Indian Language Bible Word Collections
1 John 2:6
1 John Chapters
1 John 2 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 John Chapters
1 John 2 Verses
1
|
ਹੇ ਮੇਰਿਓ ਬੱਚਿਓ, ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ |
2
|
ਅਤੇ ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ |
3
|
ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸਾਂ ਉਸ ਨੂੰ ਜਾਤਾ ਹੈ |
4
|
ਉਹ ਜਿਹੜਾ ਆਖਦਾ ਹੈ ਭਈ ਮੈਂ ਉਹ ਨੂੰ ਜਾਣਿਆ ਹੈ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਹੈ ਨਹੀਂ |
5
|
ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਓਸ ਵਿੱਚ ਪਰਮੇਸ਼ੁਰ ਦਾ ਪ੍ਰੇਮ ਸੱਚੀਂ ਮੁੱਚੀ ਸੰਪੂਰਨ ਕੀਤਾ ਹੋਇਆ ਹੈ । ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ |
6
|
ਉਹ ਜਿਹੜਾ ਆਖਦਾ ਹੈ ਭਈ ਮੈਂ ਓਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਭਈ ਜਿਵੇਂ ਉਹ ਚੱਲਦਾ ਸੀ ਤਿਵੇਂ ਆਪ ਵੀ ਚੱਲੇ।। |
7
|
ਹੇ ਪਿਆਰਿਓ, ਮੈਂ ਕੋਈ ਨਵਾਂ ਹੁਕਮ ਤੁਹਾਨੂੰ ਨਹੀਂ ਲਿਖਦਾ ਸਗੋਂ ਪੁਰਾਣਾ ਹੁਕਮ ਜਿਹੜਾ ਤੁਹਾਨੂੰ ਮੁੱਢੋਂ ਮਿਲਿਆ ਸੀ । ਪੁਰਾਣਾ ਹੁਕਮ ਉਹੋ ਬਚਨ ਹੈ ਜਿਹੜਾ ਤੁਸਾਂ ਸੁਣਿਆ |
8
|
ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਓਸ ਵਿੱਚ ਅਤੇ ਤੁਹਾਡੇ ਵਿੱਚ ਸਤ ਹੈ ਕਿਉਂ ਜੋ ਅਨ੍ਹੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ |
9
|
ਉਹ ਜਿਹੜਾ ਆਖਦਾ ਹੈ ਭਈ ਮੈਂ ਚਾਨਣ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਅਜੇ ਤੀਕ ਅਨੇਰੇ ਵਿੱਚ ਹੀ ਹੈ |
10
|
ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਰੱਖਦਾ ਹੈ ਸੋ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕਾਰਨ ਨਹੀਂ |
11
|
ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਅਨ੍ਹੇਰੇ ਵਿੱਚ ਹੈ ਅਤੇ ਅਨ੍ਹੇਰੇ ਵਿੱਚ ਤੁਰਦਾ ਹੈ ਅਤੇ ਨਹੀਂ ਜਾਣਦਾ ਭਈ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੋ ਅਨ੍ਹੇਰੇ ਨੇ ਉਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਹਨ!।। |
12
|
ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ |
13
|
ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਆਦ ਤੋਂ ਹੈਂ । ਹੇ ਜੁਆਨੋ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸਾਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ। ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਪਿਤਾ ਨੂੰ ਜਾਣਦੇ ਹੋ |
14
|
ਹੇ ਪਿਤਾਓ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਆਦ ਤੋਂ ਹੈ। ਹੇ ਜੁਆਨੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸਾਂ ਓਸ ਦੁਸ਼ਟ ਨੂੰ ਜਿੱਤ ਲਿਆ ਹੈ |
15
|
ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ।ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ |
16
|
ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ |
17
|
ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।। |
18
|
ਹੇ ਬਾਲਕੋ, ਇਹ ਅੰਤ ਦਾ ਸਮਾ ਹੈ ਅਤੇ ਜਿਵੇਂ ਤੁਸਾਂ ਸੁਣਿਆ ਭਈ ਮਸੀਹ ਦਾ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਾਹਲੇ ਉੱਠੇ ਹੋਏ ਹਨ ਜਿਸ ਤੋਂ ਅਸੀਂ ਜਾਣਦੇ ਹਾਂ ਭਈ ਇਹ ਅੰਤ ਦਾ ਸਮਾ ਹੈ |
19
|
ਓਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ ਕਿਉਂਕਿ ਜੋ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ । ਪਰ ਓਹ ਨਿੱਕਲ ਗਏ ਤਾਂ ਜੋ ਪਰਗਟ ਹੋਣ ਭਈ ਓਹ ਸੱਭੇ ਸਾਡੇ ਨਾਲ ਦੇ ਨਹੀਂ ਹਨ |
20
|
ਤੁਸੀਂ ਉਹ ਦੀ ਵੱਲੋਂ ਜਿਹੜਾ ਪਵਿੱਤਰ ਹੈ ਮਸਹ ਕੀਤੇ ਹੋਏ ਹੋ ਅਤੇ ਸੱਭੋ ਕੁਝ ਜਾਣਦੇ ਹੋ |
21
|
ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸਤ ਨੂੰ ਨਹੀਂ ਜਾਣਦੇ ਸਗੋਂ ਇਸ ਲਈ ਜੋ ਤੁਸੀਂ ਜਾਣਦੇ ਹੋ ਅਤੇ ਇਸ ਲਈ ਕਿ ਕੋਈ ਝੂਠ ਸਤ ਵਿੱਚੋਂ ਨਹੀਂ ਹੈ |
22
|
ਝੂਠਾ ਕੌਣ ਹੈ ਪਰ ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਹੈ ਭਈ ਉਹ ਮਸੀਹ ਨਹੀਂ ॽ ਉਹੋ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤ੍ਰ ਦਾ ਇਨਕਾਰ ਕਰਦਾ ਹੈ |
23
|
ਹਰੇਕ ਜੋ ਪੁੱਤ੍ਰ ਦਾ ਇਨਕਾਰ ਕਰਦਾ ਹੈ ਪਿਤਾ ਉਹ ਦੇ ਕੋਲ ਨਹੀਂ । ਜਿਹੜਾ ਪੁੱਤ੍ਰ ਨੂੰ ਮੰਨ ਲੈਂਦਾ ਹੈ ਪਿਤਾ ਉਹ ਦੇ ਕੋਲ ਹੈ |
24
|
ਜਿਹੜਾ ਮੁੱਢੋਂ ਤੁਸਾਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ । ਜੇ ਉਹ ਤੁਹਾਡੇ ਵਿੱਚ ਕਾਇਮ ਰਹੇ ਜਿਹੜਾ ਮੁੱਢੋਂ ਤੁਸਾਂ ਸੁਣਿਆ ਤਾਂ ਤੁਸੀਂ ਭੀ ਪੁੱਤ੍ਰ ਅਤੇ ਪਿਤਾ ਵਿੱਚ ਕਾਇਮ ਰਹੋਗੇ |
25
|
ਅਤੇ ਇਹ ਉਹ ਵਾਇਦਾ ਹੈ ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।। |
26
|
ਮੈਂ ਤੁਹਾਨੂੰ ਏਹ ਗੱਲਾਂ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾਇਆ ਚਾਹੁੰਦੇ ਹਨ |
27
|
ਉਹ ਮਸਹ ਜੋ ਤੁਸਾਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਭਈ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸਤ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ |
28
|
ਅਤੇ ਹੁਣ ਹੇ ਬੱਚਿਓ, ਤੁਸੀਂ ਉਹ ਦੇ ਵਿੱਚ ਕਾਇਮ ਰਹੋ ਭਈ ਜਦ ਉਹ ਪਰਗਟ ਹੋਵੇ ਤਾਂ ਸਾਨੂੰ ਦਿਲੇਰੀ ਹੋਵੇ ਅਤੇ ਉਹ ਦੇ ਆਉਣ ਦੇ ਵੇਲੇ ਅਸੀਂ ਉਹ ਦੇ ਅੱਗੇ ਲੱਜਿਆਵਾਨ ਨਾ ਹੋਈਏ |
29
|
ਜਦੋਂ ਤੁਸੀਂ ਜਾਣਦੇ ਹੋ ਜੋ ਉਹ ਧਰਮੀ ਹੈ ਤਾਂ ਤੁਹਾਨੂੰ ਪਤਾ ਹੈ ਭਈ ਹਰੇਕ ਭੀ ਜਿਹੜਾ ਧਰਮ ਕਰਦਾ ਹੈ ਸੋ ਓਸੇ ਤੋਂ ਜੰਮਿਆ ਹੋਇਆ ਹੈ।। |