Bible Languages

Indian Language Bible Word Collections

Bible Versions

Books

2 Chronicles Chapters

2 Chronicles 24 Verses

Bible Versions

Books

2 Chronicles Chapters

2 Chronicles 24 Verses

1 ਯੋਆਸ਼ ਸੱਤਾ ਵਰਿਹਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ। ਉਸ ਨੇ ਚਾਲੀ ਵਰਹੇ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਉਂ ਸੀਬਯਾਹ ਸੀ ਜੋ ਬਏਰਸ਼ਬਾ ਦੀ ਸੀ
2 ਅਤੇ ਯੋਆਸ਼ ਯਹੋਯਾਦਾ ਜਾਜਕ ਦੇ ਜੀਵਨ ਵਿੱਚ ਉਹੀ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ
3 ਯਹੋਯਾਦਾ ਨੇ ਉਸ ਨੂੰ ਦੋ ਇਸਤ੍ਰੀਆਂ ਵਿਆਹ ਦਿੱਤੀਆਂ ਅਤੇ ਉਨ੍ਹਾਂ ਦੇ ਪੁੱਤ੍ਰ ਤੇ ਧੀਆਂ ਜੰਮਿਆਂ
4 ਏਸ ਦੇ ਮਗਰੋਂ ਐਉਂ ਹੋਇਆ ਕਿ ਯੋਆਸ਼ ਨੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਦੀ ਮਨਸ਼ਾ ਕੀਤੀ
5 ਸੋ ਉਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੂਦਾਹ ਦੇ ਸ਼ਹਿਰਾਂ ਵਿੱਚ ਜਾ ਜਾ ਕੇ ਸਾਰੇ ਇਸਰਾਏਲ ਪਾਸੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਕਰਨ ਲਈ ਚਾਂਦੀ ਇਕੱਠੀ ਕਰਿਆ ਕਰੋ ਅਤੇ ਏਸ ਕੰਮ ਵਿੱਚ ਤੁਸਾਂ ਛੇਤੀ ਕਰਨੀ ਤਾਂ ਵੀ ਲੇਵੀਆਂ ਨੇ ਕੁਝ ਛੇਤੀ ਨਾ ਕੀਤੀ
6 ਤਦ ਪਾਤਸ਼ਾਹ ਨੇ ਯਹੋਯਾਦਾ ਪਰਧਾਨ ਨੂੰ ਬੁਲਾ ਕੇ ਉਸ ਨੂੰ ਆਖਿਆ ਕਿ ਤੂੰ ਲੇਵੀਆਂ ਕੋਲੋਂ ਕਿਉਂ ਮੰਗ ਨਹੀਂ ਕੀਤੀ ਕਿ ਓਹ ਸਾਖੀ ਦੇ ਤੰਬੂ ਲਈ ਯਹੂਦਾਹ ਅਤੇ ਯਰੂਸ਼ਲਮ ਤੋਂ ਇਸਰਾਏਲ ਦੀ ਸਭਾ ਉੱਤੇ ਯਹੋਵਾਹ ਦੇ ਦਾਸ ਮੂਸਾ ਦਾ ਮਸੂਲ ਲਿਆਇਆ ਕਰਨ?
7 ਕਿਉਂ ਜੋ ਉਸ ਦੁਸ਼ਟ ਤੀਵੀਂ ਅਥਲਯਾਹ ਦੇ ਪੁੱਤ੍ਰਾਂ ਨੇ ਪਰਮੇਸ਼ੁਰ ਦੇ ਭਵਨ ਵਿੱਚ ਮੋਘ ਕਰ ਦਿੱਤੇ ਸਨ ਅਤੇ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਨਜ਼ਰ ਕੀਤੀਆਂ ਹੋਈਆਂ ਚੀਜ਼ਾਂ ਵੀ ਉਨ੍ਹਾਂ ਨੇ ਬਆਲਾਂ ਲਈ ਦੇ ਦਿੱਤੀਆਂ ਸਨ
8 ਸੋ ਪਾਤਸ਼ਾਹ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਹ ਨੰ ਯਹੋਵਾਹ ਦੇ ਭਵਨ ਦੇ ਦਰਵੱਜੇ ਉੱਤੇ ਬਾਹਰ ਰੱਖ ਦਿੱਤਾ
9 ਅਤੇ ਯਹੂਦਾਹ ਅਰ ਯਰੂਸ਼ਲਮ ਵਿੱਚ ਡੌਂਡੀ ਪਿਟਾਈ ਕਿ ਲੋਕੀ ਉਹ ਮਸੂਲ ਜਿਹੜਾ ਪਰਮੇਸ਼ੁਰ ਦੇ ਦਾਸ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ ਯਹੋਵਾਹ ਦੇ ਲਈ ਲਿਆਉਣ
10 ਤਾਂ ਸਾਰੇ ਸਰਦਾਰ ਅਤੇ ਸਾਰੇ ਲੋਕੀ ਖੁਸ਼ ਹੋਏ ਅਤੇ ਲਿਆ ਕੇ ਉਸ ਸੰਦੂਕ ਵਿੱਚ ਪਾਉਂਦੇ ਰਹੇ ਜਦ ਤੀਕ ਏਹ ਕੰਮ ਪੂਰਾ ਨਾ ਕਰ ਲਿਆ
11 ਜਦ ਸੰਦੂਕ ਲੇਵੀਆਂ ਦੇ ਹੱਥੀਂ ਪਾਤਸ਼ਾਹ ਦੇ ਕਾਰਿੰਦਿਆਂ ਦੇ ਕੋਲ ਪੁੱਜਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਏਸ ਧਰਤੀ ਵਿੱਚ ਬਹੁਤ ਰੋਕੜੀ ਹੈ ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਅਤੇ ਉਹ ਨੂੰ ਫੇਰ ਉਸ ਦੇ ਥਾਂ ਤੇ ਰਖਵਾ ਦਿੱਤਾ ਅਤੇ ਨਿਤ ਏਸੇ ਤਰਾਂ ਕਰ ਕੇ ਉਨ੍ਹਾਂ ਨੇ ਬਹੁਤ ਸਾਰੀ ਰੋਕੜੀ ਇਕੱਠੀ ਕਰ ਲਈ
12 ਫੇਰ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਉਨ੍ਹਾਂ ਨੂੰ ਦੇ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਓਪਾਸਨਾ ਦੇ ਕੰਮ ਉੱਤੇ ਮੁਕੱਰਰ ਸਨ ਅਤੇ ਉਨ੍ਹਾਂ ਨੇ ਰਾਜਾਂ ਅਰ ਤਰਖਾਣਾਂ ਨੂੰ ਯਹੋਵਾਹ ਦੇ ਭਵਨ ਨੂੰ ਠੀਕ ਕਰਨ ਲਈ ਅਤੇ ਲੋਹਾਰਾਂ ਅਰ ਠਠੇਰਿਆਂ ਨੂੰ ਵੀ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਮਜੂਰੀ ਉੱਤੇ ਰੱਖਿਆ
13 ਸੋ ਕਾਰੀਗਰ ਲੱਗ ਗਏ ਅਤੇ ਕੰਮ ਉਨ੍ਹਾਂ ਦੇ ਹੱਥੀਂ ਪੂਰਾ ਹੁੰਦਾ ਗਿਆ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਨੂੰ ਉਸ ਦੀ ਪਹਿਲੀ ਹਾਲਤ ਉੱਤੇ ਕਰ ਕੇ ਉਹ ਨੂੰ ਪੱਕਾ ਕਰ ਦਿੱਤਾ
14 ਜਦ ਉਹ ਨੂੰ ਮੁਕਾ ਚੁੱਕੇ ਤਾਂ ਬਾਕੀ ਦੀ ਚਾਂਦੀ ਪਾਤਸ਼ਾਹ ਅਤੇ ਯਹੋਯਾਦਾ ਦੇ ਕੋਲ ਲੈ ਆਏ ਜਿਸ ਦੇ ਨਾਲ ਯਹੋਵਾਹ ਦੇ ਭਵਨ ਲਈ ਭਾਂਡੇ ਅਰਥਾਤ ਸੇਵਾ ਅਤੇ ਬਲੀ ਚੜ੍ਹਾਉਣ ਦੇ ਭਾਂਡੇ ਅਤੇ ਕੌਲੀਆਂ ਅਤੇ ਸੋਨੇ ਅਰ ਚਾਂਦੀ ਦੇ ਭਾਂਡੇ ਬਣੇ ਅਤੇ ਓਹ ਯਹੋਯਾਦਾ ਦੇ ਸਾਰੇ ਦਿਨਾਂ ਤੀਕ ਲਗਾਤਾਰ ਯਹੋਵਾਹ ਦੇ ਭਵਨ ਵਿੱਚ ਹੋਮ ਦੀਆਂ ਬਲੀਆਂ ਚੜ੍ਹਾਉਂਦੇ ਰਹੇ।।
15 ਯਹੋਯਾਦਾ ਬੁੱਢਾ ਤੇ ਸਮਾਂ ਪੂਰਾ ਹੋਕੇ ਚਲਾਣਾ ਕਰ ਲਿਆ ਅਤੇ ਜਿਸ ਵੇਲੇ ਉਹ ਮੋਇਆ ਤਾਂ ਉਹ ਇੱਕ ਸੌ ਤੀਹਾਂ ਵਰਿਹਾਂ ਦਾ ਸੀ
16 ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਪਾਤਸ਼ਾਹਾਂ ਦੇ ਵਿੱਚਕਾਰ ਦੱਬਿਆ ਕਿਉਂ ਜੋ ਉਹ ਨੇ ਇਸਰਾਏਲ ਵਿੱਚ ਅਤੇ ਪਰਮੇਸ਼ੁਰ ਅਰ ਉਹ ਦੇ ਭਵਨ ਲਈ ਨੇਕੀ ਕੀਤੀ ਸੀ
17 ਯਹੋਯਾਦਾ ਦੇ ਮਰਨ ਦੇ ਮਗਰੋਂ ਯਹੂਦਾਹ ਦੇ ਸਰਦਾਰਾਂ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ
18 ਤਾਂ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਭਵਨ ਨੂੰ ਛੱਡ ਦਿੱਤਾ ਅਤੇ ਟੁੰਡਾ ਅਰ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਤਾਂ ਉਨ੍ਹਾਂ ਦੀ ਏਸ ਭੁੱਲ ਦੇ ਕਾਰਨ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਆ ਪਿਆ
19 ਤਾਂ ਵੀ ਯਹੋਵਾਹ ਨੇ ਉਨਾਂ ਦੇ ਕੋਲ ਨਬੀਆਂ ਨੂੰ ਘੱਲਿਆ ਤਾਂ ਜੋ ਓਹ ਉਨ੍ਹਾਂ ਨੂੰ ਉਸ ਵੱਲ ਮੋੜ ਲਿਆਉਣ ਅਤੇ ਓਹ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਰਹੇ ਪਰ ਉਨ੍ਹਾਂ ਨੇ ਕੰਨ ਨਾ ਲਾਇਆ
20 ਤਦ ਪਰਮੇਸ਼ੁਰ ਦਾ ਆਦਮਾ ਯਹੋਯਾਦਾ ਜਾਜਕ ਦੇ ਪੁੱਤ੍ਰ ਜ਼ਕਰਯਾਹ ਉੱਤੇ ਉਤਰਿਆ। ਉਹ ਲੋਕਾਂ ਤੋਂ ਉੱਚੇ ਥਾਂ ਉੱਤੇ ਖਲੋ ਕੇ ਆਖਣ ਲੱਗਾ ਕਿ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਤੁਸੀਂ ਕਿਉਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਐਉਂ ਤੁਸੀਂ ਸਫਲ ਨਹੀਂ ਹੋ ਸੱਕਦੇ? ਕਿਉਂ ਜੋ ਤੁਸਾਂ ਯਹੋਵਾਹ ਨੂੰ ਛੱਡ ਦਿੱਤਾ ਹੈ, ਉਸ ਨੇ ਵੀ ਤੁਹਾਨੂੰ ਛੱਡ ਦਿੱਤਾ ਹੈ
21 ਤਦ ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ
22 ਅਤੇ ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਹ ਨੇ ਉਸ ਉੱਤੇ ਕੀਤਾ ਸੀ ਯਾਦ ਨਾ ਰੱਖਿਆ ਸਗੋਂ ਉਹ ਦੇ ਪੁੱਤ੍ਰ ਨੂੰ ਮਾਰ ਦਿੱਤਾ। ਉਸ ਨੇ ਮਰਨ ਦੇ ਵੇਲੇ ਆਖਿਆ, ਯਹੋਵਾਹ ਏਸ ਨੂੰ ਵੇਖੇ ਅਤੇ ਬਦਲਾ ਲਵੇ!।।
23 ਐਉਂ ਹੋਇਆ ਕਿ ਉਸ ਵਰਹੇ ਦੇ ਅੰਤ ਵਿੱਚ ਅਰਾਮੀਆਂ ਦੀ ਫੌਜ ਨੇ ਉਸ ਉੱਤੇ ਚੜ੍ਹਾਈ ਕਰ ਦਿੱਤੀ ਅਤੇ ਯਹੂਦਾਹ ਅਰ ਯਰੂਸ਼ਲਮ ਵਿੱਚ ਆ ਕੇ ਉੱਮਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸ਼ਕ ਦੇ ਰਾਜਾ ਦੇ ਕੋਲ ਭੇਜ ਦਿੱਤਾ
24 ਕਿਉਂ ਜੋ ਅਰਾਮ ਦੀ ਫੌਜ ਵਿੱਚੋਂ ਇੱਕ ਛੋਟਾ ਜੱਥਾ ਹੀ ਆਇਆ ਸੀ ਤਾਂ ਵੀ ਯਹੋਵਾਹ ਨੇ ਏਹ ਵੱਡੀ ਫੌਜ ਉਨ੍ਹਾਂ ਦੇ ਪਾਸੋਂ ਹਰਾ ਦਿੱਤੀ ਏਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ ਸੋ ਉਨ੍ਹਾਂ ਨੇ ਯੋਆਸ਼ ਨੂੰ ਉਹ ਦੀ ਕੀਤੀ ਦਾ ਬਦਲਾ ਦਿੱਤਾ
25 ਅਤੇ ਜਦ ਓਹ ਉਸ ਦੇ ਕੋਲੋਂ ਮੁੜ ਗਏ ਕਿਉਂ ਜੋ ਉਨ੍ਹਾਂ ਨੇ ਉਸ ਨੂੰ ਵੱਡੀਆਂ ਬੀਮਾਰੀਆਂ ਵਿੱਚ ਰੋਗੀ ਛੱਡਿਆ ਤਾਂ ਉਸ ਦੇ ਨੌਕਰਾਂ ਨੇ ਯਹੋਯਾਦਾ ਜਾਜਕ ਦੇ ਪੁੱਤ੍ਰਾਂ ਦੇ ਖੂਨ ਦੇ ਕਾਰਨ ਉਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਉਸ ਦੇ ਬਿਸਤਰੇ ਉੱਤੇ ਕਤਲ ਕੀਤਾ ਤਾਂ ਉਹ ਮਰ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਤਾਂ ਦੱਬਿਆ ਪਰ ਪਾਤਸ਼ਾਹਾਂ ਦੀਆਂ ਕਬਰਾਂ ਵਿੱਚ ਨਹੀਂ ਦੱਬਿਆ
26 ਅਤੇ ਉਹ ਦੇ ਵਿਰੁੱਧ ਮਤਾ ਪਕਾਉਣ ਵਾਲੇ ਏਹ ਹਨ, - ਅਮੋਨਣ, ਸਿਮਆਥ ਦਾ ਪੁੱਤ੍ਰ ਜਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤ੍ਰ ਯਹੋਜ਼ਾਬਾਦ
27 ਹੁਣ ਰਹੇ ਉਹ ਦੇ ਪੁੱਤ੍ਰ ਅਤੇ ਓਹ ਵੱਡੇ ਭਾਰ ਜਿਹੜੇ ਉਸ ਉੱਤੇ ਰੱਖੇ ਗਏ ਅਤੇ ਪਰਮੇਸ਼ੁਰ ਦੇ ਭਵਨ ਦਾ ਦੂਜੀ ਵਾਰ ਬਣਾਉਣਾ, ਸੋ ਵੇਖੋ, ਏਹ ਸਭ ਕੁੱਝ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਹੈ ਅਤੇ ਉਸ ਦਾ ਪੁੱਤ੍ਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ।।

2-Chronicles 24:9 Punjabi Language Bible Words basic statistical display

COMING SOON ...

×

Alert

×