Bible Languages

Indian Language Bible Word Collections

Bible Versions

Books

2 Chronicles Chapters

2 Chronicles 14 Verses

Bible Versions

Books

2 Chronicles Chapters

2 Chronicles 14 Verses

1 ਤਾਂ ਅਬੀਯਾਹ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤ੍ਰ ਆਸਾ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਹ ਦੇ ਦਿਨਾਂ ਵਿੱਚ ਦਸ ਵਰ੍ਹੇ ਤੀਕ ਦੇਸ ਵਿੱਚ ਅਮਨ ਰਿਹਾ।।
2 ਆਸਾ ਨੇ ਉਹੀ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਠੀਕ ਸੀ
3 ਕਿਉਂ ਜੋ ਉਹ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਨੂੰ ਅਤੇ ਸਾਰੇ ਦੇਵਤਿਆਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ
4 ਅਤੇ ਯਹੂਦਾਹ ਨੂੰ ਹੁਕਮ ਦਿੱਤਾ ਕਿ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ
5 ਉਹ ਨੇ ਯਹੋਵਾਹ ਦੇ ਸਾਰੇ ਸ਼ਹਿਰਾਂ ਵਿੱਚੋਂ ਉੱਚੇ ਅਸਥਾਨਾਂ ਅਤੇ ਸੂਰਜ ਦੀਆਂ ਮੂਰਤੀਆਂ ਨੂੰ ਦੂਰ ਕਰ ਛੱਡਿਆ ਅਤੇ ਉਹ ਦੇ ਸਾਹਮਣੇ ਰਾਜ ਵਿੱਚ ਚੈਨ ਰਹੀ
6 ਉਹ ਨੇ ਯਹੂਦਾਹ ਦੇ ਵਿੱਚ ਗੜ੍ਹਾਂ ਵਾਲੇ ਸ਼ਹਿਰ ਬਣਵਾਏ ਕਿਉਂ ਜੋ ਦੇਸ ਵਿਚ ਚੈਨ ਸੀ ਅਤੇ ਉਨ੍ਹਾਂ ਵਰਿਹਾਂ ਵਿੱਚ ਉਹ ਨੂੰ ਲੜਾਈ ਨਾ ਲੜਨੀ ਪਈ ਕਿਉਂ ਜੋ ਯਹੋਵਾਹ ਨੇ ਉਹ ਨੂੰ ਅਰਾਮ ਬਖ਼ਸ਼ਿਆ ਸੀ
7 ਏਸ ਲਈ ਉਹ ਨੇ ਯਹੂਦਾਹ ਨੂੰ ਆਖਿਆ ਕਿ ਅਸੀਂ ਏਹ ਸ਼ਹਿਰ ਬਣਾਈਏ ਅਤੇ ਉਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈਏ ਅਤੇ ਫਾਟਕ ਤੇ ਅਰਲ ਲਾਈਏ ਜਦ ਤੀਕ ਏਹ ਦੇਸ ਸਾਡੇ ਕਬਜ਼ੇ ਵਿੱਚ ਹੈ ਕਿਉਂ ਜੋ ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਿਆ। ਅਸਾਂ ਉਹ ਨੂੰ ਭਾਲਿਆ ਅਤੇ ਉਸ ਨੇ ਸਾਨੂੰ ਚੁਫੇਰਿਓਂ ਅਰਾਮ ਬਖ਼ਸ਼ਿਆ ਹੈ। ਸੋ ਓਹਨਾਂ ਨੇ ਉਨ੍ਹਾਂ ਨੂੰ ਬਣਾਇਆ ਅਤੇ ਸਫਲ ਹੋਏ।।
8 ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ ਚੁੱਕਦੇ ਸਨ ਅਤੇ ਤੀਰ ਚਲਾਉਂਦੇ ਸਨ ਅਰ ਏਹ ਸਾਰੇ ਸੂਰਬੀਰ ਜੋਧੇ ਸਨ।।
9 ਜ਼ਰਹ ਕੂਸ਼ੀ ਦਸ ਲੱਖ ਦੀ ਫੌਜ ਅਤੇ ਤਿੰਨ ਸੌ ਰਥ ਲੈ ਕੇ ਓਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ
10 ਅਤੇ ਆਸਾ ਉਹ ਦੇ ਟਾਕਰੇ ਲਈ ਵਧਿਆ ਅਤੇ ਉਨ੍ਹਾਂ ਨੇ ਮਾਰੇਸ਼ਾਹ ਵਿੱਚ ਸਫਾਥਾਹ ਦੀ ਵਾਦੀ ਵਿੱਚ ਲੜਾਈ ਲਈ ਪਾਲਾਂ ਬੰਨ੍ਹੀਆਂ
11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਫ਼ਰਯਾਦ ਕੀਤੀ ਕਿ ਹੇ ਯਹੋਵਾਹ, ਜ਼ੋਰਾਵਰ ਅਤੇ ਕਮਜ਼ੋਰ ਵਿੱਚ ਸਹਾਇਤਾ ਕਰਨ ਨੂੰ ਤੇਰੇ ਬਿਨਾ ਹੋਰ ਕੋਈ ਹੈ ਨਹੀਂ। ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਏਸ ਕਟਕ ਦੇ ਵਿਰੁੱਧ ਅਸੀਂ ਆਏ ਹਾਂ। ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ। ਮਨੁੱਖ ਤੇਰੇ ਵਿਰੁੱਧ ਟਾਕਰੇ ਵਿੱਚ ਨਾ ਜਿੱਤੇ!।।
12 ਫੇਰ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਭੱਜ ਤੁਰੇ
13 ਅਤੇ ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੀਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਏਨੇ ਖੇਤ ਰਹੇ ਕਿ ਓਹ ਫੇਰ ਸੰਭਲ ਨਾ ਸੱਕੇ ਕਿਉਂ ਜੋ ਓਹ ਯਹੋਵਾਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ
14 ਅਤੇ ਓਹਨਾਂ ਨੇ ਗਰਾਰ ਦੇ ਆਸ ਪਾਸ ਦੇ ਸਾਰੇ ਸ਼ਹਿਰਾਂ ਨੂੰ ਮਾਰਿਆ ਕਿਉਂ ਜੋ ਯਹੋਵਾਹ ਦਾ ਭੈ ਉਨ੍ਹਾਂ ਉੱਤੇ ਪੈ ਗਿਆ ਸੀ ਸੋ ਓਹਨਾਂ ਨੇ ਸਾਰੇ ਸ਼ਹਿਰਾਂ ਨੂੰ ਲੁੱਟਿਆ ਕਿਉਂ ਜੋ ਉਨ੍ਹਾਂ ਵਿੱਚ ਲੁੱਟਣ ਲਈ ਮਾਲ ਬਹੁਤ ਸੀ
15 ਅਤੇ ਓਹਨਾਂ ਨੇ ਪਸੂਆਂ ਦੇ ਮਾਲਕਾਂ ਦੇ ਤੰਬੂਆਂ ਨੂੰ ਮਾਰਿਆ ਅਤੇ ਢੇਰ ਸਾਰੀਆਂ ਭੇਡਾਂ ਅਤੇ ਊਠ ਲੈ ਕੇ ਯਰੂਸ਼ਲਮ ਨੂੰ ਮੁੜ ਗਏ।।

2-Chronicles 14:1 Punjabi Language Bible Words basic statistical display

COMING SOON ...

×

Alert

×