Indian Language Bible Word Collections
2 Kings 20:1
2 Kings Chapters
2 Kings 20 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
2 Kings Chapters
2 Kings 20 Verses
1
|
ਉਸੇ ਸਮੇਂ ਦੌਰਾਨ, ਹਿਜ਼ਕੀਯਾਹ ਬਹੁਤ ਬਿਮਾਰ ਹੋ ਗਿਆ ਅਤੇ ਮਰਨ ਕਿਨਾਰੇ ਸੀ। ਫ਼ੇਰ ਅਮੋਸ ਦਾ ਪੁੱਤਰ ਨਬੀ ਯਸਾਯਾਹ ਉਸ ਕੋਲ ਆਇਆ ਅਤੇ ਆਖਿਆ, "ਯਹੋਵਾਹ ਆਖਦਾ ਹੈ, ਆਪਣੇ ਟੱਬਰ ਦੇ ਲੋਕਾਂ ਲਈ ਆਪਣੀ ਵਸੀਅਤ ਲਿਖ ਦੇ ਕਿਉਂ ਕਿ ਤੂੰ ਮਰ ਜਾਣ ਵਾਲਾ ਹੈਂ। ਤੂੰ ਜਿਉਂਦਾ ਨਹੀਂ ਬਚੇਁਗਾ।" |
2
|
ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਫ਼ੇਰਕੇ ਪ੍ਰਾਰਥਨਾ ਕੀਤੀ ਅਤੇ ਕਿਹਾ, |
3
|
"ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ! ਯਾਦ ਕਰੋ ਕਿ ਮੈਂ ਕਿਵੇਂ ਪੂਰੀ ਵਫ਼ਾਦਾਰੀ ਨਾਲ ਸੱਚੇ ਦਿਲੋਂ ਤੇਰੀ ਸੇਵਾ ਕੀਤੀ ਤੇ ਜੋ ਕੰਮ ਤੈਨੂੰ ਠੀਕ ਲੱਗੇ ਮੈਂ ਉਹੀ ਕੀਤੇ।" ਉਸ ਬਾਅਦ ਹਿਜ਼ਕੀਯਾਹ ਬੜੀ ਜ਼ੋਰ-ਜ਼ੋਰ ਦੀ ਚੀਖਿਆ। |
4
|
ਯਸਾਯਾਹ ਅਜੇ ਵਿਹੜੇ ਦੇ ਮਧ੍ਧ ਵਿੱਚ ਵੀ ਨਹੀਂ ਸੀ ਪਹੁੰਚਿਆ ਜਦੋਂ ਯਹੋਵਾਹ ਦਾ ਬਚਨ ਉਸ ਕੋਲ ਆਇਆ। ਯਹੋਵਾਹ ਨੇ ਆਖਿਆ, |
5
|
"ਵਾਪਸ ਮੁੜ ਅਤੇ ਜਾਕੇ ਹਿਜ਼ਕੀਯਾਹ ਨੂੰ ਆਖ ਜੋ ਕਿ ਮੇਰੇ ਲੋਕਾਂ ਦਾ ਪਰਧਾਨ ਹੈ ਕਿ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਉਸਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਵੇਖ ਲੇ ਹਨ। ਇਸ ਲਈ ਹੁਣ ਮੈਂ ਤੈਨੂੰ ਰਾਜ਼ੀ ਕਰਾਂਗਾ। ਤੀਜੇ ਦਿਨ ਤੂੰ ਯਹੋਵਾਹ ਦੇ ਮੰਦਰ ਵਿੱਚ ਜਾਵੇਂਗਾ। |
6
|
ਅਤੇ ਮੈਂ ਤੇਰੀ ਉਮਰ ਦੇ 15 ਵਰ੍ਹੇ ਹੋਰ ਵਧਾਅ ਦੇਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ। ਅਤੇ ਇਸ ਸ਼ਹਿਰ ਨੂੰ ਆਪਣੇ ਨਮਿੱਤ ਅਤੇ ਦਾਊਦ ਨਾਲ ਮੈਂ ਜੋ ਇਕਰਾਰ ਕੀਤਾ ਸੀ ਉਸਦੇ ਕਾਰਣ ਇਸ ਸ਼ਹਿਰ ਨੂੰ ਬਚਾਵਾਂਗਾ।" |
7
|
ਤੱਦ ਯਸਾਯਾਹ ਨੇ ਆਖਿਆ, "ਤੁਸੀਂ ਹਂਜੀਰਾਂ ਦਾ ਕਾਢ਼ਾ ਬਣਾਕੇ ਦੁੱਖਦੇ ਭਾਗ ਉੱਤੇ ਲਗਾਵੋ।"ਤੱਦ ਉਨ੍ਹਾਂ ਹਂਜੀਰਾਂ ਦਾ ਕਾਢ਼ਾ ਬਣਾਕੇ ਹਿਜ਼ਕੀਯਾਹ ਦੇ ਦੁੱਖਦੇ ਰੋਗੀ ਅੰਗਾਂ ਉੱਪਰ ਲਗਾਇਆ ਤੇ ਉਹ ਬਿਲਕੁਲ ਠੀਕ ਹੋ ਗਿਆ। |
8
|
ਫ਼ੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁਛਿਆ, "ਕੀ ਚਿਂਨ੍ਹ ਹੈ ਕਿ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਨ ਉਸਦੇ ਮੰਦਰ ਜਾਵਾਂਗਾ?" |
9
|
ਯਸਾਯਾਹ ਨੇ ਆਖਿਆ, "ਤੂੰ ਕੀ ਚਾਹੁੰਦਾ ਹੈਂ ਤੂੰ ਦੱਸ ਕਿ ਇਸ ਨਿਸ਼ਾਨ ਵਜੋਂ ਪਰਛਾਵਾਂ ਦੱਸ ਕਦਮ ਤੇਰੇ ਅਗਾਂਹ ਨੂੰ ਜਾਵੇ ਕਿ ਪਰਛਾਵਾਂ ਤੇਰੇ ਤੋਂ ਦਸ ਕਦਮ ਪਿਛਾਂਹ ਨੂੰ ਜਾਵੇ ਇਹ ਇਸ ਲਈ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਕਿਹਾ ਹੈ ਉਸ ਨੂੰ ਕਰੇਂਗਾ ਕਿਉਂ ਕਿ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ।" |
10
|
ਹਿਜ਼ਕੀਯਾਹ ਨੇ ਕਿਹਾ, "ਪਰਛਾਵੇਂ ਦਾ ਦਸ ਕਦਮ ਅਗਾਂਹ ਜਾਣਾ ਤਾਂ ਸੌਖਾ ਜਿਹਾ ਕੰਮ ਹੈ। ਨਹੀਂ! ਪਰਛਾਵੇਂ ਨੂੰ ਦਸ ਕਦਮ ਪਿਛਾਂਹ ਨੂੰ ਕਹੋ ਮੁੜੇ।" |
11
|
ਫ਼ਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਤਾਂ ਯਹੋਵਾਹ ਨੇ ਉਸ ਪਰਛਾਵੇਂ ਨੂੰ ਦਸ ਕਦਮ ਪਿਛਾਂਹ ਵੱਲ ਨੂੰ ਮੋੜ ਦਿੱਤਾ। ਯਾਨੀ ਕਿ ਜਿੰਨਾਂ ਉਹ ਢਲ੍ਲ ਚੁਕਿਆ ਸੀ ਉਨਾ ਹੀ ਪਿਛਾਂਹ ਨੂੰ ਮੋੜ ਦਿੱਤਾ। |
12
|
ਉਨ੍ਹਾਂ ਦਿਨੀਁ ਬਾਬਲ ਦੇ ਪਾਤਸ਼ਾਹ ਬਲਦਾਨ ਦੇ ਪੁੱਤਰ ਬਰਦੋਕ-ਬਲਦਾਨ ਨੇ ਹਿਜ਼ਕੀਯਾਹ ਨੂੰ ਤੋਹਫ਼ਾ ਅਤੇ ਚਿੱਠੀਆਂ ਭੇਜੀਆਂ ਕਿਉਂ ਕਿ ਉਸਨੇ ਸੁਣਿਆ ਸੀ ਕਿ ਹਿਜ਼ਕੀਯਾਹ ਬੀਮਾਰ ਹੋ ਗਿਆ ਸੀ। |
13
|
ਹਿਜ਼ਕੀਯਾਹ ਨੇ ਬਾਬਲ ਤੋਂ ਆਏ ਆਦਮੀਆਂ ਦਾ ਸੁਆਗਤ ਕੀਤਾ ਅਤੇ ਆਪਣੇ ਘਰ ਦੀਆਂ ਕੀਮਤੀ ਵਸਤਾਂ ਉਨ੍ਹਾਂ ਨੂੰ ਵਿਖਾਈਆਂ। ਉਸਨੇ ਉਨ੍ਹਾਂ ਨੂੰ ਆਪਣਾ ਸਾਰਾ ਤੋਂਸ਼ਾ-ਖਾਨਾ, ਉਸ ਵਿੱਚ ਪਇਆ ਸੋਨਾ, ਚਾਂਦੀ, ਮਸਾਲੇ, ਖਾਲਸ ਤੇਲ, ਆਪਣਾ ਸ਼ਸਤਰ ਖਾਨਾ ਅਤੇ ਉਹ ਸਭ ਕੁਝ ਜੋ ਉਸਦੇ ਖਜ਼ਾਨਿਆਂ ਵਿੱਚ ਸੀ, ਵਿਖਾਇਆ। |
14
|
ਜਦੋਂ ਯਸਾਯਾਹ ਨਬੀ ਹਿਜ਼ਕੀਯਾਹ ਪਾਤਸ਼ਾਹ ਕੋਲ ਆਇਆ ਤੇ ਉਸਨੂੰ ਆਖਿਆ, "ਇਹ ਆਦਮੀ ਇਹ ਕਿੱਥੋਂ ਆਏ ਹਨ ਅਤੇ ਕੀ ਆਖਦੇ ਹਨ?"ਹਿਜ਼ਕੀਯਾਹ ਨੇ ਕਿਹਾ, "ਇਹ ਦੂਰ ਦੇ ਦੇਸ ਬਾਬਲ ਵਿੱਚੋਂ ਆਏ ਹਨ।" |
15
|
ਯਸਾਯਾਹ ਨੇ ਕਿਹਾ, "ਉਨ੍ਹਾਂ ਨੇ ਤੇਰੇ ਤੋਂਸ਼ੇ-ਖਾਨੇ ਵਿੱਚ ਕੀ ਵੇਖਿਆ?"ਹਿਜ਼ਕੀਯਾਹ ਨੇ ਆਖਿਆ, "ਉਨ੍ਹਾਂ ਨੇ ਮੇਰੇ ਤੋਂਸ਼ੇ-ਖਾਨੇ ਦਾ ਸਭ ਕੁਝ ਵੇਖਿਆ ਹੈ। ਅਜਿਹਾ ਕੁਝ ਵੀ ਨਹੀਂ ਜੋ ਮੈਂ ਉਨ੍ਹਾਂ ਨੂੰ ਨਾ ਵਿਖਾਇਆ ਹੋਵੇ।" |
16
|
ਤੱਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, "ਯਹੋਵਾਹ ਦਾ ਬਚਨ ਤੇ ਸੰਦੇਸ਼ ਸੁਣ! |
17
|
ਉਹ ਸਮਾਂ ਆਵੇਗਾ ਕਿ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਖਿਆਂ ਨੇ ਅੱਜ ਤੀਕ ਇਕੱਠਾ ਕੀਤਾ ਉਹ ਬਾਬਲ ਨੂੰ ਲਿਜਾਇਆ ਜਾਵੇਗਾ। ਕੁਝ ਵੀ ਨਹੀਂ ਬਚੇਗਾ। ਯਹੋਵਾਹ ਇਹ ਆਖਦਾ ਹੈ, |
18
|
"ਬਾਬਲ ਦੇ ਲੋਕ ਤੇਰੇ ਪੁੱਤਰਾਂ ਨੂੰ ਵੀ ਚੁੱਕ ਲੈ ਜਾਣਗੇ ਅਤੇ ਬਾਬਲ ਦੇ ਮਹਲਾਂ ਵਿੱਚ ਉਨ੍ਹਾਂ ਨੂੰ ਖੋਜੇ ਬਣਾ ਦੇਣਗੇ।" |
19
|
ਤੱਦ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ, "ਜੋ ਯਹੋਵਾਹ ਦਾ ਬਚਨ ਤੂੰ ਬੋਲਿਆ ਹੈ ਉਹ ਚੰਗਾ ਹੈ।"ਹਿਜ਼ਕੀਯਾਹ ਨੇ ਇਹ ਵੀ ਆਖਿਆ, "ਇਹ ਚੰਗਾ ਹੈ ਜੇਕਰ ਸੱਚਮੁੱਚ ਮੇਰੇ ਜੀਣ ਸਮੇਂ ਤੀਕ ਵਾਸਤਵਿਕ ਸ਼ਾਂਤੀ ਰਹੇ।" |
20
|
ਹਿਜ਼ਕੀਯਾਹ ਦੀ ਬਾਕੀ ਜੀਵਨ ਕਬਾ ਤੇ ਉਸਦੇ ਮਹਾਨ ਕਾਰਜ ਜੋ ਉਸਨੇ ਆਪਣੇ ਜੀਵਨ-ਕਾਲ ਵਿੱਚ ਕੀਤੇ, ਸਮੇਤ ਉਸਦੇ ਜਿਹੜਾ ਉਸਨੇ ਤਲਾਬ ਤੋਂ ਨਾਲੀ ਬਣਾ ਕੇ ਸ਼ਹਿਰ ਵਿੱਚ ਪਾਣੀ ਲਿਆਂਦਾ, ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। |
21
|
ਜਦੋਂ ਹਿਜ਼ਕੀਯਾਹ ਦੀ ਮੌਤ ਹੋਈ ਤਾਂ ਉਸਨੂੰ ਉਸਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਮਨਸ਼੍ਸ਼ਹ ਨਵਾਂ ਪਾਤਸ਼ਾਹ ਬਣਿਆ। |