Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

2 Samuel Chapters

2 Samuel 5 Verses

1 ਇਹ ਦੇ ਪਿੱਛੋਂ ਇਸਰਾਏਲ ਦੇ ਸਾਰੇ ਗੋਤ ਹਬਰੋਨ ਦੇ ਵਿੱਚ ਦਾਊਦ ਕੋਲ ਆਏ ਅਤੇ ਉਹ ਨੂੰ ਆਖਿਆ ਕਿ ਵੇਖੋ, ਅਸੀਂ ਤੁਹਾਡੀ ਹੀ ਹੱਡੀ ਤੇ ਬੋਟੀ ਹਾਂ
2 ਅਤੇ ਪਿੱਛਲੇ ਸਮੇਂ ਵਿੱਚ ਵੀ ਜਿਸ ਵੇਲੇ ਸਾਡਾ ਪਾਤਸ਼ਾਹ ਸ਼ਾਊਲ ਸੀ ਤਾਂ ਤੁਸੀਂ ਹੀ ਇਸਰਾਏਲ ਨੂੰ ਬਾਹਰ ਲੈ ਜਾਂਦੇ ਅਤੇ ਫੇਰ ਮੋੜ ਲਿਆਉਂਦੇ ਸਾਓ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਜੋ ਤੂੰ ਮੇਰੀ ਪਰਜਾ ਇਸਰਾਏਲ ਨੂੰ ਚੁਗਾਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪਰਧਾਨ ਹੋਵੇਂਗਾ
3 ਗੱਲ ਕਾਹਦੀ, ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਪਾਤਸ਼ਾਹ ਕੋਲ ਆਏ ਅਤੇ ਦਾਊਦ ਪਾਤਸ਼ਾਹ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਨੇਮ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ।।
4 ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ ਤੀਹਾਂ ਵਰਿਹਾਂ ਦਾ ਸੀ ਅਤੇ ਉਸ ਨੇ ਚਾਲੀ ਵਰਹੇ ਰਾਜ ਕੀਤਾ
5 ਉਸ ਨੇ ਸੱਤ ਵਰਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਸਾਰੇ ਇਸਰਾਏਲ ਅਰ ਯਹੂਦਾਹ ਉੱਤੇ ਯਰੂਸ਼ਲਮ ਵਿੱਚ ਤੇਤੀ ਵਰਹੇ ਰਾਜ ਕੀਤਾ।।
6 ਫੇਰ ਪਾਤਸ਼ਾਹ ਆਪਣਿਆਂ ਮਨੁੱਖਾਂ ਸਣੇ ਯਰੂਸ਼ਲਮ ਨੂੰ ਯਬੂਸੀਆਂ ਕੋਲ ਗਿਆ ਜੋ ਉਸ ਦੇਸ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ ਸੀ ਭਈ ਤੂੰ ਏਥੇ ਨਾ ਵੜ੍ਹੇਂਗਾ ਪਰੰਤੂ ਅੰਨ੍ਹੇ ਅਤੇ ਲੰਙੇ ਤੈਨੂੰ ਰੋਕਣਗੇ ਅਤੇ ਉਨ੍ਹਾਂ ਨੇ ਸਮਝਿਆ ਭਈ ਦਾਊਦ ਐਥੇ ਨਹੀਂ ਵੜ ਸੱਕੇਗਾ
7 ਪਰ ਦਾਊਦ ਨੇ ਸੀਯੋਨ ਦਾ ਕੋਟ ਲੈ ਲਿਆ ਅਤੇ ਉਹੋ ਦਾਊਦ ਦਾ ਸ਼ਹਿਰ ਬਣਿਆ
8 ਅਤੇ ਉਸ ਦਿਨ ਦਾਊਦ ਨੇ ਆਖਿਆ ਸੀ ਭਈ ਜਿਹੜਾ ਕੋਈ ਯਬੂਸੀਆਂ ਅਤੇ ਲੰਙਿਆਂ ਅਤੇ ਅੰਨ੍ਹਿਆਂ ਨੂੰ ਜੋ ਦਾਊਦ ਦੇ ਪ੍ਰਾਣਾਂ ਦੇ ਵੈਰੀ ਹਨ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ। ਇਸੇ ਲਈ ਇਹ ਕਹਾਉਤ ਤੁਰ ਪਈ ਕਿ ਅੰਨ੍ਹਿਆਂ ਅਤੇ ਲੰਙਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ
9 ਤਾਂ ਦਾਊਦ ਕੋਟ ਵਿੱਚ ਰਿਹਾ ਅਤੇ ਉਸ ਨੇ ਉਹ ਦਾ ਨਾਉਂ ਦਾਊਦ ਦਾ ਸ਼ਹਿਰ ਧਰਿਆ ਅਤੇ ਦਾਊਦ ਨੇ ਮਿੱਲੋਂ ਦੇ ਆਲੇ ਦੁਆਲੇ ਅਰ ਉਹ ਦੇ ਅੰਦਰ ਮਕਾਨ ਬਣਾਏ
10 ਦਾਊਦ ਵੱਧਦਾ ਚੱਲਿਆ ਗਿਆ ਅਰ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਉਸ ਦੇ ਅੰਸ ਸੰਗ ਸੀ।।
11 ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਹਲਕਾਰੇ ਅਤੇ ਦਿਆਰ ਦੀ ਲੱਕੜ ਅਤੇ ਤਖਾਣ ਅਤੇ ਪੱਥਰ ਘੜਨ ਵਾਲੇ ਦਾਊਦ ਕੋਲ ਘੱਲੇ ਅਰ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ
12 ਤਾਂ ਦਾਊਦ ਠੀਕ ਜਾਣਦਾ ਸੀ ਜੋ ਯਹੋਵਾਹ ਨੇ ਮੈਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪਰਜਾ ਇਸਰਾਏਲ ਦੇ ਲਈ ਹੀ ਵਧਾਇਆ ਸੀ।।
13 ਸੋ ਦਾਊਦ ਨੇ ਹਬਰੋਨ ਤੋਂ ਆ ਕੇ ਯਰੂਸ਼ਲਮ ਵਿੱਚ ਹੋਰ ਸੁਰੀਤਾਂ ਅਤੇ ਇਸਤ੍ਰੀਆਂ ਵਿਆਹੀਆਂ ਅਤੇ ਦਾਊਦ ਤੋਂ ਪੁੱਤ੍ਰ ਧੀਆਂ ਵੀ ਹੋਰ ਜੰਮੇ
14 ਅਤੇ ਉਨ੍ਹਾਂ ਪੁੱਤ੍ਰਾਂ ਦੇ ਨਾਉਂ ਜੋ ਯਰੂਸ਼ਲਮ ਵਿੱਚ ਜੰਮੇ ਏਹ ਸਨ, - ਸ਼ਮੂਆਹ, ਸ਼ੋਬਾਬ, ਨਾਥਾਨ ਅਰ ਸੁਲੇਮਾਨ
15 ਯਿਬਹਾਰ, ਅਲੀਸ਼ੂਆ, ਨਫ਼ਗ ਅਤੇ ਯਾਫ਼ੀਆ
16 ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।।
17 ਜਾਂ ਫਲਿਸਤੀਆਂ ਨੇ ਸੁਣਿਆ ਜੋ ਉਨ੍ਹਾਂ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾਇਆ ਹੈ ਤਦ ਸਾਰਿਆਂ ਫਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਅਤੇ ਦਾਊਦ ਨੇ ਸੁਣਿਆ ਸੋ ਉਹ ਕੋਟ ਵਿੱਚ ਲਹਿ ਗਿਆ
18 ਅਤੇ ਫਲਿਸਤੀ ਆਏ ਅਰ ਰਫ਼ਾਈਆਂ ਦੀ ਦੂਣ ਵਿੱਚ ਖਿੰਡ ਗਏ
19 ਤਦ ਦਾਊਦ ਨੇ ਯਹੋਵਾਹ ਕੋਲੋਂ ਮਤਾ ਪੁੱਛਿਆ, ਭਲਾ, ਮੈਂ ਫਲਿਸਤੀਆਂ ਉੱਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪ ਦੇਵੇਂਗਾ? ਯਹੋਵਾਹ ਨੇ ਦਾਊਦ ਨੂੰ ਆਖਿਆ, ਚੜ੍ਹਾਈ ਕਰ ਕਿਉਂ ਜੋ ਨਿਸੰਗ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਸੌਪਾਂਗਾ
20 ਸੋ ਦਾਊਦ ਬਆਲ ਪਰਾਸੀਮ ਵਿੱਚ ਆਇਆ ਅਤੇ ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, ਯਹੋਵਾਹ ਨੇ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਉਂ ਢਹਿ ਪਿਆ ਜਿਵੇਂ ਮੋਘੇ ਵਿੱਚੋਂ ਪਾਣੀ ਰੋੜ ਲੈ ਜਾਂਦਾ ਹੈ! ਇਸ ਲਈ ਉਸ ਨੇ ਉਸ ਥਾਉਂ ਦਾ ਨਾਉਂ ਬਆਲ ਪਰਾਸੀਮ ਧਰਿਆ
21 ਉਨ੍ਹਾਂ ਨੇ ਆਪਣੀਆਂ ਮੂਰਤਾਂ ਨੂੰ ਉੱਥੇ ਛੱਡਿਆ ਸੋ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਕ ਲਿਆ।।
22 ਫਲਿਸਤੀ ਫੇਰ ਚੜ੍ਹੇ ਅਤੇ ਰਫ਼ਾਈਆਂ ਦੀ ਦੂਣ ਵਿੱਚ ਖਿੰਡ ਗਏ
23 ਸੋ ਦਾਊਦ ਨੇ ਯਹੋਵਾਹ ਕੋਲੋਂ ਫੇਰ ਸਲਾਹ ਪੁੱਛੀ ਅਤੇ ਉਸ ਨੇ ਆਖਿਆ, ਤੂੰ ਚੜ੍ਹਾਈ ਨਾ ਕਰ ਪਰ ਮਗਰ ਹੋ ਕੇ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰਛਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹੱਲਾ ਕਰ
24 ਅਤੇ ਅਜਿਹਾ ਹੋਵੇ ਭਈ ਜਿਸ ਵੇਲੇ ਤੂੰ ਤੂਤਾਂ ਦੇ ਬਿਰਛਾਂ ਦੀਆਂ ਉਤਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਜੋ ਉਸ ਵੇਲੇ ਯਹੋਵਾਹ ਤੇਰੇ ਅੱਗੇ ਅੱਗੇ ਤੁਰ ਕੇ ਫਲਿਸਤੀਆਂ ਦੇ ਦਲ ਨੂੰ ਮਾਰੇਗਾ
25 ਸੋ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਦਾਊਦ ਨੇ ਤਿਵੇਂ ਹੀ ਕੀਤਾ ਅਤੇ ਫਲਿਸਤੀਆਂ ਨੂੰ ਗੱਬਾਹ ਤੋਂ ਲੈ ਕੇ ਗਜਰ ਵਿੱਚ ਅੱਪੜਨ ਤੀਕ ਮਾਰਿਆ।।
×

Alert

×