Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

2 Samuel Chapters

2 Samuel 24 Verses

1 ਇਹ ਦੇ ਪਿੱਛੋਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਜਾਗਿਆ ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਪਰੇਰਿਆ ਭਈ ਜਾਹ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ
2 ਕਿ ਜੋ ਪਾਤਸ਼ਾਹ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ ਭਈ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਲੰਘ ਜਾਹ ਅਤੇ ਲੋਕਾਂ ਨੂੰ ਗਿਣ ਲੈ ਭਈ ਮੈਨੂੰ ਲੋਕਾਂ ਦੀ ਗਿਣਤੀ ਮਲੂਮ ਹੋਵੇ
3 ਤਦ ਯੋਆਬ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਓਹ ਹਨ ਸੌ ਗੁਣਾ ਵਧੀਕ ਕਰੇ ਅਤੇ ਮੇਰੇ ਮਾਹਰਾਜ ਪਾਤਸ਼ਾਹ ਦੀਆਂ ਅੱਖੀਆਂ ਵੀ ਏਹ ਗੱਲ ਵੇਖਣ ਪਰ ਇਸ ਗੱਲ ਦੇ ਕਾਰਨ ਮੇਰੇ ਮਾਹਰਾਜ ਪਾਤਸ਼ਾਹ ਦਾ ਮਨ ਕਾਹ ਨੂੰ ਖੁਸ਼ ਹੁੰਦਾ ਹੈ?
4 ਪਰ ਪਾਤਸ਼ਾਹ ਦੀ ਗੱਲ ਯੋਆਬ ਦੇ ਉੱਤੇ ਅਤੇ ਦਲ ਦੇ ਸਰਦਾਰਾਂ ਉੱਤੇ ਪਰਬਲ ਪੈ ਗਈ ਅਤੇ ਯੋਆਬ ਅਰ ਦਲ ਦੇ ਸਰਦਾਰ ਪਾਤਸ਼ਾਹ ਦੇ ਅੱਗੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਤੁਰੇ।।
5 ਓਹ ਯਰਦਨੋਂ ਪਾਰ ਲੰਘੇ ਅਤੇ ਅਰੋਏਰ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜੇਰ ਵੱਲ ਹੈ ਤੰਬੂ ਲਾਏ
6 ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ ਨੂੰ ਆਏ ਅਤੇ ਦਾਨ ਯਾਨ ਨੂੰ ਆਏ ਅਰ ਭੌਂ ਕੇ ਸੀਦੋਨ ਤੋੜੀ ਅੱਪੜੇ
7 ਅਤੇ ਉੱਥੋਂ ਸੋਰ ਦੇ ਗੜ੍ਹ ਤੋੜੀ ਆਏ ਅਤੇ ਹਿੱਵੀਆਂ ਅਰ ਕਨਾਨੀਆਂ ਦੇ ਦੱਖਣ ਨੂੰ ਬਏਰਸਬਾ ਤੀਕਰ ਨਿੱਕਲ ਗਏ
8 ਗੱਲ ਕਾਹਦੀ, ਓਹ ਸਾਰੇ ਦੇਸ ਵਿੱਚੋਂ ਲੰਘ ਕੇ ਨੌਂ ਮਹੀਨੇ ਅਤੇ ਵੀਹਾਂ ਦਿਨਾਂ ਪਿੱਛੋਂ ਯਰੂਸ਼ਲਮ ਨੂੰ ਮੁੜ ਆਏ
9 ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਚਿੱਠਾ ਪਾਤਸ਼ਾਹ ਨੂੰ ਦਿੱਤਾ ਸੋ ਇਸਰਾਏਲ ਦੇ ਅੱਠ ਲੱਖ ਸੂਰਮੇ ਤਲਵਾਰ ਧਰਤੀ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ।।
10 ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ, ਭਈ ਏਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਰ ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ
11 ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦੀ ਬਾਣੀ ਗਾਦ ਨਬੀ ਨੂੰ ਜੋ ਦਾਊਦ ਦਾ ਗੈਬ ਸੀਨ ਸੀ ਆਈ ਅਤੇ ਉਹ ਨੂੰ ਆਖਿਆ
12 ਜਾ ਕੇ ਦਾਊਦ ਨੂੰ ਬੋਲ ਭਈ ਯਹੋਵਾਹ ਐਉਂ ਫਰਮਾਉਂਦਾ ਜੋ ਮੈਂ ਤੇਰੇ ਅੱਗੇ ਤਿੰਨ ਬਿਪਤਾਂ ਧਰਦਾ ਹਾਂ ਸੋ ਤੂੰ ਇੱਕ ਉਨ੍ਹਾਂ ਵਿੱਚੋਂ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ
13 ਸੋ ਗਾਦ ਨੇ ਦਾਊਦ ਕੋਲ ਆਕੇ ਦੱਸਿਆ ਅਰ ਉਹ ਨੂੰ ਪੁਛਿਆ ਭਈ ਤੂੰ ਕੀ ਚਾਹੁੰਦਾ ਹੈ ਜੋ ਤੇਰੇ ਦੇਸ ਵਿੱਚ ਤੇਰੇ ਉੱਤੇ ਸੱਤਾਂ ਵਰਿਹਾਂ ਦਾ ਅੰਨਕਾਲ ਪਵੇ ਯਾ ਤਿੰਨਾਂ ਮਹੀਨਿਆਂ ਤੋੜੀ ਤੂੰ ਆਪਣੇ ਵੈਰੀਆਂ ਦੇ ਅੱਗੋਂ ਭੱਜੇਂ ਅਤੇ ਓਹ ਤੇਰੇ ਮਗਰ ਲੱਗਣ ਯਾ ਤੇਰੇ ਦੇਸ ਵਿੱਚ ਤਿੰਨਾਂ ਦਿਨਾਂ ਤੋੜੀ ਮਰੀ ਪਵੇ? ਹੁਣ ਸਲਾਹ ਕਰ ਅਤੇ ਠਹਿਰਾ ਦੇਹ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਘੱਲਿਆ ਹੈ ਕੀ ਉੱਤਰ ਦੇਵਾਂ
14 ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੇ ਪੁਆੜੇ ਵਿੱਚ ਫਾਥਾ ਹੋਇਆ ਹਾਂ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਵੱਡੀ ਕਿਰਪਾ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ!।।
15 ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਵੇਲੇ ਤੋੜੀ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸਬਾ ਤੋੜੀ ਲੋਕਾਂ ਵਿੱਚੋਂ ਸੱਤਰ ਹਜ਼ਾਰ ਮਨੁੱਖ ਮਰ ਗਏ
16 ਜਦ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ ਤਾਂ ਯਹੋਵਾਹ ਬੁਰਿਆਈ ਕਰਨੋਂ ਹੱਟ ਗਿਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬੱਸ ਬਹੁਤ ਹੋ ਚੁੱਕੀ ਹੈ, ਹੁਣ ਆਪਣਾ ਹੱਥ ਢਿੱਲਾ ਕਰ। ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਖਲਵਾੜੇ ਕੋਲ ਖਲੋਤਾ ਸੀ
17 ਅਤੇ ਜਾਂ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਡਿੱਠਾ ਤਾਂ ਯਹੋਵਾਹ ਨੇ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼? ਸੋ ਮੇਰੇ ਉੱਤੇ ਅਤੇ ਮੇਰੇ ਪਿਉ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ!।।
18 ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾਹ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਉਸਾਰ
19 ਤਾਂ ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉਤਾਹਾਂ ਗਿਆ
20 ਅਤੇ ਅਰਵਨਾਹ ਨੇ ਤੱਕਿਆ ਅਤੇ ਪਾਤਸ਼ਾਹ ਅਤੇ ਉਸ ਦੇ ਟਹਿਲੂਆਂ ਨੂੰ ਆਪਣੀ ਵੱਲ ਆਉਂਦਿਆਂ ਡਿੱਠਾ ਸੋ ਅਰਵਨਾਹ ਨਿੱਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਤੇ ਮੂੰਹ ਪਰਨੇ ਨਿਵਿਆ
21 ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਪਾਤਸ਼ਾਹ ਆਪਣੇ ਟਹਿਲੂਏ ਕੋਲ ਕਿਉਂ ਆਇਆ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲਵਾਂ ਭਈ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਜੋ ਲੋਕਾਂ ਵਿੱਚੋਂ ਬਵਾ ਹਟ ਜਾਵੇ
22 ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਪਾਤਸ਼ਾਹ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ। ਵੇਖੋ, ਐਥੇ ਹੋਮ ਦੀ ਭੇਟ ਲਈ ਬਲਦ ਅਤੇ ਗਾਹ ਪਾਉਣ ਦਾ ਵਲੇਵਾ ਬਲਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ
23 ਏਹ ਸਭ ਕੁਝ ਹੇ ਰਾਜਨ, ਅਰਵਨਾਹ ਨੇ ਪਾਤਸ਼ਾਹ ਨੂੰ ਦੇ ਦਿੱਤਾ, ਅਤੇ ਅਰਵਨਾਹ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮੰਨ ਲਵੇ
24 ਤਦ ਪਾਤਸ਼ਾਹ ਨੇ ਅਰਵਨਾਹ ਨੂੰ ਆਖਿਆ, ਐਉਂ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ ਜਿਹ ਦੇ ਉੱਤੇ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ! ਸੋ ਦਾਊਦ ਨੇ ਉਹ ਪਿੜ ਅਰ ਉਹ ਬਲਦ ਪੰਜਾਹ ਰੁਪਏ ਦੇ ਕੇ ਮੁੱਲ ਲੈ ਲਿਆ
25 ਫੇਰ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ ਸੋ ਯਹੋਵਾਹ ਨੇ ਦੇਸ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਵਾ ਹਟ ਗਈ।।
×

Alert

×