Indian Language Bible Word Collections
Exodus 4:3
Exodus Chapters
Exodus 4 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Exodus Chapters
Exodus 4 Verses
1
|
ਤਾਂ ਮੂਸਾ ਨੇ ਉੱਤ੍ਰ ਦਿੱਤਾ ਕਿ ਵੇਖ ਓਹ ਮੇਰੀ ਪਰਤੀਤ ਨਾ ਕਰਨਗੇ ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਓਹ ਆਖਣਗੇ ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ |
2
|
ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਤੇਰੇ ਹੱਥ ਵਿੱਚ ਕੀ ਹੈ? ਉਸ ਆਖਿਆ, ਢਾਂਗਾ। ਤਾਂ ਉਸ ਨੇ ਆਖਿਆ, ਏਸ ਨੂੰ ਧਰਤੀ ਉੱਤੇ ਸੁੱਟ ਦੇਹ |
3
|
ਤਾਂ ਉਸ ਨੇ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ |
4
|
ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਵਧਾ ਕੇ ਉਸ ਨੂੰ ਪੂਛੋਂ ਫੜ ਲੈ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਹ ਦੇ ਹੱਥ ਵਿੱਚ ਢਾਂਗਾ ਬਣ ਗਿਆ |
5
|
ਤਾਂ ਜੋ ਓਹ ਪਰਤੀਤ ਕਰਨ ਭਈ ਯਹੋਵਾਹ ਉਨ੍ਹਾਂ ਦੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ ਅਰ ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਣ ਦਿੱਤਾ |
6
|
ਯਹੋਵਾਹ ਨੇ ਉਸ ਨੂੰ ਹੋਰ ਏਹ ਆਖਿਆ, ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ ਤਾਂ ਉਸ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖਿਆ। ਜਾਂ ਉਸ ਨੇ ਉਹ ਕੱਢਿਆ ਤਾਂ ਵੇਖੋ ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ |
7
|
ਸੋ ਉਸ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਉਸ ਨੇ ਆਪਣਾ ਹੱਥ ਆਪਣੀ ਹਿੱਕ ਉੱਤੇ ਫੇਰ ਰੱਖਿਆ ਤਾਂ ਜਦ ਬਾਹਰ ਕੱਢਿਆ ਵੇਖੋ ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ |
8
|
ਫੇਰ ਐਉਂ ਹੋਵੇਗਾ ਭਈ ਜੇ ਓਹ ਤੇਰੀ ਪਰਤੀਤ ਨਾ ਕਰਨ ਨਾ ਹੀ ਪਹਿਲੇ ਨਿਸ਼ਾਨ ਦਾ ਮਤਲਬ ਮੰਨਣ ਤਾਂ ਓਹ ਦੂਜੇ ਨਿਸ਼ਾਨ ਦੇ ਮਤਲਬ ਉੱਤੇ ਪਰਤੀਤ ਕਰਨਗੇ |
9
|
ਅਤੇ ਐਉਂ ਹੋਵੇਗਾ ਭਈ ਜੇ ਕਰ ਓਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਪਰਤੀਤ ਨਾ ਕਰਨ ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈਕੇ ਸੁੱਕੀ ਭੋਂ ਉੱਤੇ ਡੋਹਲੀਂ। ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਂਗਾ ਉਹ ਉਸ ਭੋਂ ਉੱਤੇ ਲਹੂ ਹੋ ਜਾਵੇਗਾ।। |
10
|
ਜਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੇਰੀ ਬੋਲੀ ਢਿੱਲੀ ਹੈ ਅਤੇ ਮੇਰੀ ਜੀਭ ਮੋਟੀ ਹੈ |
11
|
ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਆਦਮੀ ਦਾ ਮੂੰਹ ਕਿਸ ਬਣਾਇਆ ਅਤੇ ਕੌਣ ਗੁੰਗਾ ਯਾ ਬੋਲਾ ਯਾ ਸੁਜਾਖਾ ਯਾ ਅੰਨ੍ਹਾ ਬਣਾਉਂਦਾ ਹੈ? |
12
|
ਭਲਾ, ਮੈਂ ਯਹੋਵਾਹ ਹੀ ਨਹੀਂ? ਸੋ ਹੁਣ ਤੂੰ ਜਾਹ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ |
13
|
ਤਾਂ ਉਸ ਆਖਿਆ, ਹੇ ਪ੍ਰਭੁ ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ |
14
|
ਫਿਰ ਯਹੋਵਾਹ ਦਾ ਕਰੋਧ ਮੂਸਾ ਉੱਤੇ ਭੜਕਿਆ ਅਰ ਉਸ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ? ਮੈਂ ਜਾਣਦਾ ਹਾਂ ਕਿ ਉਹ ਇੱਕ ਚੰਗਾ ਬੋਲਣ ਵਾਲਾ ਹੈ। ਨਾਲੇ ਵੇਖ ਉਹ ਤੇਰੇ ਮਿਲਨ ਨੂੰ ਨਿਕੱਲਿਆ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ |
15
|
ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸਾਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ |
16
|
ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਐਉਂ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ ਅਰ ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ |
17
|
ਤੂੰ ਏਹ ਢਾਂਗਾ ਆਪਣੇ ਹੱਥ ਵਿੱਚ ਲਈਂ ਜਿਹਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।। |
18
|
ਮੂਸਾ ਆਪਣੇ ਸੌਹਰੇ ਯਿਥਰੋ ਵੱਲ ਮੁੜ ਗਿਆ ਅਰ ਉਸ ਨੂੰ ਆਖਿਆ, ਦਯਾ ਕਰ ਕੇ ਮੈਨੂੰ ਜਾਣ ਦਿਓ। ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜਨ ਦਿਓ ਤਾਂ ਜੋ ਮੈਂ ਵੇਖਾਂ ਭਈ ਓਹ ਅਜੇ ਤੀਕ ਜੀਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਸੁਖ ਸਾਂਦ ਨਾਲ ਜਾਹ |
19
|
ਤਾਂ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾਹ ਅਰ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਲਾਗੂ ਮਰ ਗਏ ਹਨ |
20
|
ਮੂਸਾ ਨੇ ਆਪਣੀ ਪਤਨੀ ਅਰ ਆਪਣੇ ਪੁੱਤ੍ਰਾਂ ਨੂੰ ਲੈਕੇ ਖੋਤੇ ਉੱਤੇ ਅਸਵਾਰ ਕੀਤਾ ਅਰ ਉਹ ਮਿਸਰ ਦੇਸ ਨੂੰ ਮੁੜ ਪਿਆ ਅਤੇ ਮੂਸਾ ਪਰਮੇਸ਼ੁਰ ਦਾ ਢਾਂਗਾ ਆਪਣੇ ਹੱਥ ਵਿੱਚ ਲੈ ਗਿਆ |
21
|
ਯਹੋਵਾਹ ਨੇ ਮੂਸਾ ਨੂੰ ਆਖਿਆ, ਜਦ ਤੂੰ ਮਿਸਰ ਵੱਲ਼ ਮੁੜ ਜਾਵੇਂ ਤਾਂ ਵੇਖ ਤੂੰ ਸਾਰੇ ਅਚਰਜ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ ਫ਼ਿਰਊਨ ਦੇ ਸਨਮੁਖ ਕਰੀਂ ਪਰ ਮੈਂ ਉਸ ਦੇ ਮਨ ਨੂੰ ਕਠੋਰ ਹੋਣ ਦਿਆਂਗਾ ਅਰ ਉਹ ਪਰਜਾ ਨੂੰ ਜਾਣ ਨਾ ਦੇਵੇਗਾ |
22
|
ਤਾਂ ਤੂੰ ਫ਼ਿਰਊਨ ਨੂੰ ਆਖੀਂ, ਯਹੋਵਾਹ ਐਉਂ ਫਰਮਾਉਂਦਾ ਹੈ ਕਿ ਇਸਰਾਏਲ ਮੇਰਾ ਪਲੋਠਾ ਪੁੱਤ੍ਰ ਹੈ |
23
|
ਅਰ ਮੈਂ ਤੈਨੂੰ ਆਖਿਆ ਹੈ, ਮੇਰੇ ਪੁੱਤ੍ਰ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਰ ਤੈਂ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ ਮੈਂ ਤੇਰੇ ਪੁੱਤ੍ਰ ਸਗੋਂ ਤੇਰੇ ਪਲੋਠੇ ਪੁੱਤ੍ਰ ਨੂੰ ਜਾਨੋਂ ਮਾਰ ਦਿਆਂਗਾ |
24
|
ਤਾਂ ਰਸਤੇ ਵਿੱਚ ਪੜਾਓ ਉੱਤੇ ਐਉਂ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਰ ਉਸ ਨੂੰ ਮਾਰਨਾ ਚਾਹਿਆ |
25
|
ਤਾਂ ਸਿੱਪੋਰਾਹ ਨੇ ਇੱਕ ਚਕ ਮਕ ਦੀ ਪੱਥਰੀ ਲੈ ਕੇ ਆਪਣੇ ਪੁੱਤ੍ਰ ਦੀ ਖੱਲੜੀ ਕੱਟ ਸੁੱਟੀ ਅਰ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਆਖਿਆ, ਤੂੰ ਸੱਚ ਮੁਚ ਮੇਰੇ ਲਈ ਇੱਕ ਖੂਨੀ ਪਤੀ ਹੈਂ |
26
|
ਸੋ ਉਸ ਨੇ ਉਹ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।। |
27
|
ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾਹ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚੱਲਾ ਗਿਆ ਅਰ ਉਸ ਨੂੰ ਪਰਮੇਸ਼ੁਰ ਦੇ ਪਹਾੜ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ |
28
|
ਤਾਂ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਲਈ ਉਸ ਨੂੰ ਘੱਲਿਆ ਸੀ ਨਾਲੇ ਓਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ |
29
|
ਸੋ ਮੂਸਾ ਅਰ ਹਾਰੂਨ ਚੱਲੇ ਗਏ ਅਰ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ |
30
|
ਅਤੇ ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ ਦੱਸੀਆਂ ਅਤੇ ਪਰਜਾ ਦੇ ਵੇਖਦਿਆਂ ਓਹ ਨਿਸ਼ਾਨ ਵਿਖਾਏ |
31
|
ਤਾਂ ਪਰਜਾ ਨੇ ਪਰਤੀਤ ਕੀਤੀ ਅਤੇ ਜਦ ਉਨ੍ਹਾਂ ਨੇ ਸੁਣਿਆ ਭਈ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲੀਤੀ ਹੈ ਅਤੇ ਉਨ੍ਹਾਂ ਦਾ ਦੁਖ ਵੇਖਿਆ ਹੈ ਤਾਂ ਆਪਣੇ ਸੀਸ ਨਿਵਾ ਕੇ ਮੱਥਾ ਟੇਕਿਆ।। |