Indian Language Bible Word Collections
Hebrews 10:31
Hebrews Chapters
Hebrews 10 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Hebrews Chapters
Hebrews 10 Verses
1
|
ਸ਼ਰ੍ਹਾ ਸਾਨੂੰ ਭਵਿਖ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਦੀ ਇੱਕ ਧੁਂਦਲੀ ਜਿਹੀ ਤਸਵੀਰ ਦਿਖਾਉਂਦੀ ਹੈ। ਸ਼ਰ੍ਹਾਂ ਅਸਲੀ ਚੀਜ਼ਾਂ ਦੀ ਸੰਪੂਰਣ ਤਸਵੀਰ ਨਹੀਂ ਹੈ। ਸ਼ਰ੍ਹਾਂ ਲੋਕਾਂ ਨੂੰ ਹਰ ਸਾਲ ਉਹੀ ਬਲੀਆਂ ਚਢ਼ਾਉਣ ਲਈ ਆਖਦੀ ਹੈ। ਉਹ ਲੋਕ ਜਿਹਡ਼ੇ ਪਰਮੇਸ਼ੁਰ ਦੀ ਉਪਾਸਨਾ ਕਰਨ ਆਉਂਦੇ ਹਨ ਉਹੀ ਬਲੀਆਂ ਚਢ਼ਾਉਂਦੇ ਰਹਿੰਦੇ ਹਨ। ਪਰ ਸ਼ਰ੍ਹਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੰਪੂਰਣ ਨਹੀਂ ਬਣਾ ਸਕਦੀ। |
2
|
ਜੇ ਕਿਤੇ ਸ਼ਰ੍ਹਾਂ ਲੋਕਾਂ ਨੂੰ ਸੰਪੂਰਣ ਬਣਾ ਸਕਦੀ ਹੁੰਦੀ, ਤਾਂ ਉਹ ਬਲੀਆਂ ਹੁਣ ਤੱਕ ਬੰਦ ਹੋ ਗਈਆਂ ਹੁੰਦੀਆਂ। ਉਹ ਲੋਕ ਆਪਣੇ ਪਾਪਾਂ ਤੋਂ ਹੁਣ ਤੱਕ ਪਾਕ ਹੋ ਗਏ ਹੁੰਦੇ। ਅਤੇ ਉਨ੍ਹਾਂ ਨੇ ਹੁਣ ਵੀ ਆਪਣੇ ਆਪ ਨੂੰ ਆਪਣੇ ਪਾਪਾਂ ਲਈ ਕਸੂਰਵਾਰ ਮਹਿਸੂਸ ਨਹੀਂ ਸੀ ਕਰਨਾ। ਪਰ ਸ਼ਰ੍ਹਾ ਇਹ ਕਰ ਹੀ ਨਹੀਂ ਸਕਦੀ। |
3
|
ਉਨ੍ਹਾਂ ਲੋਕਾਂ ਦੀਆਂ ਬਲੀਆਂ ਹਰ ਸਾਲ ਉਨ੍ਹਾਂ ਨੂੰ ਆਪਣੇ ਪਾਪਾਂ ਦਾ ਚੇਤਾ ਕਰਾਉਂਦੀਆਂ ਹਨ, |
4
|
ਕਿਉਂਕਿ ਬੱਕਰੀਆਂ ਅਤੇ ਵਹਿਡ਼ਕਿਆਂ ਦਾ ਲਹੂ ਪਾਪਾਂ ਨੂੰ ਦੂਰ ਨਾ ਕਰ ਸਕਿਆ। |
5
|
ਇਸ ਲਈ ਜਦੋਂ ਮਸੀਹ ਦੁਨੀਆਂ ਵਿੱਚ ਆਇਆ ਤਾਂ ਉਸਨੇ ਆਖਿਆ; “ਹੇ ਪਰਮੇਸ਼ੁਰ, ਤੈਨੂੰ ਬਲੀਆਂ ਅਤੇ ਭੇਟਾਵਾਂ ਦੀ ਜ਼ਰੂਰਤ ਨਹੀਂ ਸਗੋਂ ਤੂੰ ਮੇਰੇ ਲਈ ਇੱਕ ਸ਼ਰੀਰ ਤਿਆਰ ਕੀਤਾ ਹੈ। |
6
|
ਤੂੰ ਮਰੇ ਹੋਏ ਅਤੇ ਸਾਡ਼ੇ ਹੋਏ ਜਾਨਵਰਾਂ ਦੀਆਂ ਬਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ। ਅਤੇ ਤੂੰ ਪਾਪ ਦੀਆਂ ਬਲੀਆਂ ਨਾਲ ਖੁਸ਼ ਨਹੀਂ ਹੋਵੇਂਗਾ। |
7
|
ਫ਼ੇਰ ਮੈਂ ਆਖਿਆ, ‘ਹੇ ਪਰਮੇਸ਼ੁਰ, ਮੈਂ ਇਥ੍ਥੇ ਹਾਂ। ਮੇਰੇ ਬਾਰੇ ਇਹ ਸ਼ਰ੍ਹਾ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਤੇ ਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾਂ।”‘ ਜ਼ਬੂਰ 40:6-8 |
8
|
ਪੋਥੀਆਂ ਦੇ ਇਸ ਭਾਗ ਵਿੱਚ, ਮਸੀਹ ਨੇ ਪਹਿਲਾਂ ਆਖਿਆ ਸੀ, “ਤੈਨੂੰ ਚਢ਼ਾਵਿਆਂ ਤੇ ਬਲੀਆਂ ਦੀ ਲੋਡ਼ ਨਹੀਂ। ਤੂੰ ਹੋਮ ਬਲੀਆਂ ਅਤੇ ਪਾਪ ਦੀਆਂ ਭੇਟਾਵਾਂ ਤੋਂ ਖੁਸ਼ ਨਹੀਂ ਹੈ।” ਇਹ ਬਲੀਆਂ ਹਨ ਜੋ ਸ਼ਰ੍ਹਾ ਦੇ ਅਨੁਸਾਰ ਭੇਂਟ ਕੀਤੀਆਂ ਜਾਂਦੀਆਂ ਹਨ। |
9
|
ਫ਼ੇਰ ਮਸੀਹ ਨੇ ਆਖਿਆ, “ਹੇ ਪਰਮੇਸ਼ੁਰ ਮੈਂ ਹਾਜਰ ਹਾਂ। ਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾ।” ਇਸ ਲਈ ਪਰਮੇਸ਼ੁਰ ਬਲੀਆਂ ਦੇ ਉਸ ਪਹਿਲੇ ਪ੍ਰਬੰਧ ਨੂੰ ਖਤਮ ਕਰ ਦਿੰਦਾ ਹੈ ਅਤੇ ਆਪਣਾ ਨਵਾਂ ਰਾਹ ਸ਼ੁਰੂ ਕਰਦਾ ਹੈ। |
10
|
ਯਿਸੂ ਮਸੀਹ ਨੇ ਉਹੀ ਗ਼ਲ੍ਲਾਂ ਕੀਤੀਆਂ ਜਿਹਡ਼ੀਆਂ ਪਰਮੇਸ਼ੁਰ ਉਸਤੋਂ ਕਰਵਾਉਣੀਆਂ ਚਾਹੁੰਦਾ ਸੀ। ਇਸ ਕਾਰਣ, ਅਸੀਂ ਮਸੀਹ ਦੇ ਸ਼ਰੀਰ ਦੀ ਬਲੀ ਦੁਆਰਾ ਪਵਿੱਤਰ ਬਣਾਏ ਗਏ ਹਾਂ। ਮਸੀਹ ਨੇ ਇੱਕ ਵਾਰੀ ਬਲੀ ਦਿੱਤੀ ਜਿਹਡ਼ੀ ਸਦਾ ਲਈ ਕਾਫ਼ੀ ਹੈ। |
11
|
ਹਰ ਰੋਜ਼, ਜਾਜਕ ਖਲੋਕੇ ਆਪਣੀ ਧਾਰਮਿਕ ਸੇਵਾ ਅਦਾ ਕਰਦੇ ਹਨ ਅਤੇ ਉਹੀ ਬਲੀਆਂ ਬਾਰ-ਬਾਰ ਭੇਂਟ ਕਰਦੇ ਹਨ। ਪਰ ਉਹ ਬਲੀਆਂ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਕਰ ਸਕਦੀਆਂ। |
12
|
ਪਰ ਮਸੀਹ ਨੇ ਪਾਪਾਂ ਲਈ ਸਿਰਫ਼ ਇੱਕ ਹੀ ਬਲੀ ਚਢ਼ਾਈ ਅਤੇ ਉਹ ਸਰਬ ਸਮੇਂ ਲਈ ਕਾਫ਼ੀ ਹੈ। ਫ਼ੇਰ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ। |
13
|
ਅਤੇ ਹੁਣ ਮਸੀਹ ਆਪਣੇ ਦੁਸ਼ਮਨਾਂ ਨੂੰ ਆਪਣੀ ਸ਼ਕਤੀ ਦੇ ਅਧਿਕਾਰ ਹੇਠਾਂ ਲਿਆਏ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ। |
14
|
ਸਿਰਫ਼ ਇੱਕ ਹੀ ਬਲੀ ਰਾਹੀਂ ਮਸੀਹ ਨੇ ਸਦਾ ਲਈ ਆਪਣੇ ਲੋਕਾਂ ਨੂੰ ਪੂਰਨ ਕਰ ਦਿੱਤਾ। ਉਹ ਉਹੀ ਲੋਕ ਹਨ ਜਿਹਡ਼ੇ ਪਵਿੱਤਰ ਬਣਾਏ ਜਾ ਰਹੇ ਹਨ। |
15
|
ਪਵਿੱਤਰ ਆਤਮਾ ਨੇ ਵੀ ਸਾਨੂੰ ਇਸ ਬਾਰੇ ਦਸਿਆ ਹੈ। ਪਹਿਲਾਂ ਉਹ ਕਹਿੰਦਾ ਹੈ; |
16
|
“ਇਹੀ ਹੈ ਕਰਾਰ ਜਿਹਡ਼ਾ ਮੈਂ ਆਪਣੇ ਲੋਕਾਂ ਨਾਲ ਭਵਿਖ ਵਿੱਚ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ। ਮੈਂ ਇਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਲਿਖ ਦਿਆਂਗਾ।” ਯਿਰਮਿਯਾਹ 31:33 |
17
|
ਫ਼ੇਰ ਉਹ ਆਖਦਾ ਹੈ; “ਮੈਂ ਉਨ੍ਹਾਂ ਦੇ ਪਾਪ ਮਾਫ਼ ਕਰ ਦਿਆਂਗਾ ਅਤੇ ਉਹ ਮੰਦੇ ਕੰਮ ਵੀ ਜਿਹਡ਼ੇ ਉਹ ਕਰਦੇ ਹਨ - ਮੈਂ ਉਹ ਗੱਲਾਂ ਕਦੇ ਦੁਬਾਰਾ ਚੇਤੇ ਨਹੀਂ ਕਰਾਂਗਾ।” ਯਿਰਮਿਯਾਹ 31:34 |
18
|
ਅਤੇ ਜਦੋਂ ਇਹ ਸਾਰੇ ਪਾਪ ਮੁਆਫ਼ ਹੋ ਜਾਂਦੇ ਹਨ, ਪਾਪਾਂ ਲਈ ਹੋਰ ਵਧੇਰੇ ਬਲੀ ਚਢ਼ਾਉਣ ਦੀ ਕੋਈ ਲੋਡ਼ ਨਹੀਂ ਹੈ। |
19
|
ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸਕਦੇ ਹਾਂ। |
20
|
ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸਕਦੇ ਹਾਂ ਜਿਹਡ਼ਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹਡ਼ਾ ਮਸੀਹ ਦਾ ਸ਼ਰੀਰ ਹੈ। |
21
|
ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹਡ਼ਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ। |
22
|
ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸ਼ਰੀਰਾਂ ਨੂੰ ਸ਼ੁਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ। |
23
|
ਸਾਨੂੰ ਉਸ ਉਮੀਦ ਨੂੰ ਕਸ੍ਸ ਕੇ ਫ਼ਡ਼ ਲੈਣਾ ਚਾਹੀਦਾ ਹੈ ਜਿਹਡ਼ੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁਂਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸਨੇ ਵਾਦਾ ਕੀਤਾ ਹੈ। |
24
|
ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ। |
25
|
ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹਡ਼ੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸਨੂੰ ਹੋਰ ਵਧੇਰੇ ਕਰੋ ਕਿਉਂਕਿ ਦਿਹਾਡ਼ਾ ਨੇਡ਼ੇ ਆ ਰਿਹਾ ਹੈ। |
26
|
ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰਖੋਂਗੇ, ਉਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸਕਦੀ ਹੋਵੇ। |
27
|
ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਰਣੇ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹਡ਼ੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹਡ਼ੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ। |
28
|
ਕੋਈ ਵੀ ਵਿਅਕਤੀ ਜਿਹਡ਼ਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸਨੂੰ ਮਾਰਿਆ ਗਿਆ। |
29
|
ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹਡ਼ਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸਨੂੰ ਪਵਿੱਤਰ ਬਣਾਇਆ ਹੈ। ਅਤੇ ਉਸਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਪਰਮੇਸ਼ੁਰ ਦੇ ਕਿਰਪਾ ਦੇ ਆਤਮੇ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ। |
30
|
ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਨੂੰ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਰਣਾ ਕਰੇਗਾ।” |
31
|
ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵਸ੍ਸ ਪੈਣਾ ਬਹੁਤ ਭਿਆਨਕ ਹੋਵੇਗਾ। |
32
|
ਉਨ੍ਹਾਂ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਤੁਸੀਂ ਪਹਿਲਾਂ ਪਹਿਲ ਸੱਚ ਦਾ ਗ਼ਿਆਨ ਹਾਸਲ ਕੀਤਾ ਸੀ। ਤੁਹਾਨੂੰ ਬਹੁਤ ਸਾਰੇ ਕਸ਼ਟਾਂ ਨਾਲ ਜਦ੍ਦੋ-ਜਹਿਦ ਕਰਨੀ ਪਈ, ਪਰ ਤੁਸੀਂ ਮਜ਼ਬੂਤ ਬਣੇ ਰਹੇ। |
33
|
ਕਈ ਵਾਰੀ ਲੋਕਾਂ ਨੇ ਤੁਹਾਨੂੰ ਨਫ਼ਰਤ ਭਰੀਆਂ ਗੱਲਾਂ ਆਖੀਆਂ ਅਤੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਤੁਹਾਨੂੰ ਸਤਾਇਆ। ਅਤੇ ਕਈ ਵਾਰੀ ਤੁਸੀਂ ਹੋਰਾਂ ਲੋਕਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨਾਲ ਕਦੇ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਸੀ। |
34
|
ਹਾਂ, ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਕੈਦ ਕੀਤੇ ਗਏ ਸਨ ਅਤੇ ਤੁਸੀਂ ਉਨ੍ਹਾਂ ਦੇ ਦੁਖਾਂ ਨੂੰ ਸਾਂਝਾ ਕੀਤਾ ਹੈ। ਅਤੇ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਸੋਂ ਦੂਰ ਖੋਹ ਲਈਆਂ ਗਈਆਂ ਸਨ ਤਾਂ ਤੁਸੀਂ ਅਨੰਦ ਵਿੱਚ ਰਹੇ ਸੀ। ਤੁਸੀਂ ਇਸ ਲਈ ਅਨੰਦ ਵਿੱਚ ਰਹੇ ਕਿਉਂਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਕੋਲ ਕੁਝ ਬਿਹਤਰ ਸੀ ਜਿਹਡ਼ਾ ਸਦਾ ਰਹਿਣ ਵਾਲਾ ਸੀ। |
35
|
ਇਸ ਲਈ ਹੌਂਸਲਾ ਨਾ ਹਾਰੋ ਜਿਹਡ਼ਾ ਤੁਸੀਂ ਅਤੀਤ ਵਿੱਚ ਰੱਖਿਆ ਸੀ। ਤੁਸੀਂ ਆਪਣੇ ਹੌਂਸਲੇ ਲਈ ਇੱਕ ਵੱਡਾ ਪੁਰਸਕਾਰ ਪ੍ਰਾਪਤ ਕਰੋਂਗੇ। |
36
|
ਤੁਹਾਨੂੰ ਅਵਸ਼ ਹੀ ਸਬਰ ਰੱਖਣਾ ਚਾਹੀਦਾ ਹੈ। ਫ਼ੇਰ, ਤੁਹਾਡੇ ਉਹੀ ਕਰਨ ਤੋਂ ਬਾਦ, ਜੋ ਪਰਮੇਸ਼ੁਰ ਚਾਹੁੰਦਾ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰੋਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। |
37
|
ਥੋਡ਼ੇ ਹੀ ਸਮੇਂ ਵਿੱਚ, “ਉਹ ਜਿਹਡ਼ਾ ਆਉਣ ਵਾਲਾ ਹੈ, ਆਵੇਗਾ। ਉਹ ਦੇਰ ਨਹੀਂ ਕਰੇਗਾ। |
38
|
ਜਿਹਡ਼ਾ ਵਿਅਕਤੀ ਮੇਰੇ ਨਾਲ ਧਰਮੀ ਹੈ, ਉਹ ਆਪਣੀ ਆਸਥਾ ਦੁਆਰਾ ਜੀਵਨ ਪ੍ਰਾਪਤ ਕਰੇਗਾ। ਪਰ ਜੇ ਉਹ ਵਿਅਕਤੀ ਡਰ ਨਾਲ ਮੁਡ਼ ਪੈਂਦਾ ਹੈ ਮੈਂ ਉਸ ਨਾਲ ਪ੍ਰਸੰਨ ਨਹੀਂ ਹੋਵਾਂਗਾ। ਹਬੱਕੂਕ 2:3-4 |
39
|
ਪਰ ਅਸੀਂ ਅਜਿਹੇ ਲੋਕ ਨਹੀਂ ਹਾਂ ਜਿਹਡ਼ੇ ਪਿੱਛੇ ਮੁਡ਼ੇ ਅਤੇ ਗੁਆਚ ਗਏ ਹੋਣ। ਨਹੀਂ। ਅਸੀਂ ਉਹ ਲੋਕ ਹਾਂ ਜਿਹਡ਼ੇ ਨਿਹਚਾ ਰਖਦੇ ਹਾਂ ਅਤੇ ਬਚਾਏ ਗਏ ਹਾਂ। |