1
|
ਵੇਖੋ, ਮੇਰੀ ਅੱਖ ਨੇ ਏਹ ਸਭ ਕੁੱਝ ਵੇਖਿਆ, ਮੇਰੇ ਕੰਨਾਂ ਨੇ ਇਹ ਸੁਣਿਆ ਤੇ ਸਮਝਿਆ। |
2
|
ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ।। |
3
|
ਪਰੰਤੂ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਬਹਿਸ ਕਰਨੀ ਚਾਹੁੰਦਾ ਹਾਂ, |
4
|
ਪਰੰਤੂ ਤੁਸੀਂ ਝੂਠ ਦੇ ਘੜਨ ਵਾਲੇ ਹੋ, ਤੁਸੀਂ ਨਿਕੰਮੇ ਵੈਦ ਹੋ! |
5
|
ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਏਹ ਤੁਹਾਡੀ ਬੁੱਧੀ ਹੁੰਦੀ! |
6
|
ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੇ ਬੁੱਲ੍ਹਾਂ ਦੇ ਦਾਵਿਆਂ ਉੱਤੇ ਕੰਨ ਲਾਓ। |
7
|
ਕੀ ਤੁਸੀਂ ਪਰਮੇਸ਼ੁਰ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ? |
8
|
ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਯਾ ਪਰਮੇਸ਼ੁਰ ਲਈ ਮੁਕੱਦਮਾ ਚਲਾਓਗੇ? |
9
|
ਭਲਾ, ਏਹ ਚੰਗਾ ਹੈ ਭਈ ਉਹ ਤੁਹਾਨੂੰ ਜਾਚੇ, ਯਾ ਤੁਸੀਂ ਉਹ ਨੂੰ ਧੋਖਾ ਦਿਉਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ? |
10
|
ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ, ਜੇ ਤੁਸੀਂ ਲੁਕ ਕੇ ਉਹ ਦਾ ਪੱਖਪਾਤ ਕਰੋਗੇ। |
11
|
ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ? |
12
|
ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਧੂੜਕੋਟ ਮਿੱਟੀ ਦੇ ਧੂੜਕੋਟ ਹਨ!।। |
13
|
ਮੇਰੇ ਅੱਗੇ ਚੁੱਪ ਰਹੋ ਭਈ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ! |
14
|
ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਵਿੱਚ ਲਵਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ? |
15
|
ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਆਸਾ ਨਹੀਂ, ਤਾਂ ਵੀ ਮੈਂ ਆਪਣੀਆਂ ਚਾਲਾਂ ਲਈ ਉਹ ਦੇ ਅੱਗੇ ਬਹਿਸ ਕਰਾਂਗਾ। |
16
|
ਏਹ ਵੀ ਮੇਰੀ ਮੁਕਤੀ ਦਾ ਕਾਰਨ ਹੈ ਭਈ ਕੋਈ ਕੁਧਰਮੀ ਉਹ ਦੇ ਹਜੂਰ ਜਾ ਨਹੀਂ ਸੱਕਦਾ। |
17
|
ਮੇਰੇ ਵਖਾਣ ਨੂੰ ਗੌਹ ਨਾਲ ਸੁਣੋ, ਅਤੇ ਮੇਰਾ ਬਿਆਨ ਤੁਹਾਡੇ ਕੰਨਾਂ ਵਿੱਚ ਪਵੇ। |
18
|
ਹੁਣ ਵੇਖੋ, ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ, ਮੈਂ ਜਾਣਦਾ ਹਾਂ ਭਈ ਮੈਂ ਧਰਮੀ ਠਹਿਰਾਂਗਾ। |
19
|
ਕੌਣ ਮੇਰੇ ਨਾਲ ਬਹਿਸ ਕਰੇਗਾ? ਤਦ ਮੈਂ ਚੁੱਪ ਰਹਿੰਦਾ ਅਤੇ ਪ੍ਰਾਣ ਤਿਆਗ ਦਿੰਦਾ।। |
20
|
ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹ ਜ਼ੂਰੋਂ ਨਾ ਲੁਕਾਂਗਾ |
21
|
ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈ ਮੈਨੂੰ ਨਾ ਡਰਾਵੇ। |
22
|
ਤਾਂ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਯਾ ਮੈਂ ਬੋਲਾਂਗਾ ਅਤੇ ਤੂੰ ਜੁਆਬ ਦੇਹ! |
23
|
ਮੇਰੀਆਂ ਬੁਰਿਆਈਆਂ ਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਮੇਰੇ ਪਾਪ ਮੈਨੂੰ ਦੱਸ! |
24
|
ਤੂੰ ਕਿਉਂ ਆਪਣਾ ਮੂੰਹ ਲੁਕਾਉਂਦਾ ਹੈ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ? |
25
|
ਭਲਾ, ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ? ਤੂੰ ਸੁੱਕੇ ਵੱਢ ਦਾ ਪਿੱਛਾ ਕਰੇਂਗਾ? |
26
|
ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈ। |
27
|
ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ! |
28
|
ਮੈਂ ਤਾਂ ਸੜੀ ਹੋਈ ਚੀਜ ਵਰਗਾ ਹਾਂ ਜੋ ਹੰਢਾਈ ਹੋਈ ਹੈ, ਯਾ ਉਸ ਲੀੜੇ ਵਰਗਾ ਜਿਹ ਨੂੰ ਲੋਹੇ ਨੇ ਖਾ ਲਿਆ ਹੋਵੇ।। |
Job 13:15 Kannada Language Bible Words basic statistical display
COMING SOON ...