾਣਗੇ, ਓਹ ਬਚ ਜਾਣਗੇ, ਅਤੇ ਵਾਦੀਆਂ ਦੀਆਂ ਘੁੱਗੀਆਂ ਵਾਂਗਰ ਪਰਬਤਾਂ ਉੱਤੇ ਰਹਿਣਗੇ ਅਤੇ ਸਾਰੇ ਦੇ ਸਾਰੇ ਕੀਰਨੇ ਪਾਉਣਗੇ, ਹਰੇਕ ਆਪਣੇ ਔਗਣਾਂ ਦੇ ਕਾਰਨ |
17
|
ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗਰ ਕਮਜ਼ੋਰ ਹੋ ਜਾਣਗੇ |
18
|
ਓਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਹੌਲ ਉਨ੍ਹਾਂ ਉੱਤੇ ਛਾ ਜਾਏਗਾ ਅਤੇ ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਨ੍ਹਾਂ ਦੇ ਸਿਰ ਗੰਜੇ ਹੋ ਜਾਣਗੇ |
19
|
ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ, ਯਹੋਵਾਹ ਦੇ ਕਹਿਰ ਵਾਲੇ ਦਿਨ ਉਨ੍ਹਾਂ ਦੀ ਚਾਂਦੀ ਅਤੇ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਨਹੀਂ ਛੁਡਾ ਸੱਕੇਗਾ। ਉਸ ਨਾਲ ਉਨ੍ਹਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ ਨਾ ਉਨ੍ਹਾਂ ਦੇ ਢਿੱਡ ਭਰਣਗੇ ਕਿਉਂ ਜੋ ਉਹ ਉਨ੍ਹਾਂ ਦਾ ਠੋਕਰ ਖਾਣ ਅਤੇ ਔਗਣ ਦਾ ਕਾਰਨ ਸੀ |
20
|
ਅਤੇ ਉਨ੍ਹਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਨ੍ਹਾਂ ਨੇ ਓਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਏਸ ਲਈ ਮੈਂ ਉਸ ਨੂੰ ਉਨ੍ਹਾਂ ਦੇ ਲਈ ਅਸ਼ੁੱਧ ਵਸਤੂ ਵਾਂਗਰ ਕਰ ਦਿੱਤਾ |
21
|
ਅਤੇ ਮੈਂ ਉਨ੍ਹਾਂ ਗਹਿਣਿਆਂ ਨੂੰ ਲੁੱਟਣ ਦੇ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਓਹ ਉਨ੍ਹਾਂ ਨੂੰ ਭ੍ਰਿਸ਼ਟ ਕਰਨਗੇ |
22
|
ਅਤੇ ਮੈਂ ਆਪਣਾ ਮੂੰਹ ਉਨ੍ਹਾਂ ਵੱਲੋਂ ਫੇਰ ਲਵਾਂਗਾ ਅਤੇ ਓਹ ਮੇਰੇ ਗੁਪਤ ਅਸਥਾਨ ਨੂੰ ਭ੍ਰਿਸ਼ਟ ਕਰਨਗੇ ਅਤੇ ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭ੍ਰਿਸ਼ਟ ਕਰਨਗੇ |
23
|
ਸੰਗਲ ਬਣਾ, ਏਸ ਲਈ ਕਿ ਦੇਸ ਲਹੂ ਦੀ ਹੱਤਿਆ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ |
24
|
ਸੋ ਮੈਂ ਬੁਰੀਆਂ ਕੌਮਾਂ ਨੂੰ ਲਿਆਵਾਂਗਾ ਅਤੇ ਓਹ ਉਨ੍ਹਾਂ ਦੇ ਘਰਾਂ ਦੇ ਮਾਲਕ ਬਣਨਗੇ ਅਤੇ ਮੈਂ ਜ਼ੋਰਵਰਾਂ ਦਾ ਘੁਮੰਡ ਮਿਟਾ ਦਿਆਂਗਾ ਅਤੇ ਉਨ੍ਹਾਂ ਦੇ ਪਵਿੱਤ੍ਰ ਅਸਥਾਨ ਭ੍ਰਿਸ਼ਟ ਕੀਤੇ ਜਾਣਗੇ |
25
|
ਤਬਾਹੀ ਆਉਂਦੀ ਹੈ ਅਤੇ ਓਹ ਸ਼ਾਂਤੀ ਨੂੰ ਲੱਭਣਗੇ, ਪਰ ਉਹ ਹੈ ਨਹੀਂ |
26
|
ਬਿਪਤਾ ਤੇ ਬਿਪਤਾ ਅਤੇ ਅਵਾਈ ਤੇ ਅਵਾਈ ਆਉਂਦੀ ਹੈ। ਤਦ ਓਹ ਨਬੀ ਕੋਲੋਂ ਰੋਇਆ ਭਾਲਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ |
27
|
ਪਾਤਸ਼ਾਹ ਸੋਗ ਕਰੇਗਾ ਸ਼ਜ਼ਾਦਾ ਵਿਰਾਨੀ ਪਹਿਨੇਗਾ ਅਤੇ ਪਰਜਾ ਦੇ ਹੱਥ ਕੱਬਣਗੇ। ਮੈਂ ਉਨ੍ਹਾਂ ਦੇ ਮਾਰਗਾਂ ਅਨੁਸਾਰ ਉਨ੍ਹਾਂ ਨਾਲ ਵਰਤਾਉ ਕਰਾਂਗਾ, ਅਤੇ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਨ੍ਹਾਂ ਦਾ ਨਿਆਉਂ ਕਰਾਂਗਾ ਤਾਂ ਜੋ ਓਹ ਜਾਣਨ ਕਿ ਮੈਂ ਯਹੋਵਾਹ ਹਾਂ।। |