1
|
ਨਿਸੰਗ ਖਾਨ ਚਾਂਦੀ ਲਈ ਹੁੰਦੀ ਹੈ, ਅਤੇ ਥਾਂ ਸੋਨੇ ਲਈ ਜਿਹ ਨੂੰ ਉਹ ਨਿਰਮਲ ਕਰਦੇ ਹਨ। |
2
|
ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਪੱਥਰ ਢਲ ਕੇ ਤਾਂਬਾ ਹੋ ਜਾਂਦਾ ਹੈ। |
3
|
ਇਨਸਾਨ ਅਨ੍ਹੇਰੇ ਦਾ ਅੰਤ ਕਰਦਾ ਹੈ, ਅਤੇ ਸਰਹੱਦ ਤੀਕ ਅਨ੍ਹੇਰ ਘੁੱਪ ਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ। |
4
|
ਓਹ ਅਬਾਦੀ ਤੋਂ ਦੂਰ ਸੁਰੰਗ ਖੋਲ੍ਹਦੇ ਹਨ, ਅਤੇ ਰਾਹੀਆਂ ਤੋਂ ਵਿੱਸਰ ਜਾਂਦੇ ਹਨ, ਓਹ ਇਨਸਾਨ ਤੋਂ ਦੂਰ ਲਟਕਦੇ ਤੇ ਝੂਲਦੇ ਹਨ। |
5
|
ਧਰਤੀ ਤੋਂ ਰੋਟੀ ਨਿੱਕਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ। |
6
|
ਉਹ ਦੇ ਪੱਥਰ ਨੀਲਮ ਦੇ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ। |
7
|
ਸ਼ਿਕਾਰੀ ਪੰਛੀ ਉਸ ਪਹੇ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਹ ਨੂੰ ਡਿੱਠਾ ਹੈ। |
8
|
ਮਗਰੂਰ ਦਰਿੰਦੇ ਉਸ ਵਿੱਚ ਨਹੀਂ ਚੱਲੇ ਹਨ, ਨਾ ਬਬਰ ਸ਼ੇਰ ਉਸ ਉੱਤੋਂ ਲੰਘਿਆ ਹੈ। |
9
|
ਇਨਸਾਨ ਆਪਣਾ ਹੱਥ ਚਕਮਕ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ। |
10
|
ਉਹ ਚਟਾਨਾਂ ਵਿੱਚ ਨਾਲੇ ਖੋਦਦਾ ਹੈ, ਅਤੇ ਉਹ ਦੀ ਅੱਖ ਹਰ ਬਹੁਮੁੱਲੀ ਵਸਤ ਵੇਖਦੀ ਹੈ। |
11
|
ਉਹ ਨਦੀਆਂ ਨੂੰ ਬੁੰਨ੍ਹ ਦਿੰਦਾ ਹੈ ਭਈ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ |
12
|
ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ? |
13
|
ਇਨਸਾਨ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ। |
14
|
ਡੁੰਘਿਆਈ ਕਹਿੰਦੀ ਹੈ, ਉਹ ਮੇਰੇ ਵਿੱਚ ਨਹੀਂ ਹੈ ਅਤੇ ਸਮੁੰਦਰ ਕਹਿੰਦਾ ਹੈ ਕਿ, ਉਹ ਮੇਰੇ ਕੋਲ ਨਹੀਂ ਹੈ |
15
|
ਉਹ ਦੇ ਬਦਲੇ ਸੋਨਾ ਨਹੀਂ ਦੇਈਦਾ, ਨਾ ਉਹ ਦੇ ਮੁੱਲ ਲਈ ਚਾਂਦੀ ਤੋਂਲੀਦੀ ਹੈ। |
16
|
ਓਫ਼ੀਰ ਦੇ ਸੋਨੇ ਤੋਂ ਉਹ ਦੀ ਕੀਮਤ ਨਹੀਂ ਭਰ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਤੋਂ, ਨਾ ਨੀਲਮ ਤੋਂ। |
17
|
ਸੋਨਾ ਤੇ ਕੱਚ ਉਹ ਦੇ ਤੁੱਲ ਨਹੀਂ ਹੋ ਸੱਕਦੇ ਹਨ, ਨਾ ਕੁੰਦਨ ਸੋਨੇ ਦੇ ਗਹਿਣੇ ਉਹ ਦੇ ਬਦਲੇ ਆ ਸੱਕਦੇ ਹਨ। |
18
|
ਮੂੰਗੇ ਅਤੇ ਬਲੌਰ ਦਾ ਨਾਉਂ ਹੀ ਕੀ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੱਧ ਹੈ। |
19
|
ਕੂਸ਼ ਦਾ ਸੁਨਹਿਲਾ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸੱਕਦੀ ਹੈ।। |
20
|
ਬੁੱਧ ਫੇਰ ਕਿੱਥੋਂ ਆਉਂਦੀ ਅਤੇ ਸਮਝ ਦਾ ਥਾਂ ਕਿੱਥੇ ਹੈ? |
21
|
ਉਹ ਤਾਂ ਹਰ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦਿਆਂ ਪੰਛੀਆਂ ਤੋਂ ਛਿਪੀ ਹੋਈ ਹੈ। |
22
|
ਹਲਾਕਤ ਤੇ ਮੌਤ ਆਖਦੀਆਂ ਹਨ, ਅਸਾਂ ਉਹ ਦੀ ਅਵਾਈ ਆਪਣੀਂ ਕੰਨੀਂ ਸੁਣੀ ਹੈ।। |
23
|
ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ। |
24
|
ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੀਕ ਨਿਗਾਹ ਕਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ। |
25
|
ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ, |
26
|
ਜਦ ਉਹ ਨੇ ਮੀਂਹ ਲਈ ਬਿਧ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ, |
27
|
ਤਦ ਉਹ ਨੇ ਉਹ ਨੂੰ ਵੇਖਿਆ ਅਤੇ ਦੱਸਿਆ, ਉਹ ਨੇ ਉਹ ਨੂੰ ਕਾਇਆ ਕੀਤਾ ਸਗੋਂ ਉਹ ਨੂੰ ਖੋਜਿਆ, |
28
|
ਅਤੇ ਉਹ ਨੇ ਆਦਮੀ ਨੂੰ ਆਖਿਆ, ਵੇਖ, ਪ੍ਰਭੁ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ, ਸਮਝ ਹੈ! |
Job 28:26 Kannada Language Bible Words basic statistical display
COMING SOON ...