Indian Language Bible Word Collections
Daniel 11:29
Daniel Chapters
Daniel 11 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Daniel Chapters
Daniel 11 Verses
1
|
ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇ ਵਿੱਚ ਮੈਂ ਹੀ ਸਾਂ ਜੋ ਖਲੋਤਾ ਸਾਂ, ਇਸ ਕਰਕੇ ਜੋ ਉਹ ਨੂੰ ਪੱਕਾ ਕਰਾਂ ਅਤੇ ਜ਼ੋਰ ਦੇਵਾਂ |
2
|
ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ । ਵੇਖ, ਫਾਰਸ ਵਿੱਚ ਤ੍ਰੈ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧਨ ਕਰਕੇ ਜ਼ੋਰਾਵਰ ਹੋਵੇਗਾ ਤਾਂ ਉਹ ਸਭਨਾਂ ਨੂੰ ਚੁੱਕੇਗਾ ਭਈ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ |
3
|
ਪਰ ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ |
4
|
ਅਤੇ ਜਦੋਂ ਉਹ ਉੱਠੇਗਾ ਤਦ ਉਹ ਦਾ ਰਾਜ ਟੁੱਟ ਪਏਗਾ ਅਤੇ ਅਕਾਸ਼ ਦੀਆਂ ਚਹੁੰਵਾਂ ਪੌਣਾਂ ਵੱਲ ਵੰਡਿਆ ਜਾਏਗਾ ਪਰ ਉਹ ਦੇ ਵੰਸੀਆਂ ਕੋਲ ਨਾ ਜਾਏਗਾ ਅਤੇ ਉਸ ਦੀ ਸਮਰੱਥਾ ਦੇ ਸਮਾਨ ਜਿਹ ਦੇ ਨਾਲ ਉਹ ਰਾਜ ਕਰਦਾ ਸੀ ਵੀ ਨਾ ਹੋਵੇਗਾ ਕਿਉਂ ਜੋ ਉਹ ਦਾ ਰਾਜ ਮੁੱਢੋਂ ਪੁੱਟਿਆ ਜਾਏਗਾ ਅਤੇ ਜੋ ਉਸ ਥੀਂ ਵੱਖਰੇ ਹਨ ਉਹ ਉਨ੍ਹਾਂ ਲਈ ਹੋਵੇਗਾ।। |
5
|
ਅਤੇ ਦੱਖਣ ਦਾ ਰਾਜਾ ਜ਼ੋਰ ਪਾਏਗਾ ਅਤੇ ਉਹ ਦੇ ਨਾਲੋਂ ਉਹ ਦੇ ਸਰਦਾਰਾਂ ਵਿੱਚੋਂ ਇੱਕ ਵਧੀਕ ਜ਼ੋਰਾਵਰ ਹੋਵੇਗਾ ਅਤੇ ਸਮਰੱਥਾ ਪਾਏਗਾ ਅਤੇ ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ |
6
|
ਅਤੇ ਵਰਿਹਾਂ ਦੇ ਪਿੱਛੋਂ ਓੜਕ ਨੂੰ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਕੇ ਰਾਜੇ ਕੋਲ ਆਵੇਗੀ ਤਾਂ ਜੋ ਏਕਤਾ ਕਰੇ ਪਰ ਉਹ ਆਪਣੀਆਂ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ ਅਤੇ ਉਹ ਵੀ ਨਾ ਖਲੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਹ ਨੂੰ ਲਿਆਏ ਸਨ ਉਨ੍ਹਾਂ ਸਣੇ ਅਤੇ ਉਹ ਦੇ ਪਿਉ ਸਣੇ ਅਤੇ ਜਿਸ ਨੇ ਉਨ੍ਹਾਂ ਦਿਨਾਂ ਵਿੱਚ ਉਹ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ |
7
|
ਪਰ ਉਹ ਦੀਆਂ ਜੜ੍ਹਾਂ ਵਿੱਚੋਂ ਦੀ ਟਹਿਣੀ ਤੋਂ ਇੱਕ ਉਹ ਦੇ ਥਾਂ ਉੱਠੇਗਾ । ਉਹ ਇੱਕ ਫੌਜ ਨਾਲ ਆਵੇਗਾ ਅਤੇ ਉੱਤਰ ਦੇ ਰਾਜੇ ਦੇ ਗੜ੍ਹ ਵਿੱਚ ਵੜੇਗਾ ਅਤੇ ਹੱਲਾ ਕਰ ਕੇ ਉਨ੍ਹਾਂ ਨੂੰ ਹਰਾਵੇਗਾ |
8
|
ਅਤੇ ਉਹ ਉਨ੍ਹਾਂ ਦੇ ਦਿਓਤਿਆਂ ਨੂੰ ਉਨ੍ਹਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਣੇ ਅਤੇ ਉਨ੍ਹਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਣੇ ਕੈਦ ਕਰ ਕੇ ਮਿਸਰ ਨੂੰ ਲੈ ਜਾਵੇਗਾ ਅਤੇ ਕਈਆਂ ਵਰਿਹਾਂ ਤੀਕਰ ਉਹ ਉੱਤਰ ਦੇ ਰਾਜੇ ਦੇ ਛੇੜਨ ਤੋਂ ਰਹੇਗਾ |
9
|
ਫੇਰ ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ ਪਰ ਆਪਣੇ ਦੇਸ ਵਿੱਚ ਮੁੜ ਆਵੇਗਾ |
10
|
ਅਤੇ ਉਹ ਦੇ ਪੁੱਤ੍ਰ ਜੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫੌਜ ਇਕੱਠੀ ਕਰਨਗੇ ਜਿਹੜੀ ਵਗੀ ਆਏਗੀ ਤੇ ਫੈਲੇਗੀ ਤੇ ਲੰਘੇਗੀ ਅਤੇ ਓਹ ਮੁੜਨਗੇ ਤੇ ਇਹ ਦੇ ਕੋਟ ਤੋੜੀ ਲੜਨਗੇ |
11
|
ਅਤੇ ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਅਤੇ ਉਹ ਨਿੱਕਲ ਕੇ ਉਸ ਦੇ ਨਾਲ, ਹਾਂ, ਉੱਤਰ ਦੇ ਰਾਜੇ ਨਾਲ ਲੜਾਈ ਕਰੇਗਾ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਏਗਾ |
12
|
ਅਤੇ ਭੀੜ ਚੁੱਕੀ ਜਾਏਗੀ ਅਤੇ ਉਹ ਦੇ ਦਿਲ ਵਿੱਚ ਹੰਕਾਰ ਹੋਵੇਗਾ ਅਤੇ ਉਹ ਦਸਾਂ ਹਜ਼ਾਰਾਂ ਨੂੰ ਡੇਗੇਗਾ ਪਰ ਉਹ ਜਿੱਤੇਗਾ ਨਾ |
13
|
ਅਤੇ ਉੱਤਰ ਦਾ ਰਾਜਾ ਮੁੜੇਗਾ ਅਤੇ ਇੱਕ ਦਲ ਨੂੰ ਜੋ ਪਹਿਲੇ ਨਾਲੋਂ ਡਾਢਾ ਹੋਵੇਗਾ ਇਕੱਠਿਆਂ ਕਰੇਗਾ ਅਤੇ ਕਈਆਂ ਵਰਿਹਾਂ ਪਿੱਛੋਂ ਉਹ ਆਪਣੀ ਵੱਡੀ ਫੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ |
14
|
ਉਨ੍ਹੀਂ ਦਿਨੀਂ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਉੱਠ ਖਲੋਣਗੇ ਅਤੇ ਤੇਰਿਆਂ ਲੋਕਾਂ ਦੇ ਧਾੜਵੀ ਵੀ ਉੱਠਣਗੇ ਜੋ ਉਸ ਦਰਸ਼ਣ ਨੂੰ ਪੂਰਾ ਕਰਨ ਪਰ ਓਹ ਡਿੱਗ ਪੈਣਗੇ |
15
|
ਕਿਉਂ ਜੋ ਉੱਤਰ ਦਾ ਰਾਜਾ ਆਵੇਗਾ ਅਤੇ ਦਮਦਮਾ ਬਣਾਵੇਗਾ ਅਤੇ ਪੱਕੇ ਪੱਕੇ ਸ਼ਹਿਰਾਂ ਨੂੰ ਲੈ ਲਵੇਗਾ ਅਤੇ ਦੱਖਣ ਦੀਆਂ ਬਾਹਾਂ ਨਾ ਅੜਨਗੀਆਂ ਅਤੇ ਨੀ ਹੀ ਉਹ ਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ |
16
|
ਅਤੇ ਉਹ ਜੋ ਉਸ ਦੇ ਉੱਤੇ ਚੜ੍ਹ ਕੇ ਆਵੇਗਾ ਸੋ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਉਹ ਦਾ ਸਾਹਮਣਾ ਕੋਈ ਨਾ ਕਰ ਸੱਕੇਗਾ। ਉਹ ਉਸ ਪਰਤਾਪਵਾਨ ਦੇਸ ਵਿੱਚ ਖਲੋਵੇਗਾ ਅਤੇ ਉਹ ਦੇ ਹੱਥ ਵਿੱਚ ਨਾਸ ਹੋਵੇਗਾ |
17
|
ਅਤੇ ਉਹ ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਨੂੰ ਆਪਣਾ ਮੁਹਾਣਾ ਮੋੜੇਗਾ ਅਤੇ ਉਹ ਦੇ ਨਾਲ ਸਹੀ ਸ਼ਰਤਾਂ ਹੋਣਗੀਆਂ। ਉਨ੍ਹਾਂ ਨੂੰ ਪੂਰਾ ਕਰੇਗਾ ਅਤੇ ਉਹ ਉਸ ਨੂੰ ਤੀਵੀਆਂ ਦੀ ਧੀ ਦੇਵੇਗਾ ਭਈ ਉਹ ਉਸ ਨੂੰ ਵਿਗਾੜੇ ਪਰ ਉਹ ਨਾ ਤਾਂ ਖਲੋਵੇਗੀ ਨਾ ਉਹ ਉਸ ਦੇ ਲਈ ਹੋਵੇਗੀ |
18
|
ਉਹ ਦੇ ਪਿੱਛੋਂ ਉਹ ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ ਪਰ ਇੱਕ ਪਰਧਾਨ ਉਸ ਉਲਾਂਭੇ ਨੂੰ ਜੋ ਉਸ ਨੇ ਉਹ ਦੀ ਵੱਲੋਂ ਲਿਆ ਸੀ ਹਟਾ ਦੇਵੇਗਾ ਸਗੋਂ ਉਸ ਉਲਾਂਭੇ ਨੂੰ ਉਸ ਉੱਤੇ ਫੇਰ ਦੇਵੇਗਾ |
19
|
ਤਦੋਂ ਆਪਣੇ ਦੇਸ ਦੇ ਕੋਟਾਂ ਵੱਲ ਮੂੰਹ ਮੋੜੇਗਾ ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਏਗਾ, ਫੇਰ ਉਹ ਲੱਭਿਆ ਨਾ ਜਾਏਗਾ।। |
20
|
ਉਹ ਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜੇ ਦੇ ਵਿਚਕਾਰ ਚੂੰਗੀ ਨੂੰ ਭੇਜੇਗਾ ਪਰ ਉਹ ਥੋੜਿਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਏਗਾ, ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ |
21
|
ਫੇਰ ਉਹ ਦੇ ਥਾਂ ਇੱਕ ਪਖੰਡੀ ਉੱਠੇਗਾ ਜਿਸ ਨੂੰ ਓਹ ਪਾਤਸ਼ਾਹ ਦੀ ਪਤ ਨਾ ਦੇਣਗੇ ਪਰ ਉਹ ਬਚਾਉ ਦੇ ਵੇਲੇ ਆਵੇਗਾ ਅਤੇ ਲੱਲੇ ਪੱਤੋ ਕਰ ਕੇ ਰਾਜ ਲੈ ਲਵੇਗਾ |
22
|
ਅਤੇ ਦਬਾਉਣ ਵਾਲੀ ਫੌਜ ਉਸ ਦੇ ਅੱਗੋਂ ਦਬਾਈ ਜਾਏਗੀ ਅਤੇ ਤੋੜੀ ਜਾਏਗੀ, ਹਾਂ ਨੇਮ ਦਾ ਸ਼ਜ਼ਾਦਾ ਵੀ ਨਾਲੇ ਹੀ |
23
|
ਅਤੇ ਜਦੋਂ ਉਸ ਦੇ ਨਾਲ ਤਕਰਾਰਾ ਕੀਤਾ ਜਾਵੇਗਾ ਤਾਂ ਉਹ ਅੱਗੋਂ ਢੁੱਚਰ ਡਾਹੇਗਾ ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਵੱਡਾ ਬਣੇਗਾ |
24
|
ਅਤੇ ਉਹ ਬਚਾਉ ਦੇ ਵੇਲੇ ਜ਼ਿਲੇ ਦਿਆਂ ਚੰਗਿਆਂ ਉਜਲਿਆਂ ਥਾਵਾਂ ਵਿੱਚ ਵੜੇਗਾ ਅਤੇ ਅਜੇਹਾ ਕੁਝ ਕਰੇਗਾ ਜੋ ਉਸ ਦੇ ਪਿਉ ਦਾਦਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਉਹ ਲੁੱਟ ਪੁੱਟ ਦੇ ਮਾਲ ਨੂੰ ਉਨ੍ਹਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੀਕਰ ਪੱਕਿਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ |
25
|
ਅਤੇ ਉਹ ਆਪਣੇ ਜ਼ੋਰ ਨੂੰ ਅਤੇ ਆਪਣੇ ਹੌਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫੌਜ ਲੈ ਕੇ ਦੱਖਣ ਦੇ ਰਾਜੇ ਉੱਤੇ ਚੜ੍ਹੇ ਅਰ ਦੱਖਣ ਦਾ ਰਾਜਾ ਵੀ ਅੱਤ ਵੱਡੀ ਅਤੇ ਜ਼ੋਰਾਵਰ ਫੌਜ ਨਾਲ ਜੁੱਧ ਵਿੱਚ ਲੜੇਗਾ ਪਰ ਉਹ ਨਾ ਠਹਿਰੇਗਾ ਕਿਉਂ ਜੋ ਓਹ ਉਸ ਦੇ ਵਿਰੁੱਧ ਉਪਾਉ ਕਰਨਗੇ |
26
|
ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਰਸਤਾਂ ਖਾਂਦੇ ਹਨ ਓਹੋ ਉਸ ਨੂੰ ਨਾਸ ਕਰ ਸੁੱਟਣਗੇ ਅਤੇ ਉਸ ਦੀ ਫੌਜ ਆਫਰੇਗੀ ਅਰ ਢੇਰ ਸਾਰੇ ਮਾਰੇ ਜਾਣਗੇ |
27
|
ਅਤੇ ਉਨ੍ਹਾਂ ਦੋਹਾਂ ਰਾਜਿਆਂ ਦੇ ਦਿਲ ਖੋਟਿਆਂ ਕੰਮਾਂ ਵੱਲ ਹੋਣਗੇ ਅਤੇ ਓਹ ਇੱਕੇ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ ਪਰ ਉਹ ਫਲੇਗਾ ਨਾ ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਹੋਵੇਗਾ |
28
|
ਤਦ ਉਹ ਵੱਡੇ ਧਨ ਨਾਲ ਆਪਣੇ ਦੇਸ ਵਿੱਚ ਮੁੜ ਜਾਏਗਾ ਅਤੇ ਉਸ ਦਾ ਮਨ ਪਵਿੱਤ੍ਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ।। |
29
|
ਅਤੇ ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ |
30
|
ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਰ ਪਵਿੱਤ੍ਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਨ੍ਹਾਂ ਲੋਕਾਂ ਨੇ ਪਵਿੱਤ੍ਰ ਨੇਮ ਛੱਡ ਦਿੱਤਾ ਹੈ ਉਨ੍ਹਾਂ ਲੋਕਾਂ ਨਾਲ ਮੇਲ ਕਰੇਗਾ |
31
|
ਅਤੇ ਜੱਥੇ ਉਸ ਦੀ ਵੱਲੋਂ ਉੱਠਣਗੇ ਅਤੇ ਓਹ ਪਵਿੱਤ੍ਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਓਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ |
32
|
ਅਤੇ ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਨ੍ਹਾਂ ਨੂੰ ਉਹ ਲੱਲੋ ਪੱਤੋ ਕਰ ਕੇ ਵਿਗਾੜੇਗਾ ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਸਿਆਣਦੇ ਹਨ ਓਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ |
33
|
ਅਤੇ ਏਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਓਹ ਤਲਵਾਰ ਨਾਲ ਅਤੇ ਅੱਗ ਨਾਲ ਅਰ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੀਕਰ ਤਬਾਹ ਰਹਿਣਗੇ |
34
|
ਅਤੇ ਜਦ ਓਹ ਤਬਾਹ ਹੋਣਗੇ ਤਦ ਉਨ੍ਹਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ ਪਰ ਬਹੁਤ ਸਾਰੇ ਲੱਲੋ ਪੱਤੋ ਕਰਕੇ ਉਨ੍ਹਾਂ ਨਾਲ ਰਲ ਜਾਣਗੇ |
35
|
ਅਤੇ ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਓਹ ਪਰਤਾਏ ਜਾਣ ਅਤੇ ਓਹ ਸਫਾ ਅਰ ਚਿੱਟੇ ਹੋ ਜਾਣ ਐਥੋਂ ਤੀਕੁਰ ਜੋ ਉੜਕ ਦਾ ਸਮਾ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ |
36
|
ਅਤੇ ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਰ ਆਪਣੇ ਆਪ ਨੂੰ ਸਾਰਿਆਂ ਦਿਓਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ੁਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੋੜੀ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂ ਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ |
37
|
ਅਤੇ ਉਹ ਆਪਣੇ ਪਿਉ ਦਾਦਿਆਂ ਦੇ ਦਿਓਤਿਆਂ ਦੀ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਤੀਵੀਆਂ ਦੀ, ਨਾ ਹੀ ਕਿਸੇ ਦਿਓਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ |
38
|
ਪਰ ਉਸ ਦੇ ਥਾਂ ਤੇ ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦਿਓਤੇ ਦਾ ਜਿਹ ਨੂੰ ਉਸ ਦੇ ਪਿਉ ਦਾਦੇ ਨਹੀਂ ਜਾਣਦੇ ਸਨ ਸੋਨੇ, ਚਾਂਦੀ, ਬਹੁ ਮੁੱਲੇ ਪੱਥਰ ਅਰ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ |
39
|
ਅਤੇ ਉਹ ਸਾਰਿਆਂ ਨਾਲੋਂ ਪੱਕਿਆਂ ਕੋਟਾਂ ਦੇ ਵਿਰੁੱਧ ਪਰਾਏ ਦਿਓਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਨ੍ਹਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ |
40
|
ਅਤੇ ਓੜਕ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧਕ ਦੇਵੇਗਾ ਅਤੇ ਉੱਤਰ ਦਾ ਰਾਜਾ ਰਥ ਅਤੇ ਘੋੜ ਚੜ੍ਹੇ ਅਰ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਙੁ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਨ੍ਹਾਂ ਦੇਸ਼ਾਂ ਵਿੱਚ ਵੜੇਗਾ ਅਤੇ ਆਫਰੇਗਾ ਅਰ ਲੰਘੇਗਾ |
41
|
ਅਤੇ ਪਰਤਾਪਵਾਨ ਦੇਸ ਵਿੱਚ ਵੀ ਵੜੇਗਾ ਅਤੇ ਬਹੁਤ ਢਾਹੇ ਜਾਣਗੇ ਪਰ ਅਦੋਮ ਅਤੇ ਮੋਆਬ ਅਰ ਅੰਮੋਨੀਆਂ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚਾਏ ਜਾਣਗੇ |
42
|
ਉਹ ਆਪਣਾ ਹੱਥ ਦੇਸਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ ਵੀ ਛੁਟਕਾਰਾ ਨਾ ਪਾਏਗਾ |
43
|
ਪਰ ਉਹ ਸੋਨੇ, ਚਾਂਦੀ ਦੇ ਖ਼ਜ਼ਾਨਿਆਂ ਅਤੇ ਮਿਸਰ ਦੇਸ ਦਿਆਂ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਅਤੇ ਲੂਬੀ ਅਰ ਕੂਸ਼ੀ ਉਸ ਦੇ ਮਗਰ ਲੱਗਣਗੇ |
44
|
ਪਰ ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ ਉਸ ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਨ੍ਹਾਂ ਨੂੰ ਮੂਲੋਂ ਮਿਟਾ ਸੁੱਟੇ |
45
|
ਅਤੇ ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪਰਤਾਪਵਾਨ ਪਵਿੱਤ੍ਰ ਪਹਾੜ ਦੇ ਵਿਚਕਾਰ ਲਾਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।। |