Bible Languages

Indian Language Bible Word Collections

Bible Versions

Books

Judges Chapters

Judges 12 Verses

Bible Versions

Books

Judges Chapters

Judges 12 Verses

1 ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਉੱਤਰ ਵੱਲ ਗਏ ਅਤੇ ਯਿਫ਼ਤਾਹ ਨੂੰ ਆਖਿਆ, ਤੂੰ ਜੋ ਅੰਮੋਨੀਆ ਨਾਲ ਲੜ੍ਹਾਈ ਕਰਨ ਨੂੰ ਪਾਰ ਲੰਘਿਆ ਤਾਂ ਸਾਨੂੰ ਕਿਉਂ ਨਹੀਂ ਸੱਦਿਆ ਜੋ ਅਸੀਂ ਭੀ ਤੇਰੇ ਨਾਲ ਜਾਂਦੇ ਸੋ ਹੁਣ ਤੇਰੇ ਘਰ ਨੂੰ ਤੇਰੇ ਸਣੇ ਫੂਕ ਸੁੱਟਾਂਗੇ
2 ਤਾਂ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆ ਨਾਲ ਵੱਡਾ ਝਗੜਾ ਹੋ ਰਿਹਾ ਅਤੇ ਜਦ ਮੈਂ ਤੁਹਾਨੂੰ ਸੱਦਿਆ ਤਾਂ ਤੁਸਾਂ ਉਨ੍ਹਾਂ ਦੇ ਹੱਥੋਂ ਮੈਨੂੰ ਨਾ ਛੁਡਾਇਆ
3 ਜਦ ਮੈਂ ਏਹ ਡਿੱਠਾ ਜੋ ਤੁਹਾਡੇ ਵੱਲੋਂ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਿੰਦ ਤਲੀ ਉੱਤੇ ਰੱਖੀਂ ਅਤੇ ਪਾਰ ਲੰਘ ਕੇ ਅੰਮੋਨੀਆ ਦਾ ਸਾਹਮਣਾ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਸੌਂਪ ਦਿੱਤਾ ਸੋ ਤੁਸੀਂ ਅੱਜ ਦੇ ਦਿਨ ਕਿਸ ਲਈ ਮੇਰੇ ਉੱਤੇ ਚੜ੍ਹ ਆਏ ਹੋ ਜੋ ਮੇਰੇ ਨਾਲ ਲੜੋ?
4 ਤਦ ਯਿਫ਼ਤਾਹ ਨੇ ਸਭਨਾਂ ਗਿਲਆਦੀਆਂ ਨੂੰ ਇਕੱਠੇ ਕਰਕੇ ਇਫ਼ਰਾਈਮੀਆਂ ਨਾਲ ਲੜ੍ਹਾਈ ਕੀਤੀ ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਇਸ ਲਈ ਜੋ ਆਖਦੇ ਸਨ, ਤੁਸੀਂ ਗਿਲਆਦੀ ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿਚਕਾਰ ਰਹਿੰਦੇ ਹੋ!
5 ਅਤੇ ਗਿਲਆਦੀਆਂ ਨੇ ਯਰਦਨ ਦੇ ਪਤਣਾਂ ਨੂੰ ਜੋ ਇਫ਼ਰਾਈਮੀਆਂ ਦੇ ਸਾਹਮਣੇ ਸਨ ਮੱਲ ਲਿਆ ਅਤੇ ਅਜਿਹਾ ਹੋਇਆ ਕਿ ਜਾਂ ਕੋਈ ਇਫ਼ਰਾਈਮੀ ਭੱਜਾ ਹੋਇਆ ਆਣ ਕੇ ਬੋਲਿਆ ਮੈਨੂੰ ਪਾਰ ਲੰਘਣ ਦਿਓ, ਤਾਂ ਗਿਲਆਦੀਆਂ ਨੇ ਉਹ ਨੂੰ ਪੁੱਛਿਆ, ਤੂੰ ਇਫ਼ਰਾਈਮੀ ਹੈਂ? ਜੇ ਉਹ ਨੇ ਆਖਿਆ, ਨਹੀਂ
6 ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਕਹੁ ਤਾਂ “ਸ਼ਿੱਬੋਲਥ” ਅਤੇ ਉਹ ਨੇ ਆਖਿਆ “ਸਿੱਬੋਲਥ” ਇਸ ਲਈ ਜੋ ਇਹ ਗੱਲ ਉਹ ਦੀ ਜੀਭ ਉੱਤੇ ਠੀਕ ਨਹੀਂ ਚੜ੍ਹਦੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਯਰਦਨ ਦਿਆਂ ਪਤਣਾਂ ਕੋਲ ਵੱਢ ਸੁੱਟਿਆ। ਸੋ ਉਸ ਵੇਲੇ ਬਤਾਲੀ ਹਜ਼ਾਰ ਇਫ਼ਰਾਈਮੀ ਵੱਢੇ ਗਏ
7 ਯਿਫ਼ਤਾਹ ਨੇ ਛਿਆਂ ਵਰਹਾਂ ਤੋੜੀ ਇਸਰਾਏਲ ਦਾ ਨਿਆਉਂ ਕੀਤਾ। ਇਹ ਦੇ ਪਿੱਛੋਂ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਸ਼ਹਿਰ ਵਿੱਚ ਦੱਬਿਆ ਗਿਆ।।
8 ਉਹ ਦੇ ਪਿੱਛੋਂ ਇਬਸਾਨ ਬੈਤਲਹਮੀ ਇਸਰਾਏਲ ਦਾ ਨਿਆਈ ਬਣਿਆ
9 ਉਹ ਦੇ ਤੀਹ ਪੁੱਤ੍ਰ ਅਤੇ ਤੀਹ ਧੀਆਂ ਸਨ ਸੋ ਤੀਹੇ ਧੀਆਂ ਉਹ ਨੇ ਪਰਦੇਸ ਵਿਆਹੀਆਂ ਅਤੇ ਆਪਣਿਆਂ ਤੀਹਾਂ ਪੁੱਤ੍ਰਾਂ ਦੇ ਲਈ ਪਰਦੇਸੋਂ ਤੀਹ ਨੂੰਹਾਂ ਲੈ ਆਇਆ ਅਤੇ ਸੱਤਾਂ ਵਰਿਹਾਂ ਤੋੜੀ ਉਹ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ
10 ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ।।
11 ਉਹ ਦੇ ਪਿੱਛੋਂ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈਂ ਹੋਇਆ ਅਤੇ ਉਹ ਦਸਾਂ ਵਰਿਹਾਂ ਤੋੜੀ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ
12 ਅਤੇ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਦੇਸ ਵਿੱਚ ਅੱਯਾਲੋਨ ਵਿੱਚ ਦੱਬਿਆ ਗਿਆ।।
13 ਉਹ ਦੇ ਪਿੱਛੋਂ ਹਿੱਲੇਲ ਫਿਰਾਤੋਨੀ ਦਾ ਪੁੱਤ੍ਰ ਅਬੋਦਨ ਇਸਰਾਏਲ ਦਾ ਨਿਆਈਂ ਬਣਿਆ
14 ਉਹ ਦੇ ਚਾਲੀ ਪੁੱਤ੍ਰ ਅਤੇ ਤੀਹ ਪੋਤ੍ਰੇ ਸਨ ਜਿਹੜੇ ਸੱਤਰਾਂ ਖੋਤਿਆਂ ਦੇ ਬੱਚਿਆਂ ਉੱਤੇ ਚੜ੍ਹਦੇ ਸਨ । ਉਹ ਨੇ ਅੱਠ ਵਰਹੇ ਇਸਰਾਏਲੀਆਂ ਉੱਤੇ ਨਿਆਉਂ ਕੀਤਾ
15 ਤਾਂ ਹਿੱਲੇਲ ਫਿਰਾਤੋਂਨੀ ਦਾ ਪੁੱਤ੍ਰ ਅਬਦੋਨ ਮਰ ਗਿਆ ਅਤੇ ਅਮਾਲੇਕ ਦੇ ਪਹਾੜ ਵਿੱਚ ਇਫ਼ਰਾਈਮ ਦੇ ਦੇਸ ਵਿੱਚ ਫਿਰਾਤੋਨ ਦੇ ਵਿੱਚ ਦੱਬਿਆ ਗਿਆ।।

Judges 12:1 Gujarati Language Bible Words basic statistical display

COMING SOON ...

×

Alert

×