Bible Languages

Indian Language Bible Word Collections

Bible Versions

Books

Genesis Chapters

Genesis 49 Verses

Bible Versions

Books

Genesis Chapters

Genesis 49 Verses

1 ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ।।
2 ਯਾਕੂਬ ਦੇ ਪੁੱਤ੍ਰੋ ਇਕੱਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ।
3 ਰਊਬੇਨ ਤੂੰ ਮੇਰਾ ਪਲੋਠਾ ਪੁੱਤ੍ਰ ਹੈਂ ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ। ਤੂੰ ਪਤ ਵਿੱਚ ਉੱਤਮ ਤੇ ਜੋਰ ਵਿੱਚ ਵੀ ਉੱਤਮ ਹੈ।
4 ਤੇਰਾ ਜਲ ਵਾਂਙੁ ਉਬਾਲਾ ਹੈ ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ ਗਿਆ। ਤਦ ਤੂੰ ਉਹ ਨੂੰ ਭਰਿਸ਼ਟ ਕੀਤਾ। ਉਹ ਮੇਰੀ ਛੇਜ ਉੱਤੇ ਚੜ ਗਿਆ।।
5 ਸ਼ਿਮਓਨ ਅਤੇ ਲੇਵੀ ਸੱਕੇ ਭਰਾ ਹਨ। ਉਨ੍ਹਾਂ ਦੀਆਂ ਤੇਗਾਂ ਜੁਲਮ ਦੇ ਸਸ਼ਤ੍ਰ ਹਨ।
6 ਹੇ ਮੇਰੀ ਜਿੰਦ ਉਨ੍ਹਾਂ ਦੀ ਸੰਗਤ ਵਿੱਚ ਨਾ ਜਾਹ । ਹੇ ਮੇਰੀ ਪਤ ਉਨ੍ਹਾਂ ਦੀ ਸਭਾ ਵਿੱਚ ਨਾ ਰਲ, ਕਿਉਂਜੋ ਉਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਢੱਗੇ ਦੀਆਂ ਸੜਾਂ ਵੱਢ ਦਿੱਤੀਆਂ ।
7 ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ ਕਿਉਂਜੋ ਉਹ ਤੁੰਦ ਸੀ ਨਾਲੇ ਉਨ੍ਹਾਂ ਦਾ ਰੋਹ ਕਿਉਂਜੋ ਉਹ ਕਠੋਰ ਸੀ । ਤਾਂ ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਵੰਡ ਛੱਡਾਂਗਾ ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ ਦਿਆਂਗਾ ।।
8 ਹੇ ਯਹੂਦਾਹ ਤੇਰੇ ਭਰਾ ਤੈਨੂੰ ਸਲਾਹੁਣਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਉੱਤੇ ਹੋਵੇਗਾ । ਤੇਰੇ ਪਿਤਾ ਦੇ ਪੁੱਤ੍ਰ ਤੇਰੇ ਅੱਗੇ ਨਿਉਣਗੇ।
9 ਯਹੂਦਾਹ ਸਿੰਘ ਦਾ ਬੱਚਾ ਹੈ । ਮੇਰੇ ਪੁੱਤ ਤੂੰ ਸ਼ਿਕਾਰ ਮਾਰ ਕੇ ਉਤਾਹਾਂ ਆਇਆ। ਉਹ ਸਿੰਘ ਵਾਂਙੁ ਸਗੋਂ ਸਿੰਘਣੀ ਵਾਂਙੁ ਨਿਵਿਆ ਤੇ ਛੈਹ ਗਿਆ। ਕੌਣ ਉਹ ਨੂੰ ਛੇੜੇਗਾ?
10 ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ, ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।
11 ਉਹ ਆਪਣਾ ਖੋਤਾ ਦਾਖ ਦੀ ਬੇਲ ਨਾਲ ਅਤੇ ਆਪਣੀ ਖੋਤੀ ਦਾ ਬੱਚਾ ਦਾਖ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ। ਉਸ ਨੇ ਆਪਣੇ ਬਸਤ੍ਰ ਮਧ ਵਿੱਚ ਅਤੇ ਆਪਣਾ ਲੀੜਾ ਅੰਗੂਰਾਂ ਦੇ ਲਹੂ ਵਿੱਚ ਧੋਤਾ ਹੈ।
12 ਉਹ ਦੀਆਂ ਅੱਖਾਂ ਮਧ ਨਾਲੋਂ ਕਾਲੀਆਂ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ।।
13 ਜਬਲੂਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦਾ ਘਾਟ ਹੋਵੇਗਾ ਤੇ ਉਸ ਦਾ ਬੰਨਾ ਸੀਦੋਨ ਤੀਕ ਹੋਵੇਗਾ।।
14 ਯੱਸ਼ਾਕਾਰ ਤਕੜਾ ਖੋਤਾ ਹੈ ਜਿਹੜਾ ਵਾੜਾਂ ਦੇ ਵਿਚਕਾਰ ਛੈਹ ਕੇ ਬਹਿੰਦਾ ਹੈ,
15 ਅਤੇ ਉਸ ਨੇ ਇੱਕ ਵਿਸਰਾਮ ਦੀ ਥਾਂ ਡਿੱਠੀ ਕਿ ਉਹ ਚੰਗੀ ਹੈ ਅਤੇ ਉਹ ਦੇਸ ਕਿ ਉਹ ਸੁਹਾਓਣਾ ਹੈ। ਤਾਂ ਉਸ ਨੇ ਆਪਣਾ ਮੋਢਾ ਭਾਰ ਚੁੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਬਣਿਆ।।
16 ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਵਾਂਙੁ ਆਪਣੇ ਲੋਕਾਂ ਦਾ ਨਿਆਉਂ ਕਰੇਗਾ।
17 ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ ਜਿਹੜਾ ਘੋੜੇ ਦੇ ਸੁੰਮਾਂ ਨੂੰ ਡੰਗ ਮਾਰਦਾ ਹੈ ਤਾਂ ਉਸ ਦਾ ਅਸਵਾਰ ਪਿੱਛੇ ਡਿੱਗ ਪੈਂਦਾ ਹੈ।।
18 ਹੇ ਯਹੋਵਾਹ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ।
19 ਗਾਦ ਨੂੰ ਧਾੜਵੀ ਧੱਕਣਗੇ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ।।
20 ਆਸੇਰ ਤੋਂ ਉਸਦੀ ਰੋਟੀ ਚਿੱਕਣੀ ਹੋਵੇਗੀ ਅਤੇ ਉਹ ਪਾਤਸ਼ਾਹੀ ਪਰਸ਼ਾਦ ਦੇਵੇਗਾ।।
21 ਨਫਤਾਲੀ ਛੁਟੇਲ ਹਰਨੀ ਹੈ ਜਿਹੜੀ ਸੁੰਦਰ ਸ਼ਬਦ ਦਿੰਦੀ ਹੈ।।
22 ਯੂਸੁਫ਼ ਇੱਕ ਫਲਦਾਇਕ ਡਾਲ ਹੈ, ਇੱਕ ਫਲਦਾਇਕ ਡਾਲ ਸੋਤੇ ਉੱਤੇ ਜਿਹ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਦੀਆਂ ਹਨ।
23 ਤੀਰ ਅੰਦਾਜਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ ।
24 ਪਰ ਉਹ ਦਾ ਧਣੁਖ ਤਕੜਾ ਰਿਹਾ ਅਤੇ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ ਯਾਕੂਬ ਦੇ ਸ਼ਕਤੀਮਾਨ ਦੇ ਹੱਥੋਂ । ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ ਪੱਥਰ ਹੈ।
25 ਤੇਰੇ ਪਿਤਾ ਦੇ ਪਰਮੇਸ਼ੁਰ ਤੋਂ ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬਸ਼ਕਤੀਮਾਨ ਤੋਂ ਜਿਹੜਾ ਤੈਨੂੰ ਬਰਕਤਾਂ ਦੇਵੇਗਾ, ਉੱਪਰੋਂ ਅਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੂੰਘਿਆਂਈਆਂ ਦੀਆਂ ਬਰਕਤਾਂ, ਛਾਤੀਆਂ ਦੇ ਕੁੱਖ ਦੀਆਂ ਬਰਕਤਾਂ
26 ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ, ਸਗੋਂ ਸਦੀਪਕ ਪਰਬਤਾਂ ਦੇ ਬੰਨਿਆ ਤੀਕ ਵਧ ਗਈਆਂ। ਓਹ ਯੂਸੁਫ਼ ਦੇ ਸਿਰ ਉੱਤੇ ਸਗੋਂ ਉਹ ਦੀ ਖੋਪੜੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਕੀਤਾ ਗਿਆ।।
27 ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ। ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸੰਝ ਨੂੰ ਲੁੱਟ ਵੰਡੇਗਾ।।
28 ਇਹ ਸਭ ਇਸਰਾਏਲ ਦੇ ਬਾਰਾਂ ਗੋਤ ਹਨ ਅਤੇ ਇਹ ਉਹ ਹੈ ਜਿਹੜਾ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ
29 ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇ ਕੇ ਆਖਿਆ, ਮੈਂ ਆਪਣੇ ਲੋਕਾਂ ਨਾਲ ਰਲਨ ਜਾਂਦਾ ਹਾਂ. ਮੈਨੂੰ ਮੇਰੇ ਪਿਓ ਦਾਦਿਆਂ. ਨਾਲ ਉਸ ਗੁਫਾ ਵਿੱਚ ਜਿਹੜੀ ਅਫ਼ਰੋਨ ਹਿੱਤੀ ਦੀ ਪੈਲੀ ਵਿੱਚ ਹੈ ਦੱਬਿਓ
30 ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ ਵਿੱਚ ਹੈ ਜਿਹੜੀ ਪੈਲੀ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰ ਦੀ ਮਿਲਖ ਲਈ ਮੁੱਲ ਲਈ ਸੀ।।
31 ਉੱਥੇ ਉਨ੍ਹਾਂ ਨੇ ਅਬਰਾਹਾਮ ਨੂੰ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ ਅਤੇ ਉੱਥੇ ਉਨ੍ਹਾਂ ਨੇ ਇਸਹਾਕ ਅਰ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ
32 ਮੈਂ ਉਸ ਪੈਲੀ ਅਤੇ ਉਸ ਗੁਫਾ ਨੂੰ ਜਿਹੜੀ ਉਸ ਦੇ ਵਿੱਚ ਹੈ ਹੇਤ ਦੇ ਪੁੱਤ੍ਰਾਂ ਤੋਂ ਮੁੱਲ ਲਿਆ
33 ਜਾਂ ਯਾਕੂਬ ਆਪਣੇ ਪੁੱਤ੍ਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਰਲਿਆ।।

Genesis 49:1 Gujarati Language Bible Words basic statistical display

COMING SOON ...

×

Alert

×