English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Daniel Chapters

Daniel 6 Verses

1 ਦਾਰਾ ਮਾਦੀ ਨੇ ਸੋਚਿਆ ਕਿ ਆਪਣੇ ਸਾਰੇ ਰਾਜ ਉੱਤੇ ਹਕੂਮਤ ਕਰਨ ਲਈ 12 0ਉਪਸ਼ਾਸਕਾਂ ਨੂੰ ਚੁਣਨਾ ਚੰਗਾ ਹੋਵੇਗਾ।
2 ਅਤੇ ਉਸਨੇ ਉਨ੍ਹਾਂ 120ਉਪਸ਼ਾਸਕਾਂ ਉੱਤੇ ਹਕੂਮਤ ਕਰਨ ਲਈ ਤਿੰਨ ਬੰਦਿਆਂ ਨੂੰ ਚੁਣਿਆ। ਦਾਨੀੇਲ ਇਨ੍ਹਾਂ ਤਿੰਨ ਨਿਗਰਾਨਾਂ ਵਿੱਚੋਂ ਇੱਕ ਸੀ। ਰਾਜੇ ਨੇ ਇਨ੍ਹਾਂ ਬੰਦਿਆਂ ਨੂੰ ਇਸ ਲਈ ਬਾਪਿਆ ਤਾਂ ਜੋ ਕੋਈ ਵੀ ਉਸਨੂੰ ਧੋਖਾ ਨਾ ਦੇ ਸਕੇ ਅਤੇ ਉਸਦੇ ਰਾਜ ਦੀ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਨਾ ਹੋਵੇ।
3 ਦਾਨੀੇਲ ਨੇ ਆਪਣੇ ਆਪ ਨੂੰ ਹੋਰਨਾਂ ਨਿਗਰਾਨਾਂ ਨਾਲੋਂ ਬਿਹਤਰ ਦਰਸਾਇਆ। ਦਾਨੀੇਲ ਨੇ ਅਜਿਹਾ ਇਸ ਲਈ ਕੀਤਾ ਉਸ ਅੰਦਰ ਵਿਸ਼ਿਸ਼ਟ ਪ੍ਰਕਾਰ ਦਾ ਆਤਮਾ ਸੀ। ਰਾਜਾ ਦਾਨੀੇਲ ਤੋਂ ਇਤਨਾ ਪ੍ਰਭਾਵਿਤ ਸੀ ਕਿ ਉਸਨੇ ਦਾਨੀੇਲ ਨੂੰ ਆਪਣੇ ਸਾਰੇ ਰਾਜ ਦਾ ਹਾਕਮ ਬਨਾਉਣ ਦੀ ਵਿਉਂਤ ਬਣਾਈ।
4 ਪਰ ਜਦੋਂ ਹੋਰਨਾਂ ਨਿਗਰਾਨਾਂ ਨੇ ਇਸ ਬਾਰੇ ਸੁਣਿਆ ਉਹ ਬਹੁਤ ਈਰਖਾਲੂ ਹੋ ਗਏ। ਉਨ੍ਹਾਂ ਨੇ ਦਾਨੀੇਲ ਨੂੰ ਦੋਸ਼ੀ ਠਹਿਰਾਉਣ ਦੇ ਕਾਰਣ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਲਈ ਜਦੋਂ ਉਹ ਸਰਕਾਰ ਦਾ ਕੰਮ ਕਰਦਾ ਤਾਂ ਉਹ ਦਾਨੀੇਲ ਦੇ ਕੀਤੇ ਕੰਮਾਂ ਦੀ ਨਿਗਰਾਨੀ ਕਰਦੇ। ਪਰ ਉਨ੍ਹਾਂ ਨੂੰ ਦਾਨੀੇਲ ਵਿੱਚ ਕੋਈ ਗ਼ਲਤ ਗੱਲ ਨਜ਼ਰ ਨਹੀਂ ਆਈ। ਇਸ ਲਈ ਉਹ ਉਸਨੂੰ ਕਿਸੇ ਵੀ ਗ਼ਲਤ ਗੱਲ ਦਾ ਦੋਸ਼ੀ ਨਹੀਂ ਠਹਿਰਾ ਸਕੇ। ਦਾਨੀੇਲ ਅਜਿਹਾ ਬੰਦਾ ਸੀ ਜਿਸ ਉੱਤੇ ਲੋਕ ਭਰੋਸਾ ਕਰ ਸਕਦੇ ਸਨ। ਉਸਨੇ ਰਾਜਾ ਨੂੰ ਧੋਖਾ ਨਹੀਂ ਦਿੱਤਾ ਅਤੇ ਸਖਤ ਮਿਹਨਤ ਨਾਲ ਕੰਮ ਕੀਤਾ।
5 ਆਖਿਰਕਾਰ ਉਨ੍ਹਾਂ ਨੇ ਅਖਿਆ, "ਸਾਨੂੰ ਕਦੇ ਵੀ ਅਜਿਹਾ ਕਾਰਣ ਨਹੀਂ ਲੱਭੇਗਾ ਜਿਸ ਨਾਲ ਅਸੀਂ ਦਾਨੀੇਲ ਨੂੰ ਕੋਈ ਗ਼ਲਤ ਕੰਮ ਕਰਨ ਦਾ ਦੋਸ਼ੀ ਠਹਿਰਾ ਸਕੀਏ। ਇਸ ਲਈ ਸਾਨੂੰ ਕੋਈ ਅਜਿਹੀ ਚੀਜ਼ ਲੱਭਣੀ ਚਾਹੀਦੀ ਹੈ ਜਿਹੜੀ ਉਸਦੇ ਪਰਮੇਸ਼ੁਰ ਦੀ ਬਿਵਸਬਾ ਨਾਲ ਸੰਬੰਧ ਰੱਖਦੀ ਹੋਵੇ।"
6 ਇਸ ਲਈ ਉਹ ਦੋਵੇਂ ਨਿਗਰਾਨ ਅਤੇ ਸਾਟਰਾਪ ਇਕੱਠੇ ਹੋਕੇ ਰਾਜੇ ਕੋਲ ਗਏ। ਉਨ੍ਹਾਂ ਨੇ ਆਖਿਆ: "ਸਦਾ ਸਲਾਮਤ ਰਹੋ, ਰਾਜਾ ਦਾਰਾ ਮਾਦੀ!
7 ਨਿਗਰਾਨਾਂ, ਪਰੀਫ਼ੈਟਕਾਂ, ਸਾਟਰਾਪਾਂ, ਸਲਾਹਕਾਰਾਂ ਅਤੇ ਰਾਜਪਾਲਾਂ ਸਾਰਿਆਂ ਨੇ ਕੁਝ ਕਰਨ ਦੀ ਸਹਿਮਤੀ ਦਿੱਤੀ ਹੈ। ਅਸੀਂ ਸੋਚਦੇ ਹਾਂ ਕਿ ਰਾਜੇ ਨੂੰ ਇਹ ਕਨੂੰਨ ਬਨਾਉਣਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਕਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਕਨ੍ਨੂਨ ਇਹ ਹੈ: ਰਾਜਨ, ਜੇ ਕੋਈ ਬੰਦਾ, ਤੇਰੇ ਤੋਂ ਇਲਾਵਾ ਅਗਲੇ 30 ਦਿਨਾਂ ਤੱਕ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਪ੍ਰਾਰਥਨਾ ਕਰਦਾ ਹੈ ਤਾਂ ਉਸ ਬੰਦੇ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ।
8 ਹੁਣ, ਰਾਜਨ, ਇਹ ਕਨੂੰਨ ਬਣਾ ਅਤੇ ਉਸ ਕਾਗਜ਼ ਉੱਤੇ ਦਸਤਖਤ ਕਰ ਜਿਸ ਉੱਤੇ ਇਹ ਲਿਖਿਆ ਹੋਇਆ ਹੈ। ਇਸ ਤਰ੍ਹਾਂ ਨਾਲ ਕਨੂੰਨ ਬਦਲਿਆ ਨਹੀਂ ਜਾ ਸਕੇਗਾ। ਕਿਉਂ ਕਿ ਮਾਦੀਆਂ ਅਤੇ ਪਾਰਸੀਆਂ ਦੇ ਕਨੂੰਨ ਰਦ੍ਦ ਕੀਤੇ ਜਾਂ ਬਦਲੇ ਨਹੀਂ ਜਾ ਸਕਦੇ।"
9 ਇਸ ਲਈ ਰਾਜੇ ਦਾਰਾ ਮਾਦੀ ਨੇ ਕਨੂੰਨ ਬਣਾਇਆ ਅਤੇ ਇਸ ਉੱਤੇ ਦਸਤਖਤ ਕਰ ਦਿੱਤੇ।
10 ਦਾਨੀੇਲ ਹਰ ਰੋਜ਼ ਤਿੰਨ ਵਾਰੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਹਰ ਰੋਜ਼ ਤਿੰਨ ਵਾਰੀ ਦਾਨੀੇਲ ਆਪਣੇ ਗੋਡਿਆਂ ਤੇ ਝੁਕਦਾ ਸੀ ਪ੍ਰਾਰਥਨਾ ਕਰਦਾ ਸੀ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਸੀ। ਜਦੋਂ ਦਾਨੀੇਲ ਨੇ ਇਸ ਨਵੇਂ ਕਨੂੰਨ ਬਾਰੇ ਸੁਣਿਆ ਤਾਂ ਉਹ ਆਪਣੇ ਘਰ ਚਲਿਆ ਗਿਆ। ਦਾਨੀੇਲ ਆਪਣੇ ਘਰ ਦੀ ਛੱਤ ਉਤ੍ਤਲੇ ਕਮਰੇ ਵਿੱਚ ਚਲਾ ਗਿਆ। ਦਾਨੀੇਲ ਉਨ੍ਹਾਂ ਖਿੜਕੀਆਂ ਕੋਲ ਗਿਆ ਜਿਹੜੀਆਂ ਯਰੂਸ਼ਲਮ ਵੱਲ ਖੁਲ੍ਹਦੀਆਂ ਸਨ। ਫ਼ੇਰ ਦਾਨੀੇਲ ਗੋਡਿਆਂ ਪਰਨੇ ਝੁਕਿਆ ਅਤੇ ਪ੍ਰਾਰਥਨਾ ਕੀਤੀ ਜਿਹਾ ਕਿ ਉਹ ਹਰ ਰੋਜ਼ ਕਰਦਾ ਸੀ।
11 ਤਾਂ ਉਹ ਬੰਦੇ ਇਕੱਠੇ ਹੋਕੇ ਦਾਨੀੇਲ ਨੂੰ ਲੱਭਣ ਗਏ। ਉਨ੍ਹਾਂ ਨੇ ਦਾਨੀੇਲ ਨੂੰ ਪ੍ਰਾਰਥਨਾ ਕਰਦਿਆਂ ਅਤੇ ਪਰਮੇਸ਼ੁਰ ਪਾਸੋਂ ਸਹਾਇਤਾ ਮੰਗਦਿਆਂ ਦੇਖਿਆ।
12 ਇਸ ਲਈ ਉਹ ਰਾਜੇ ਕੋਲ ਗਏ। ਉਨ੍ਹਾਂ ਨੇ ਉਸ ਕਨੂੰਨ ਬਾਰੇ ਗੱਲ ਕੀਤੀ ਜਿਹੜਾ ਉਸਨੇ ਬਣਾਇਆ ਸੀ। ਉਨ੍ਹਾਂ ਨੇ ਆਖਿਆ, "ਰਾਜਾ ਦਾਰਾ ਮਾਦੀ, ਤੂੰ ਇੱਕ ਕਨੂੰਨ ਉੱਤੇ ਦਸਤਖਤ ਕੀਤੇ ਸਨ ਜਿਹੜਾ ਇਹ ਆਖਦਾ ਹੈ ਕਿ ਅਗਲੇ ਤੀਹਾਂ ਦਿਨਾਂ ਤੱਕ ਜਿਹੜਾ ਕੋਈ ਤੁਹਾਡੇ, ਰਾਜੇ, ਤੋਂ ਇਲਾਵਾ ਕਿਸੇ ਹੋਰ ਦੇਵਤੇ ਜਾਂ ਬੰਦੇ ਅੱਗੇ ਪ੍ਰਾਰਥਨਾ ਕਰਦਾ ਹੈ, ਉਸਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁਟਿਆ ਜਾਵੇਗਾ। ਤੂੰ ਇਸ ਕਨੂੰਨ ਉੱਤੇ ਦਸਤਖਤ ਕੀਤੇ ਸਨ, ਕੀ ਨਹੀਂ?"ਰਾਜੇ ਨੇ ਜਵਾਬ ਦਿੱਤਾ, "ਹਾਂ, ਮੈਂ ਕਨੂੰਨ ਉੱਤੇ ਦਸਤਖਤ ਕੀਤੇ ਸਨ। ਅਤੇ ਮਾਦੀਆਂ ਅਤੇ ਫਾਰਸੀਆਂ ਦੇ ਕਨੂੰਨ ਰਦ੍ਦ ਕੀਤੇ ਜਾਂ ਬਦਲੇ ਨਹੀਂ ਜਾ ਸਕਦੇ।"
13 ਤਾਂ ਉਨ੍ਹਾਂ ਬੰਦਿਆਂ ਨੇ ਪਾਤਸ਼ਾਹ ਨੂੰ ਆਖਿਆ, "ਦਾਨੀੇਲ ਨਾਮ ਦਾ ਉਹ ਬੰਦਾ ਤੇਰੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦਾਨੀੇਲ ਯਹੂਦਾਹ ਦੇ ਗੁਲਾਮਾਂ ਵਿੱਚੋਂ ਇੱਕ ਹੈ। ਅਤੇ ਦਾਨੀੇਲ ਉਸ ਕਨੂੰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਉੱਤੇ ਤੂੰ ਦਸਤਖਤ ਕੀਤੇ ਸਨ। ਦਾਨੀੇਲ ਹਾਲੇ ਵੀ ਹਰ ਰੋਜ਼ ਤਿੰਨ ਵਾਰੀ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈ।"
14 ਪਾਤਸ਼ਾਹ ਨੇ ਜਦੋਂ ਇਹ ਗੱਲ ਸੁਣੀ, ਉਹ ਬਹੁਤ ਪ੍ਰੇਸ਼ਾਨ ਹੋ ਗਿਆ ਅਤੇ ਉਸਨੇ ਦਾਨੀੇਲ ਨੂੰ ਬਚਾਉਣ ਦਾ ਪੱਕਾ ਇਰਾਦਾ ਬਣਾ ਲਿਆ। ਉਸਨੇ ਸੂਰਜ ਛੁਪਣ ਤੀਕ ਦਾਨੀੇਲ ਨੂੰ ਬਚਾਉਣ ਦੇ ਤਰੀਕੇ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ।
15 ਫ਼ੇਰ ਉਹ ਲੋਕ ਇਕੱਠੇ ਹੋਕੇ ਰਾਜੇ ਕੋਲ ਗਏ। ਉਨ੍ਹਾਂ ਨੇ ਉਸਨੂੰ ਆਖਿਆ, "ਯਾਦ ਕਰ, ਰਾਜਨ, ਕਿ ਮਾਦੀਆਂ ਅਤੇ ਪਾਰਸੀਆਂ ਦਾ ਕਨੂੰਨ ਆਖਦਾ ਹੈ ਕਿ ਪਾਤਸ਼ਾਹ ਦਾ ਦਸਤਖਤ ਕੀਤਾ ਹੋਇਆ ਕੋਈ ਵੀ ਕਨੂੰਨ ਜਾਂ ਆਦੇਸ਼ ਕਦੇ ਵੀ ਰਦਿਆ ਜ੍ਜਾਂ ਬਦਲਿਆ ਨਹੀਂ ਜਾ ਸਕਦਾ।"
16 ਇਸ ਲਈ ਰਾਜੇ ਦਾਰਾ ਮਾਦੀ ਨੇ ਹੁਕਮ ਦੇ ਦਿੱਤਾ। ਉਹ ਦਾਨੀੇਲ ਨੂੰ ਲੈ ਆਏ ਅਤੇ ਉਸਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟ ਦਿੱਤਾ। ਰਾਜੇ ਨੇ ਦਾਨੀੇਲ ਨੂੰ ਆਖਿਆ, "ਜਿਸ ਪ੍ਰਮੇਸ਼ੁਰ ਅੱਗੇ ਤੂੰ ਵਫ਼ਾਦਾਰੀ ਨਾਲ ਸੇਵਾ ਕਰਦਾ ਹੈਂ, ਤੈਨੂੰ ਬਚਾ ਲਵੇਗਾ!"
17 ਇੱਕ ਵੱਡਾ ਪੱਥਰ ਲਿਆਂਦਾ ਗਿਆ ਅਤੇ ਸ਼ੇਰਾਂ ਦੀ ਗੁਫ਼ਾ ਦੇ ਮੂੰਹ ਅੱਗੇ ਰੱਖ ਦਿੱਤਾ ਗਿਆ। ਫ਼ੇਰ ਰਾਜੇ ਨੇ ਆਪਣੀ ਮੁੰਦਰੀ ਵਰਤੀ ਅਤੇ ਪੱਥਰ ਉੱਤੇ ਆਪਣੀ ਮੁਹਰ ਲਾ ਦਿੱਤੀ ਅਤੇ ਫ਼ੇਰ ਉਸਨੇ ਆਪਣੇ ਅਹਿਲਕਾਰਾਂ ਦੀਆਂ ਮੁੰਦਰੀਆਂ ਲਈਆਂ ਅਤੇ ਪੱਥਰ ਉੱਤੇ ਉਨ੍ਹਾਂ ਦੀਆਂ ਮੁਹਰਾਂ ਵੀ ਲਾ ਦਿੱਤੀਆਂ। ਇਸ ਦਾ ਅਰਬ ਇਹ ਸੀ ਕੋਈ ਵੀ ਪੱਥਰ ਨੂੰ ਹਿਲਾ ਨਹੀਂ ਸਕੇਗਾ। ਅਤੇ ਦਾਨੀੇਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚੋਂ ਬਾਹਰ ਨਹੀਂ ਕੱਢ ਸਕੇਗਾ।
18 ਫ਼ੇਰ ਰਾਜਾ ਦਾਰਾ ਮਾਦੀ ਵਾਪਸ ਆਪਣੇ ਮਹਿਲ ਨੂੰ ਚਲਾ ਗਿਆ। ਉਸਨੇ ਵਰਤ ਰੱਖ ਕੇ ਰਾਤ ਗੁਜਾਰੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਉਸ ਕੋਲ ਆਵੇ ਅਤੇ ਉਸਦਾ ਮਨੋਰਂਜਨ ਕਰੇ। ਰਾਜਾ ਸਾਰੀ ਰਾਤ ਸੌਂ ਨਹੀਂ ਸਕਿਆ।
19 ਅਗਲੀ ਸਵੇਰ, ਸਵੇਰੇ ਦੀ ਲੋਅ ਨਾਲ ਰਾਜਾ ਦਾਰਾ ਮਾਦੀ ਉਠ ਪਿਆ। ਉਹ ਸ਼ੇਰਾਂ ਦੀ ਗੁਫ਼ਾ ਵੱਲ ਦੌੜਿਆ।
20 ਰਾਜਾ ਬਹੁਤ ਫ਼ਿਕਰਮੰਦ ਸੀ। ਜਦੋਂ ਰਾਜਾ ਸ਼ੇਰਾਂ ਦੀ ਗੁਫ਼ਾ ਕੋਲ ਗਿਆ, ਤਾਂ ਉਸਨੇ ਦਾਨੀੇਲ ਨੂੰ ਆਵਾਜ਼ ਦਿੱਤੀ। ਰਾਜੇ ਨੇ ਆਖਿਆ, "ਜੀਵਤ ਪਰਮੇਸ਼ੁਰ ਦੇ ਸੇਵਕ, ਦਾਨੀੇਲ, ਕੀ ਤੇਰਾ ਪਰਮੇਸ਼ੁਰ ਤੈਨੂੰ ਸ਼ੇਰਾ ਕੋਲੋਂ ਬਚਾਉਣ ਦੇ ਯੋਗ ਹੋਇਆ ਹੈ? ਤੂੰ ਹਮੇਸ਼ਾ ਆਪਣੇ ਪਰਮੇਸ਼ੁਰ ਦੀ ਸੇਵਾ ਕਰਦਾ ਹੈਂ।"
21 ਦਾਨੀੇਲ ਨੇ ਜਵਾਬ ਦਿੱਤਾ, "ਰਾਜਨ, ਸਦਾ ਸਲਾਮਤ ਰਹੋ!
22 ਮੇਰੇ ਪਰਮੇਸ਼ੁਰ ਨੇ ਮੈਨੂੰ ਬਚਾਉਣ ਲਈ ਆਪਣਾ ਦੂਤ ਭੇਜਿਆ। ਦੂਤ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਸ਼ੇਰਾਂ ਨੇ ਮੈਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਉਂ ਕਿ ਮੇਰਾ ਪਰਮੇਸ਼ੁਰ ਜਾਣਦਾ ਹੈ ਕਿ ਮੈਂ ਬੇਕਸੂਰ ਹਾਂ। ਮੈਂ ਕਦੇ ਵੀ, ਰਾਜਨ, ਤੁਹਾਡੇ ਨਾਲ ਕੋਈ ਗ਼ਲਤ ਗੱਲ ਨਹੀਂ ਕੀਤੀ।"
23 ਰਾਜਾ ਦਾਰਾ ਮਾਦੀ ਬਹੁਤ ਪ੍ਰਸੰਨ ਸੀ। ਉਸਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਨੀੇਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚੋਂ ਬਾਹਰ ਕੱਢ ਲੈਣ। ਅਤੇ ਜਦੋਂ ਦਾਨੀੇਲ ਨੂੰ ਗੁਫ਼ਾ ਵਿੱਚੋਂ ਬਾਹਰ ਕਢਿਆ ਗਿਆ ਤਾਂ ਉਨ੍ਹਾਂ ਨੇ ਉਸਦੇ ਸ਼ਰੀਰ ਉੱਤੇ ਕੋਈ ਵੀ ਜ਼ਖਮ ਨਹੀਂ ਲਭਿਆ। ਦ੍ਦਾਨੀੇਲ ਨੂੰ ਸ਼ੇਰਾਂ ਨੇ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਕਿਉਂ ਕਿ ਉਹ ਆਪਣੇ ਪਰਮੇਸ਼ੁਰ ਵਿੱਚ ਭਰੋਸਾ ਰੱਖਦਾ ਸੀ।
24 ਫ਼ੇਰ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਲਿਆਉਣ ਦਾ ਆਦੇਸ਼ ਦਿੱਤਾ ਜਿਨ੍ਹਾਂ ਨੇ ਦਾਨੀੇਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਣ ਦਾ ਇਲਜ਼ਾਮ ਧਰਿਆ ਸੀ। ਉਹ ਬੰਦੇ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਵਾ ਦਿੱਤੇ ਗਏ ਉਹਨਾਂ ਨੇ ਸ਼ੇਰਾਂ ਦੀ ਗੁਫਾ ਫ਼ਰਸ਼ ਉੱਤੇ ਡਿੱਗਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਨ੍ਹਾਂ ਨੂੰ ਦਬੋਚ ਲਿਆ। ਸ਼ੇਰ ਉਨ੍ਹਾਂ ਦੇ ਸ਼ਰੀਰਾਂ ਨੂੰ ਖਾ ਗਏ ਅਤੇ ਫ਼ੇਰ ਉਨ੍ਹਾਂ ਦੀਆਂ ਹੱਡੀਆਂ ਨੂੰ ਚਬਾ ਗਏ।
25 ਫ਼ੇਰ ਰਾਜੇ ਦਾਰਾ ਮਾਦੀ ਨੇ ਸਾਰੇ ਲੋਕਾਂ ਅਤੇ ਕੌਮਾਂ ਅਤੇ ਬੋਲੀਆਂ ਨੂੰ, ਜੋ ਸਲਤਨਤ ਦਰਮਿਆਨ ਰਹਿੰਦੇ ਸਨ, ਇਹ ਚਿੱਠੀ ਸੀ: ਤੁਹਾਨੂੰ ਵਧੇਰੇ ਸ਼ਾਤੀ ਮਿਲੇ!
26 ਮੈਂ ਇੱਕ ਨਵਾਂ ਕਨੂੰਨ ਬਣਾ ਰਿਹਾ ਹਾਂ। ਇਹ ਕਨੂੰਨ ਮੇਰੇ ਰਾਜ ਦੇ ਹਰ ਹਿੱਸੇ ਦੇ ਲੋਕਾਂ ਲਈ ਹੈ। ਤੁਹਾਨੂੰ ਸਾਰਿਆਂ ਨੂੰ ਦਾਨੀੇਲ ਦੇ ਪਰਮੇਸ਼ੁਰ ਦਾ ਭੈ ਅਤੇ ਆਦਰ ਕਰਨਾ ਚਾਹੀਦਾ ਹੈ।ਦਾਨੀੇਲ ਦਾ ਪਰਮੇਸ਼ੁਰ ਹੈ ਇੱਕ ਜੀਵਤ ਪਰਮੇਸ਼ੁਰ। ਸਦਾ ਜੀਵਤ ਹੈ ਪਰਮੇਸ਼ੁਰ! ਤਬਾਹ ਨਹੀਂ ਹੋਵੇਗਾ ਉਸਦਾ ਰਾਜ ਕਦੇ ਵੀ। ਉਸਦਾ ਸ਼ਾਸਨ ਅੰਤ ਤੀਕ ਜਾਰੀ ਰਹੇਗਾ।
27 ਸਹਾਇਤਾ ਕਰਦਾ ਅਤੇ ਬਚਾਉਂਦਾ ਹੈ ਪਰਮੇਸ਼ੁਰ ਲੋਕਾਂ ਨੂੰ। ਪਰਮੇਸ਼ੁਰ ਅਕਾਸ਼ ਵਿੱਚ ਅਤੇ ਧਰਤੀ ਤੇ ਚਮਰਕਾਰ ਅਤੇ ਨਿਸ਼ਾਨ ਦਰਸਉਂਦਾ। ਬਚਾਇਆ ਪਰਮੇਸ਼ੁਰ ਨੇ ਦਾਨੀੇਲ ਨੂੰ ਸ਼ੇਰਾਂ ਕੋਲੋਂ।"
28 ਇਸ ਲਈ ਦਾਨੀੇਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫਾਰਸੀ ਖੋਰਸ ਰਾਜਾ ਸੀ, ਸਫ਼ਲ ਹੋਇਆ ਸੀ।
×

Alert

×