Indian Language Bible Word Collections
2 Kings 15:18
2 Kings Chapters
2 Kings 15 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
2 Kings Chapters
2 Kings 15 Verses
1
|
ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਸਤਾਈਵੇਂ ਵਰਹੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦਾ ਪੁੱਤ੍ਰ ਅਜ਼ਰਯਾਹ ਰਾਜ ਕਰਨ ਲੱਗਾ |
2
|
ਜਦ ਉਹ ਰਾਜ ਕਰਨ ਲੱਗਾ ਤਾਂ ਸੋਲਾਂ ਵਰਿਹਾਂ ਦਾ ਸੀ ਅਰ ਉਸ ਨੇ ਯਰੂਸ਼ਲਮ ਵਿੱਚ ਬਵੰਜਾ ਵਰਹੇ ਰਾਜ ਕੀਤਾ ਅਰ ਉਸ ਦੀ ਮਾਤਾ ਦਾ ਨਾਉਂ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ |
3
|
ਅਰ ਜਿਵੇਂ ਉਸ ਦੇ ਪਿਉ ਅਮਸਯਾਹ ਨੇ ਕੀਤਾ ਸੀ ਉਸ ਨੇ ਭੀ ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ |
4
|
ਤਾਂ ਭੀ ਉੱਚੇ ਥਾਂ ਢਾਹੇ ਨਾ ਗਏ। ਅਜੇ ਤਾਈਂ ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜਾਉਂਦੇ ਅਰ ਧੂਪ ਧੁਖਾਉਂਦੇ ਸਨ |
5
|
ਅਤੇ ਯਹੋਵਾਹ ਨੇ ਪਾਤਸ਼ਾਹ ਨੂੰ ਅਜਿਹਾ ਮਾਰਿਆ ਭਈ ਉਹ ਆਪਣੇ ਮਰਨ ਦੇ ਦਿਹਾੜੇ ਤਾਈਂ ਕੋੜ੍ਹੀ ਰਿਹਾ ਅਰ ਅੱਡ ਇੱਕ ਘਰ ਵਿੱਚ ਰਹਿੰਦਾ ਸੀ ਅਰ ਪਾਤਸ਼ਾਹ ਦਾ ਪੁੱਤ੍ਰ ਯੋਥਾਮ ਘਰ ਦੀ ਦੇਖਭਾਲ ਅਰ ਦੇਸ ਦੇ ਲੋਕਾਂ ਦਾ ਨਿਆਉਂ ਕਰਦਾ ਸੀ |
6
|
ਅਜ਼ਰਯਾਹ ਦੀ ਬਾਕੀ ਵਾਰਤਾ ਅਰ ਸਭ ਕੁਝ ਜੋ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ? |
7
|
ਅਤੇ ਅਜ਼ਰਯਾਹ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਗਿਆ ਅਰ ਓਹਨਾਂ ਨੇ ਉਸ ਨੂੰ ਉਸ ਦੇ ਪਿਉ ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਅਰ ਉਸ ਦਾ ਪੁੱਤ੍ਰ ਯੋਥਾਮ ਉਸ ਦੇ ਥਾਂ ਰਾਜ ਕਰਨ ਲੱਗਾ।। |
8
|
ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ ਅੱਠਤੀਵੇਂ ਵਰਹੇ ਯਾਰਾਬੁਆਮ ਦਾ ਪੁੱਤ੍ਰ ਜ਼ਕਰਯਾਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਰ ਉਸ ਨੇ ਛੇ ਮਹੀਨੇ ਤਾਈਂ ਰਾਜ ਕੀਤਾ |
9
|
ਅਤੇ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਜਿਵੇਂ ਉਸ ਦੇ ਪਿਉ ਦਾਦਿਆਂ ਨੇ ਭੀ ਕੀਤਾ ਸੀ। ਉਸ ਨੇ ਨਬਾਟ ਦੇ ਪੁੱਤ੍ਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਹ ਨੇ ਇਸਰਾਏਲ ਤੋਂ ਕਰਵਾਏ ਸਨ |
10
|
ਤਦ ਯਾਬੇਸ਼ ਦੇ ਪੁੱਤ੍ਰ ਸ਼ੱਲੁਮ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਰ ਲੋਕਾਂ ਦੇ ਸਾਹਮਣੇ ਉਸ ਨੂੰ ਕੁੱਟ ਕੁੱਟ ਕੇ ਮਾਰ ਛੱਡਿਆ ਅਰ ਉਸ ਦੇ ਥਾਂ ਰਾਜ ਕਰਨ ਲੱਗਾ |
11
|
ਅਤੇ ਵੇਖੋ ਜ਼ਕਰਯਾਹ ਦੀ ਬਾਕੀ ਵਾਰਤਾ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀ ਹੋਈ ਹੈ |
12
|
ਯਹੋਵਾਹ ਦਾ ਉਹ ਬਚਨ ਜਿਹੜਾ ਉਹ ਨੇ ਯੇਹੂ ਨਾਲ ਕੀਤਾ ਸੀ ਏਹੋ ਸੀ ਭਈ ਤੇਰੇ ਪੁੱਤ੍ਰ ਚੌਥੀ ਪੀੜ੍ਹੀ ਤਾਈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ ਅਰ ਉਵੇਂ ਹੀ ਹੋਇਆ।। |
13
|
ਯਹੂਦਾਹ ਦੇ ਪਾਤਸ਼ਾਹ ਉੱਜ਼ੀਯਾਹ ਦੇ ਉਨਤਾਲੀਵੇਂ ਵਰਹੇ ਯਾਬੇਸ਼ ਦਾ ਪੁੱਤ੍ਰ ਸ਼ੱਲੁਮ ਰਾਜ ਕਰਨ ਲੱਗਾ ਅਰ ਉਸ ਨੇ ਸਾਮਰਿਯਾ ਵਿੱਚ ਮਹੀਨਾ ਭਰ ਰਾਜ ਕੀਤਾ |
14
|
ਤਦ ਗਾਦੀ ਦਾ ਪੁੱਤ੍ਰ ਮਨਹੇਮ ਤਿਰਸਾਹ ਤੋਂ ਆਇਆ ਅਰ ਸਾਮਰਿਯਾ ਵਿੱਚ ਵੜ ਗਿਆ ਅਰ ਯਾਬੇਸ਼ ਦੇ ਪੁੱਤ੍ਰ ਸ਼ੱਲੁਮ ਨੂੰ ਸਾਰਮਿਯਾ ਵਿੱਚ ਮਾਰਿਆ ਅਰ ਉਸ ਨੂੰ ਘਾਤ ਕਰਕੇ ਉਸ ਦੇ ਥਾਂ ਰਾਜ ਕਰਨ ਲੱਗ ਪਿਆ |
15
|
ਸ਼ੱਲੁਮ ਦੀ ਬਾਕੀ ਵਾਰਤਾ ਅਰ ਜੋ ਮਤਾ ਉਸ ਨੇ ਪਕਾਇਆ ਵੇਖੋ ਉਹ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ |
16
|
ਤਦ ਮਨਹੇਮ ਨੇ ਤਿਰਸਾਹ ਤੋਂ ਜਾਕੇ ਤਿਫਸਹ ਨੂੰ ਅਰ ਉਨ੍ਹਾਂ ਸਭਨਾਂ ਨੂੰ ਜੋ ਉਹ ਦੇ ਵਿੱਚ ਸਨ ਅਰ ਉਹ ਦੀਆਂ ਹੱਦਾਂ ਨੂੰ ਮਾਰਿਆ ਕਿਉਂ ਜੋ ਉਨ੍ਹਾਂ ਨੇ ਫਾਟਕ ਨਾ ਖੋਲ੍ਹੇ ਇਸ ਲਈ ਉਹ ਨੇ ਉਨ੍ਹਾਂ ਨੂੰ ਮਾਰਿਆ ਅਰ ਉਹ ਨੇ ਉਥੋਂ ਦੀਆਂ ਸਾਰੀਆਂ ਗਰਭ ਵਾਲੀਆਂ ਤੀਵੀਆਂ ਨੂੰ ਚੀਰ ਦਿੱਤਾ।। |
17
|
ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ ਉਨਤਾਲੀਵੇਂ ਵਰਹੇ ਗਾਦੀ ਦਾ ਪੁੱਤ੍ਰ ਮਨਹੇਮ ਇਸਰਾਏਲ ਉੱਤੇ ਰਾਜ ਕਰਨ ਲੱਗਾ। ਉਹ ਨੇ ਸਾਮਰਿਯਾ ਵਿੱਚ ਦਸ ਵਰਹੇ ਰਾਜ ਕੀਤਾ |
18
|
ਅਰ ਉਹ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਹ ਨੇ ਨਬਾਟ ਦੇ ਪੁੱਤ੍ਰ ਯਾਰਾਬੁਆਮ ਦਿਆਂ ਉਨ੍ਹਾਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ਸਾਰੀ ਉਮਰ ਮੂੰਹ ਨਾ ਮੋੜਿਆ |
19
|
ਅੱਸ਼ੂਰ ਦਾ ਪਾਤਸ਼ਾਹ ਪੂਲ ਉਸ ਦੇਸ ਉੱਤੇ ਚੜ੍ਹ ਆਇਆ ਸੋ ਮਨਹੇਮ ਨੇ ਪੂਲ ਨੂੰ ਇੱਕ ਹਜ਼ਾਰ ਤੋੜੇ ਚਾਂਦੀ ਦਿੱਤੀ ਤਾਂ ਜੋ ਉਹ ਉਹ ਦੀ ਸਹਾਇਤਾ ਕਰੇ ਅਰ ਰਾਜ ਨੂੰ ਉਹ ਦੇ ਹੱਥਾਂ ਵਿੱਚ ਪੱਕਿਆਂ ਕਰ ਦੇਵੇ |
20
|
ਅਰ ਮਨਹੇਮ ਨੇ ਉਹ ਚਾਂਦੀ ਇਸਰਾਏਲ ਦਿਆਂ ਸਾਰਿਆਂ ਧਨੀ ਪੁਰਸ਼ਾਂ ਕੋਲੋਂ ਇੱਕ ਮਨੁੱਖ ਪਿੱਛੇ ਪੰਜਾਹ ਰੁਪਏ ਧੱਕੇ ਨਾਲ ਲਏ ਤਾਂ ਜੋ ਉਹ ਅੱਸ਼ੂਰ ਦੇ ਪਾਤਸ਼ਾਹ ਨੂੰ ਦੇਵੇ। ਸੋ ਅੱਸ਼ੂਰ ਦੇ ਪਾਤਸ਼ਾਹ ਨੇ ਪਿੱਠ ਮੋੜੀ ਅਰ ਉਸ ਦੇਸ ਵਿੱਚ ਨਾ ਠਹਿਰਾਇਆ |
21
|
ਮਨਹੇਮ ਦੀ ਬਾਕੀ ਵਾਰਤਾ ਅਰ ਸਭ ਕੁਝ ਜੋ ਉਹ ਨੇ ਕੀਤਾ ਕੀ ਉਹ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆਂ ਨਹੀਂ? |
22
|
ਅਤੇ ਮਨਹੇਮ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਰ ਉਹ ਦਾ ਪੁੱਤ੍ਰ ਪਕਹਯਾਹ ਉਹ ਦੇ ਥਾਂ ਰਾਜ ਕਰਨ ਲੱਗਾ।। |
23
|
ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ ਪੰਜਾਹਵੇਂ ਵਰਹੇ ਮਨਹੇਮ ਦਾ ਪੁੱਤ੍ਰ ਪਕਯਹਯਾਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਰ ਉਹ ਨੇ ਦੋ ਵਰਹੇ ਰਾਜ ਕੀਤਾ |
24
|
ਅਤੇ ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਹ ਨੇ ਨਬਾਟ ਦੇ ਪੁੱਤ੍ਰ ਯਾਰਾਬੁਆਮ ਦਿਆਂ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ |
25
|
ਅਤੇ ਰਮਲਯਾਹ ਦੇ ਪੁੱਤ੍ਰ ਪਕਹ ਨੇ ਜੋ ਉਹ ਦਾ ਇੱਕ ਹੁੱਦੇਦਾਰ ਸੀ ਉਹ ਦੇ ਵਿਰੁੱਧ ਮਤਾ ਪਕਾਇਆ ਅਰ ਸਾਮਰਿਯਾ ਵਿੱਚ ਪਾਤਸ਼ਾਹ ਦੇ ਆਪਣੇ ਮਹਿਲ ਵਿੱਚ ਉਹ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰਿਆ ਅਰ ਗਿਲਆਦੀਆਂ ਦੇ ਪੁੱਤ੍ਰਾਂ ਵਿੱਚੋਂ ਪੰਜਾਹ ਮਨੁੱਖ ਉਸ ਦੇ ਨਾਲ ਸਨ ਅਰ ਉਸ ਦੇ ਉਹ ਨੂੰ ਮਾਰ ਛੱਡਿਆ ਅਰ ਉਹ ਦੇ ਥਾਂ ਰਾਜ ਕਰਨ ਲੱਗਾ |
26
|
ਪਕਹਯਾਹ ਦੀ ਬਾਕੀ ਵਾਰਤਾ ਅਰ ਸਭ ਕੁਝ ਜੋ ਉਹ ਨੇ ਕੀਤਾ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।। |
27
|
ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ ਬਵੰਜਵੇਂ ਵਰਹੇ ਰਮਲਯਾਹ ਦਾ ਪੁੱਤ੍ਰ ਪਕਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਰ ਉਸ ਨੇ ਵੀਹ ਵਰਹੇ ਰਾਜ ਕੀਤਾ |
28
|
ਅਤੇ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਸ ਨੇ ਨਬਾਟ ਦੇ ਪੁੱਤ੍ਰ ਯਾਰਾਬੁਆਮ ਦਿਆਂ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਹ ਨੇ ਇਸਰਾਏਲ ਤੋਂ ਕਰਵਾਏ ਸਨ |
29
|
ਇਸਰਾਏਲ ਦੇ ਪਾਤਸ਼ਾਹ ਪਕਹ ਦੇ ਦਿਨਾਂ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੇ ਆਣ ਕੇ ਈਯੋਨ ਅਰ ਆਬੇਲ-ਬੈਤ-ਮਆਕਾਹ ਅਰ ਯਾਨੋਆਹ ਅਰ ਕਦਸ਼ ਅਰ ਹਾਸੋਰ ਅਰ ਗਿਲਆਦ ਅਰ ਗਲੀਲ ਅਰ ਨਫਤਾਲੀ ਨੂੰ ਸਾਰੇ ਦੇਸ ਨੂੰ ਲੈ ਲਿਆ ਅਰ ਓਹਨਾਂ ਨੂੰ ਅਸੀਰ ਕਰਕੇ ਅੱਸ਼ੂਰ ਨੂੰ ਲੈ ਗਿਆ |
30
|
ਅਤੇ ਏਲਾਹ ਦੇ ਪੁੱਤ੍ਰ ਹੋਸ਼ੇਆ ਨੇ ਰਮਲਯਾਹ ਦੇ ਪੁੱਤ੍ਰ ਪਕਹ ਦੇ ਵਿਰੁੱਧ ਮਤਾ ਪਕਾਇਆ ਅਰ ਉਹ ਨੂੰ ਮਾਰਿਆ ਅਰ ਉਸ ਨੂੰ ਘਾਤ ਕਰਕੇ ਉੱਜ਼ੀਯਾਹ ਦੇ ਪੁੱਤ੍ਰ ਯੋਥਾਮ ਦੇ ਵੀਹਵੇਂ ਵਰਹੇ ਉਸ ਦੇ ਥਾਂ ਰਾਜ ਕਰਨ ਲੱਗਾ |
31
|
ਪਕਹ ਦੀ ਬਾਕੀ ਵਾਰਤਾ ਅਰ ਸਭ ਕੁਝ ਜੋ ਉਸ ਨੇ ਕੀਤਾ ਵੇਖੋ ਉਹ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।। |
32
|
ਰਮਲਯਾਹ ਦਾ ਪੁੱਤ੍ਰ ਪਕਹ ਜੋ ਇਸਰਾਏਲ ਦਾ ਪਾਤਸ਼ਾਹ ਸੀ ਉਹ ਦੇ ਦੂਜੇ ਵਰਹੇ ਯਹੂਦਾਹ ਦੇ ਪਾਤਸ਼ਾਹ ਉੱਜ਼ੀਯਾਹ ਦਾ ਪੁੱਤ੍ਰ ਯੋਥਾਮ ਰਾਜ ਕਰਨ ਲੱਗਾ |
33
|
ਜਦ ਉਹ ਪੰਝੀਆਂ ਵਰਿਹਾਂ ਦਾ ਸੀ ਤਾਂ ਰਾਜ ਕਰਨ ਲੱਗਾ ਅਰ ਉਸ ਨੇ ਸੋਲਾਂ ਵਰਹੇ ਯਰੂਸ਼ਲਮ ਵਿੱਚ ਰਾਜ ਕੀਤਾ ਅਰ ਉਸ ਦੀ ਮਾਤਾ ਦਾ ਨਾਉਂ ਯਰੂਸ਼ਾ ਸੀ ਜੋ ਸਾਦੋਕ ਦੀ ਧੀ ਸੀ |
34
|
ਉਹ ਸੱਭੋ ਕੁਝ ਜੋ ਉਸ ਦੇ ਪਿਉ ਉੱਜ਼ੀਯਾਹ ਨੇ ਕੀਤਾ ਸੀ ਉਵੇਂ ਹੀ ਉਸ ਨੇ ਭੀ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ |
35
|
ਕੇਵਲ ਉਨ੍ਹਾਂ ਨੇ ਉੱਚਿਆਂ ਥਾਵਾਂ ਨੂੰ ਨਾ ਢਾਹਿਆ। ਅਜੇ ਤਾਈਂ ਲੋਕ ਉੱਚਿਆਂ ਥਾਵਾਂ ਨੂੰ ਬਲੀਆਂ ਚੜ੍ਹਾਉਂਦੇ ਅਰ ਧੂਪ ਧੁਖਾਉਂਦੇ ਸਨ। ਉਸ ਨੇ ਯਹੋਵਾਹ ਦੇ ਘਰ ਦਾ ਉਪਰਲਾ ਫਾਟਕ ਬਣਾਇਆ |
36
|
ਯੋਥਾਮ ਦੀ ਬਾਕੀ ਵਾਰਤਾ ਅਰ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ? |
37
|
ਉਨ੍ਹੀਂ ਦਿਨੀਂ ਯਹੋਵਾਹ ਅਰਾਮ ਦੇ ਰਾਜਾ ਰਸੀਨ ਨੂੰ ਅਰ ਰਮਲਯਾਹ ਦੇ ਪੁੱਤ੍ਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਘੱਲਣ ਲੱਗਾ |
38
|
ਅਤੇ ਯੋਥਾਮ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਰ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ ਦਾਦਿਆਂ ਨਾਲ ਦੱਬਿਆ ਗਿਆ ਅਰ ਉਸ ਦਾ ਪੁੱਤ੍ਰ ਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ।। |