Bible Languages

Indian Language Bible Word Collections

Bible Versions

Books

Job Chapters

Job 28 Verses

Bible Versions

Books

Job Chapters

Job 28 Verses

1 ਨਿਸੰਗ ਖਾਨ ਚਾਂਦੀ ਲਈ ਹੁੰਦੀ ਹੈ, ਅਤੇ ਥਾਂ ਸੋਨੇ ਲਈ ਜਿਹ ਨੂੰ ਉਹ ਨਿਰਮਲ ਕਰਦੇ ਹਨ।
2 ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਪੱਥਰ ਢਲ ਕੇ ਤਾਂਬਾ ਹੋ ਜਾਂਦਾ ਹੈ।
3 ਇਨਸਾਨ ਅਨ੍ਹੇਰੇ ਦਾ ਅੰਤ ਕਰਦਾ ਹੈ, ਅਤੇ ਸਰਹੱਦ ਤੀਕ ਅਨ੍ਹੇਰ ਘੁੱਪ ਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ।
4 ਓਹ ਅਬਾਦੀ ਤੋਂ ਦੂਰ ਸੁਰੰਗ ਖੋਲ੍ਹਦੇ ਹਨ, ਅਤੇ ਰਾਹੀਆਂ ਤੋਂ ਵਿੱਸਰ ਜਾਂਦੇ ਹਨ, ਓਹ ਇਨਸਾਨ ਤੋਂ ਦੂਰ ਲਟਕਦੇ ਤੇ ਝੂਲਦੇ ਹਨ।
5 ਧਰਤੀ ਤੋਂ ਰੋਟੀ ਨਿੱਕਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ।
6 ਉਹ ਦੇ ਪੱਥਰ ਨੀਲਮ ਦੇ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ।
7 ਸ਼ਿਕਾਰੀ ਪੰਛੀ ਉਸ ਪਹੇ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਹ ਨੂੰ ਡਿੱਠਾ ਹੈ।
8 ਮਗਰੂਰ ਦਰਿੰਦੇ ਉਸ ਵਿੱਚ ਨਹੀਂ ਚੱਲੇ ਹਨ, ਨਾ ਬਬਰ ਸ਼ੇਰ ਉਸ ਉੱਤੋਂ ਲੰਘਿਆ ਹੈ।
9 ਇਨਸਾਨ ਆਪਣਾ ਹੱਥ ਚਕਮਕ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ।
10 ਉਹ ਚਟਾਨਾਂ ਵਿੱਚ ਨਾਲੇ ਖੋਦਦਾ ਹੈ, ਅਤੇ ਉਹ ਦੀ ਅੱਖ ਹਰ ਬਹੁਮੁੱਲੀ ਵਸਤ ਵੇਖਦੀ ਹੈ।
11 ਉਹ ਨਦੀਆਂ ਨੂੰ ਬੁੰਨ੍ਹ ਦਿੰਦਾ ਹੈ ਭਈ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ
12 ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ?
13 ਇਨਸਾਨ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ।
14 ਡੁੰਘਿਆਈ ਕਹਿੰਦੀ ਹੈ, ਉਹ ਮੇਰੇ ਵਿੱਚ ਨਹੀਂ ਹੈ ਅਤੇ ਸਮੁੰਦਰ ਕਹਿੰਦਾ ਹੈ ਕਿ, ਉਹ ਮੇਰੇ ਕੋਲ ਨਹੀਂ ਹੈ
15 ਉਹ ਦੇ ਬਦਲੇ ਸੋਨਾ ਨਹੀਂ ਦੇਈਦਾ, ਨਾ ਉਹ ਦੇ ਮੁੱਲ ਲਈ ਚਾਂਦੀ ਤੋਂਲੀਦੀ ਹੈ।
16 ਓਫ਼ੀਰ ਦੇ ਸੋਨੇ ਤੋਂ ਉਹ ਦੀ ਕੀਮਤ ਨਹੀਂ ਭਰ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਤੋਂ, ਨਾ ਨੀਲਮ ਤੋਂ।
17 ਸੋਨਾ ਤੇ ਕੱਚ ਉਹ ਦੇ ਤੁੱਲ ਨਹੀਂ ਹੋ ਸੱਕਦੇ ਹਨ, ਨਾ ਕੁੰਦਨ ਸੋਨੇ ਦੇ ਗਹਿਣੇ ਉਹ ਦੇ ਬਦਲੇ ਆ ਸੱਕਦੇ ਹਨ।
18 ਮੂੰਗੇ ਅਤੇ ਬਲੌਰ ਦਾ ਨਾਉਂ ਹੀ ਕੀ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੱਧ ਹੈ।
19 ਕੂਸ਼ ਦਾ ਸੁਨਹਿਲਾ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸੱਕਦੀ ਹੈ।।
20 ਬੁੱਧ ਫੇਰ ਕਿੱਥੋਂ ਆਉਂਦੀ ਅਤੇ ਸਮਝ ਦਾ ਥਾਂ ਕਿੱਥੇ ਹੈ?
21 ਉਹ ਤਾਂ ਹਰ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦਿਆਂ ਪੰਛੀਆਂ ਤੋਂ ਛਿਪੀ ਹੋਈ ਹੈ।
22 ਹਲਾਕਤ ਤੇ ਮੌਤ ਆਖਦੀਆਂ ਹਨ, ਅਸਾਂ ਉਹ ਦੀ ਅਵਾਈ ਆਪਣੀਂ ਕੰਨੀਂ ਸੁਣੀ ਹੈ।।
23 ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ।
24 ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੀਕ ਨਿਗਾਹ ਕਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ।
25 ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ,
26 ਜਦ ਉਹ ਨੇ ਮੀਂਹ ਲਈ ਬਿਧ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ,
27 ਤਦ ਉਹ ਨੇ ਉਹ ਨੂੰ ਵੇਖਿਆ ਅਤੇ ਦੱਸਿਆ, ਉਹ ਨੇ ਉਹ ਨੂੰ ਕਾਇਆ ਕੀਤਾ ਸਗੋਂ ਉਹ ਨੂੰ ਖੋਜਿਆ,
28 ਅਤੇ ਉਹ ਨੇ ਆਦਮੀ ਨੂੰ ਆਖਿਆ, ਵੇਖ, ਪ੍ਰਭੁ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ, ਸਮਝ ਹੈ!

Job 28:1 Kannada Language Bible Words basic statistical display

COMING SOON ...

×

Alert

×