1
|
ਫੇਰ ਅੱਯੂਬ ਨੇ ਉੱਤਰ ਦੇ ਕੇ ਆਖਿਆ, |
2
|
ਤੈਂ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ! |
3
|
ਤੈਂ ਬੁੱਧਹੀਣ ਨੂੰ ਕੇਹੀ ਸਲਾਹ ਦਿੱਤੀ, ਅਤੇ ਅਸਲੀ ਗਿਆਨ ਬਹੁਤਾ ਸਾਰਾ ਦੱਸਿਆ! |
4
|
ਤੈਂ ਕਿਹ ਨੂੰ ਗੱਲਾਂ ਦੱਸਿਆਂ, ਅਤੇ ਕਿਹ ਦਾ ਸਾਹ ਤੇਰੇ ਵਿੱਚੋਂ ਨਿੱਕਲਿਆਂ?।। |
5
|
ਭੂਤਨੇ ਕੰਬਦੇ ਹਨ, ਪਾਣੀਆਂ ਅਤੇ ਉਨ੍ਹਾਂ ਦੇ ਰਹਿਣ ਵਾਲਿਆਂ ਦੇ ਹੇਠੋਂ! |
6
|
ਪਤਾਲ ਓਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪੜਦਾ ਹੈ! |
7
|
ਉਹ ਉੱਤਰ ਦੇਸ਼ ਨੂੰ ਵੇਹਲੇ ਥਾਂ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ! |
8
|
ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਪਰ ਬੱਦਲ ਉਨ੍ਹਾਂ ਦੇ ਹੇਠ ਪਾਟਦਾ ਨਹੀਂ। |
9
|
ਉਹ ਆਪਣੀ ਰਾਜ ਗੱਦੀ ਨੂੰ ਢੱਕ ਲੈਂਦਾ ਹੈ, ਉਹ ਆਪਣਾ ਬੱਦਲ ਉਸ ਉੱਤੇ ਵਿਛਾਉਂਦਾ ਹੈ। |
10
|
ਉਹਨੇ ਪਾਣੀਆਂ ਉੱਤੇ ਕੁੰਡਲ, ਚਾਨਣ ਤੇ ਅਨ੍ਹੇਰ ਦੀ ਰੱਦ ਤੀਕ ਪਾ ਦਿੱਤਾ ਹੈ। |
11
|
ਅਕਾਸ਼ ਦੇ ਥੰਮ੍ਹ ਹਿੱਲਦੇ ਹਨ, ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ! |
12
|
ਓਸ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੱਤਾ ਹੈ, ਅਤੇ ਆਪਣੀ ਬੁੱਧੀ ਨਾਲ ਰਾਹਬ ਨੂੰ ਮਾਰ ਸੁੱਟਿਆ ਹੈ। |
13
|
ਉਹ ਦੇ ਆਤਮਾ ਨਾਲ ਅਕਾਸ਼ ਸਜ਼ਾਇਆ ਗਿਆ, ਉਹ ਦੇ ਹੱਥ ਨੇ ਉਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ। |
14
|
ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਪਰ ਉਹ ਦੀ ਸਮਰੱਥਾ ਦੀ ਗਰਜ ਕੌਣ ਸਮਝ ਸੱਕਦਾ ਹੈ? |
Job 26:4 Kannada Language Bible Words basic statistical display
COMING SOON ...