English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Exodus Chapters

Exodus 34 Verses

1 ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ, ਤੂੰ ਪਹਿਲੇ ਵਰਗੀਆਂ ਪੱਥਰਾਂ ਦੀਆਂ ਦੋ ਫੱਟੀਆਂ ਘੜ ਅਤੇ ਮੈਂ ਉਨ੍ਹਾਂ ਫੱਟੀਆਂ ਉੱਤੇ ਓਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੈਂ ਭੰਨ ਸੁੱਟਿਆ
2 ਸਵੇਰ ਤੋਂ ਤਿਆਰ ਹੋ ਅਰ ਸਵੇਰ ਨੂੰ ਸੀਨਈ ਪਹਾੜ ਉੱਤੇ ਚੜ੍ਹ ਅਰ ਓੱਥੇ ਪਹਾੜ ਦੀ ਟੀਸੀ ਉੱਤੇ ਮੇਰੇ ਲਈ ਖਲੋ ਰਹੁ
3 ਤੇਰੇ ਸੰਗ ਕੋਈ ਮਨੁੱਖ ਨਾ ਚੜ੍ਹੇ ਅਰ ਸਾਰੇ ਪਹਾੜ ਵਿੱਚ ਕੋਈ ਵੀ ਮਨੁੱਖ ਨਾ ਦਿੱਸੇ ਅਰ ਨਾ ਹੀ ਉਸ ਪਹਾੜ ਦੇ ਅੱਗੇ ਇੱਜੜ ਚੁਗੇ ਅਰ ਨਾ ਹੀ ਚੌਣਾ
4 ਉਪਰੰਤ ਉਸ ਨੇ ਪਹਿਲੇ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਰ ਮੂਸਾ ਸਵੇਰ ਨੂੰ ਉੱਠ ਕੇ ਸੀਨਈ ਪਹਾੜ ਉੱਤੇ ਚੜ੍ਹ ਗਿਆ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਅਰ ਆਪਣੇ ਹੱਥ ਵਿੱਚ ਪੱਥਰ ਦੀਆਂ ਦੋ ਫੱਟੀਆਂ ਲਈਆਂ
5 ਯਹੋਵਾਹ ਬੱਦਲ ਵਿੱਚ ਉੱਤਰਿਆ ਅਰ ਉੱਥੇ ਉਸ ਦੇ ਨਾਲ ਖਲੋ ਕੇ ਯਹੋਵਾਹ ਦੇ ਨਾਮ ਦਾ ਪਰਚਾਰ ਕੀਤਾ
6 ਅਰ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਐਉਂ ਪਰਚਾਰ ਕੀਤਾ, ਯਹੋਵਾਹ,ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ
7 ਅਤੇ ਹਜ਼ਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤ੍ਰਾਂ ਉੱਤੇ ਅਤੇ ਪੁੱਤ੍ਰਾਂ ਦੇ ਪੁੱਤ੍ਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ
8 ਤਾਂ ਮੂਸਾ ਨੇ ਛੇਤੀ ਕਰ ਕੇ ਆਪਣਾ ਸੀਸ ਧਰਤੀ ਉੱਤੇ ਨਿਵਾਇਆ ਅਤੇ ਮੱਥਾ ਟੇਕਿਆ
9 ਅਤੇ ਉਸ ਆਖਿਆ, ਹੇ ਪ੍ਰਭੁ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਪ੍ਰਭੁ ਸਾਡੇ ਨਾਲ ਨਾਲ ਚੱਲੇ ਭਾਵੇਂ ਏਹ ਹਠੀਏ ਹੀ ਲੋਕ ਹਨ ਅਰ ਸਾਡਾ ਕੁਧਰਮ ਅਰ ਸਾਡਾ ਪਾਪ ਬਖ਼ਸ਼ੇ ਅਰ ਸਾਨੂੰ ਆਪਣਾ ਅਧਕਾਰੀ ਬਣਾਵੇ
10 ਉਸ ਆਖਿਆ, ਵੇਖ ਮੈਂ ਇੱਕ ਨੇਮ ਬੰਨ੍ਹਦਾ ਹਾਂ। ਤੇਰੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਅਜੇਹੇ ਅਚਰਜ ਕਰਾਂਗਾ ਜਿਹੜੇ ਨਾ ਸਾਰੀ ਧਰਤੀ ਉੱਤੇ ਨਾ ਕਿਸੇ ਕੌਮ ਵਿੱਚ ਕੀਤੇ ਗਏ ਹੋਣ ਅਤੇ ਸਾਰੇ ਲੋਕ ਜਿੰਨ੍ਹਾਂ ਦੇ ਵਿੱਚ ਤੂੰ ਹੈਂ ਯਹੋਵਾਹ ਦਾ ਕੰਮ ਵੇਖਣਗੇ ਕਿਉਂ ਜੋ ਉਹ ਇੱਕ ਡਰਾਉਣੀ ਗੱਲ ਹੈ ਜਿਹੜੀ ਮੈਂ ਤੇਰੇ ਨਾਲ ਕਰਦਾ ਹਾਂ
11 ਜੋ ਮੈਂ ਤੈਨੂੰ ਅੱਜ ਦੇ ਦਿਨ ਹੁਕਮ ਦਿੰਦਾ ਹਾਂ ਉਸ ਨੂੰ ਮੰਨੋ ਅਤੇ ਵੇਖ ਮੈਂ ਤੇਰੇ ਅੱਗੋਂ ਅਮੋਰੀ, ਕਨਾਨੀ, ਹਿੱਤੀ, ਫਰਿੱਜੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਰਿਹਾ ਹਾਂ
12 ਸੁਚੇਤ ਰਹੁ ਮਤੇ ਤੂੰ ਉਸ ਧਰਤੀ ਦੇ ਵਸਨੀਕਾਂ ਨਾਲ ਨੇਮ ਬੰਨ੍ਹੇ ਜਿੱਥੇ ਤੂੰ ਜਾਂਦਾ ਹੈ ਅਜੇਹਾ ਨਾ ਹੋਵੇ ਜੋ ਉਹ ਤੇਰੇ ਵਿਚਕਾਰ ਇੱਕ ਫਾਹੀ ਹੋਵੇ
13 ਕਿਉਂ ਜੋ ਤੁਸਾਂ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਉਣਾ ਅਰ ਉਨ੍ਹਾਂ ਦੇ ਥੰਮ੍ਹਾ ਨੂੰ ਚੂਰ ਚੂਰ ਕਰਨਾ ਹੈ ਅਤੇ ਉਨ੍ਹਾਂ ਦੇ ਟੁੰਡਾਂ ਨੂੰ ਵੱਢ ਸੁੱਟਣਾ
14 ਤੂੰ ਹੋਰ ਕਿਸੇ ਦੇਵਤੇ ਅੱਗੇ ਮੱਥਾ ਨਾ ਟੇਕੀਂ ਯਹੋਵਾਹ ਜਿਸ ਦਾ ਨਾਮ ਗ਼ੈਰਤ ਵਾਲਾ ਹੈ ਉਹ ਇੱਕ ਗ਼ੈਰਤੀ ਪਰਮੇਸ਼ੁਰ ਹੈ
15 ਮਤੇ ਤੂੰ ਉਸ ਦੇਸ ਦੇ ਵਸਨੀਕਾਂ ਨਾਲ ਨੇਮ ਬੰਨ੍ਹੇ ਅਤੇ ਜਦ ਓਹ ਆਪਣੇ ਦੇਵਤਿਆਂ ਦੇ ਪਿੱਛੇ ਜ਼ਨਾਕਾਰੀ ਕਰਨ ਅਤੇ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤਾਂ ਕੋਈ ਤੈਨੂੰ ਸੱਦੇ ਅਰ ਤੂੰ ਉਸ ਦੀ ਬਲੀ ਤੋਂ ਖਾਵੇਂ
16 ਅਤੇ ਤੂੰ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਲਵੇਂ ਅਰ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਜ਼ਨਾਕਾਰੀ ਕਰਨ ਅਤੇ ਤੇਰੇ ਪੁੱਤ੍ਰਾਂ ਤੋਂ ਵੀ ਆਪਣਿਆਂ ਦੇਵਤਿਆਂ ਦੇ ਮੱਗਰ ਜਨਾਂਕਾਰੀ ਕਰਾਉਣ।।
17 ਤੂੰ ਆਪਣੇ ਲਈ ਢਾਲੇ ਹੋਏ ਦੇਵਤੇ ਨਾ ਬਣਾਈਂ
18 ਪਤੀਰੀ ਰੋਟੀ ਦਾ ਪਰਬ ਤੂੰ ਮਨਾਈਂ। ਤੂੰ ਸੱਤ ਦਿਨ ਪਤੀਰੀ ਰੋਟੀ ਖਾਵੀਂ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇ ਉੱਤੇ ਕਿਉਂ ਜੋ ਤੂੰ ਅਬੀਬ ਦੇ ਮਹੀਨੇ ਮਿਸਰ ਤੋਂ ਬਾਹਰ ਆਇਆ
19 ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਅਤੇ ਤੇਰੇ ਸਾਰੇ ਪਸੂਆਂ ਵਿੱਚੋਂ ਗਾਈਆਂ ਅਤੇ ਭੇਡਾਂ ਦੇ ਪਲੋਠੇ ਨਰ ਮੇਰੇ ਹਨ
20 ਪਰ ਖੋਤੀ ਦੇ ਪਲੋਠੇ ਤੂੰ ਇੱਕ ਲੇਲੇ ਦੇ ਵੱਟੇ ਛੁਡਾ ਲਵੀਂ ਅਤੇ ਜੇ ਤੂੰ ਉਸ ਨੂੰ ਨਾ ਛੁਡਾਵੇ ਤਾਂ ਤੂੰ ਉਸ ਦੀ ਧੌਣ ਭੰਨ ਸੱਟੀਂ। ਆਪਣੇ ਪੁੱਤ੍ਰਾਂ ਵਿੱਚੋਂ ਹਰ ਇੱਕ ਪਲੋਠੇ ਨੂੰ ਤੂੰ ਛੁਡਾਵੀਂ ਅਤੇ ਓਹ ਮੇਰੇ ਸਨਮੁਖ ਸੱਖਣੇ ਹੱਥ ਨਾ ਦਿੱਸਣ
21 ਛੇ ਦਿਨ ਤੂੰ ਕੰਮ ਕਰੀਂ ਪਰ ਸੱਤਵੇਂ ਦਿਨ ਤੂੰ ਵਿਸਰਾਮ ਕਰੀਂ। ਵਾਹੁਣ ਦੇ ਵੇਲੇ ਅਤੇ ਵੱਢਣ ਦੇ ਵੇਲੇ ਤੂੰ ਵਿਸਰਾਮ ਕਰੀਂ
22 ਅਤੇ ਤੂੰ ਅਠਵਾਰੇ ਦਾ ਪਰਬ ਅਤੇ ਕਣਕ ਦੀ ਫ਼ਸਲ ਦੇ ਪਹਿਲੇ ਫਲ ਅਤੇ ਸਾਲ ਦੇ ਅੰਤ ਵਿੱਚ ਫ਼ਸਲ ਦੇ ਸਾਂਭਣ ਦਾ ਪਰਬ ਮਨਾਈਂ
23 ਵਰਹੇ ਵਿੱਚ ਤਿੰਨ ਵਾਰੀ ਤੇਰੇ ਸਾਰੇ ਨਰ ਪ੍ਰਭੁ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ ਵਿਖਲਾਈ ਦੇਣ
24 ਕਿਉਂ ਜੋ ਮੈਂ ਤੇਰੇ ਅੱਗੋਂ ਕੌਮਾਂ ਨੂੰ ਕੱਢਾਂਗਾ ਅਤੇ ਤੇਰੀਆਂ ਹੱਦਾਂ ਨੂੰ ਵਧਾਵਾਂਗਾ ਅਤੇ ਕੋਈ ਮਨੁੱਖ ਤੇਰੀ ਧਰਤੀ ਦਾ ਲੋਭ ਨਾ ਕਰੇਗਾ ਜਦ ਤੂੰ ਸਾਲ ਵਿੱਚ ਤਿੰਨ ਵਾਰੀ ਆਪਣੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਵਿਖਲਾਈ ਦੇਵੇਂ
25 ਤੂੰ ਮੇਰੀ ਬਲੀ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾਵੀਂ ਅਤੇ ਨਾ ਪਸਾਹ ਦੇ ਪਰਬ ਦੀ ਬਲੀ ਤੋਂ ਸਵੇਰ ਤੀਕ ਰੱਖ ਛੱਡੀਂ
26 ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਲਿਆਵੀਂ। ਤੂੰ ਪਠੋਰੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ।।
27 ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ, ਤੂੰ ਇਨ੍ਹਾਂ ਗੱਲਾਂ ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ
28 ਉਹ ਚਾਲੀ ਦਿਨ ਅਤੇ ਚਾਲੀ ਰਾਤਾਂ ਯਹੋਵਾਹ ਦੇ ਨਾਲ ਉੱਥੇ ਹੀ ਰਿਹਾ। ਨਾ ਉਸ ਰੋਟੀ ਖਾਧੀ ਨਾ ਪਾਣੀ ਪੀਤਾ ਅਤੇ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਨੇਮ ਦੀਆਂ ਗੱਲਾਂ ਅਰਥਾਤ ਦਸ ਹੁਕਮ ਲਿਖੇ
29 ਤਾਂ ਐਉਂ ਹੋਇਆ ਕਿ ਜਾਂ ਮੂਸਾ ਸੀਨਈ ਪਹਾੜ ਤੋਂ ਉੱਤਰਿਆ ਤਾਂ ਮੂਸਾ ਦੇ ਹੱਥ ਵਿੱਚ ਪਹਾੜ ਤੋਂ ਉਤਰਨ ਦੇ ਸਮੇ ਸਾਖੀ ਦੀਆਂ ਦੋ ਫੱਟੀਆਂ ਸਨ ਅਤੇ ਮੂਸਾ ਨੂੰ ਮਾਲੂਮ ਨਾ ਹੋਇਆ ਭਈ ਉਸਦੇ ਮੂੰਹ ਦੀ ਖੱਲ ਉਸ ਦੇ ਨਾਲ ਬੋਲਣ ਦੇ ਕਾਰਨ ਚਮਕਦੀ ਹੈ
30 ਜਦ ਹਾਰੂਨ ਨੇ ਅਤੇ ਸਾਰੇ ਇਸਰਾਏਲੀਆਂ ਨੇ ਮੂਸਾ ਨੂੰ ਡਿੱਠਾ ਤਾਂ ਵੇਖੋ ਉਸ ਦੇ ਮੂੰਹ ਦੀ ਖੱਲ ਚਮਕਦੀ ਸੀ ਅਰ ਓਹ ਉਸ ਦੇ ਨੇੜੇ ਜਾਣ ਤੋਂ ਡਰੇ
31 ਤਾਂ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਹਾਰੂਨ ਅਰ ਮੰਡਲੀ ਦੇ ਸਾਰੇ ਪਰਧਾਨ ਉਸ ਦੇ ਕੋਲ ਮੁੜ ਆਏ ਅਰ ਮੂਸਾ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ
32 ਫੇਰ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਤਾਂ ਉਸ ਨੇ ਸਾਰੇ ਹੁਕਮ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਹਾੜ ਉੱਤੇ ਆਖੇ ਸਨ ਉਨ੍ਹਾਂ ਨੂੰ ਦਿੱਤੇ
33 ਜਾਂ ਮੁਸਾ ਉਨ੍ਹਾਂ ਨਾਲ ਗੱਲਾਂ ਕਰ ਚੁੱਕਿਆ ਤਾਂ ਆਪਣੇ ਮੂੰਹ ਉੱਤੇ ਪੜਦਾ ਪਾ ਲਿਆ
34 ਜਦ ਮੂਸਾ ਯਹੋਵਾਹ ਦੇ ਸਨਮੁਖ ਗੱਲਾਂ ਕਰਨ ਲਈ ਜਾਂਦਾ ਸੀ ਤਾਂ ਪੜਦਾ ਲਾਹ ਸੁੱਟਦਾ ਸੀ ਜਦ ਤੀਕ ਉਹ ਬਾਹਰ ਨਹੀਂ ਸੀ ਆਉਂਦਾ ਅਰ ਬਾਹਰ ਆਕੇ ਉਹ ਇਸਰਾਏਲੀਆਂ ਨੂੰ ਜੋ ਉਹ ਨੂੰ ਹੁਕਮ ਹੁੰਦਾ ਸੀ ਦੱਸਦਾ ਸੀ
35 ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਭਈ ਮੂਸਾ ਜੇ ਮੂੰਹ ਦੀ ਖੱਲ ਚਮਕਦੀ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਸੀ ਜਦ ਤੀਕ ਉਹ ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ ।।
×

Alert

×