Bible Languages

Indian Language Bible Word Collections

Bible Versions

Books

Genesis Chapters

Genesis 27 Verses

Bible Versions

Books

Genesis Chapters

Genesis 27 Verses

1 ਤਾਂ ਐਉਂ ਹੋਇਆ ਕਿ ਜਾਂ ਇਸਹਾਕ ਬਿਰਧ ਹੋ ਗਿਆ ਅਰ ਉਸ ਦੀਆਂ ਅੱਖਾਂ ਧੁੰਦਲਾ ਗਈਆਂ ਭਈ ਉਹ ਵੇਖ ਨਹੀਂ ਸੱਕਦਾ ਸੀ ਤਦ ਉਸ ਆਪਣੇ ਵੱਡੇ ਪੁੱਤ੍ਰ ਏਸਾਓ ਨੂੰ ਸੱਦਕੇ ਆਖਿਆ ਮੇਰੇ ਪੁੱਤ੍ਰ। ਓਸ ਉਹ ਨੂੰ ਆਖਿਆ, ਮੈਂ ਹਾਜ਼ਰ ਹਾਂ
2 ਤਾਂ ਓਸ ਆਖਿਆ, ਵੇਖ ਮੈਂ ਬਿਰਧ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ
3 ਸੋ ਤੂੰ ਹੁਣ ਆਪਣੇ ਸ਼ਸਤ੍ਰ ਅਰਥਾਤ ਧਣੁੱਖ ਅਰ ਤਰਕਸ਼ ਲੈ ਅਰ ਰੜ ਵਿੱਚ ਜਾਕੇ ਮੇਰੇ ਲਈ ਸ਼ਿਕਾਰ ਮਾਰ
4 ਅਰ ਮੇਰੇ ਲਈ ਸੁਆਦਲਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲਗਦਾ ਹੈ ਤੇ ਮੇਰੇ ਅੱਗੇ ਪਰੋਸ ਤਾਂਜੋ ਮੈਂ ਖਾਵਾਂ ਅਰ ਮੇਰਾ ਜੀਵ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ
5 ਜਦ ਇਸਹਾਕ ਆਪਣੇ ਪੁੱਤ੍ਰ ਏਸਾਓ ਨਾਲ ਬੋਲਦਾ ਸੀ ਤਾਂ ਰਿਬਕਾ ਸੁਣਦੀ ਸੀ। ਫੇਰ ਏਸਾਓ ਰੜ ਵੱਲ ਚਲਾ ਗਿਆ ਭਈ ਸ਼ਿਕਾਰ ਮਾਰਕੇ ਲੈ ਆਵੇ
6 ਤਾਂ ਰਿਬਕਾਹ ਆਪਣੇ ਪੁੱਤ੍ਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਸੁਣਿਆ ਜਦ ਉਹ ਤੇਰੇ ਭਰਾ ਏਸਾਓ ਨੂੰ ਏਹ ਬੋਲਿਆ
7 ਕਿ ਮੇਰੇ ਲਈ ਸ਼ਿਕਾਰ ਲੈਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਰ ਯਹੋਵਾਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦਿਆਂ
8 ਹੁਣ ਮੇਰੇ ਪੁੱਤ੍ਰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ
9 ਇੱਜੜ ਵਿੱਚ ਜਾਕੇ ਉੱਥੋਂ ਮੇਰੇ ਲਈ ਬਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂਜੋ ਮੈਂ ਉਨ੍ਹਾਂ ਤੋਂ ਸੁਆਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹ ਨੂੰ ਚੰਗਾ ਲਗਦਾ ਹੈ ਤਿਆਰ ਕਰਾਂ
10 ਅਤੇ ਆਪਣੇ ਪਿਤਾ ਕੋਲ ਲੈ ਜਾਹ ਤਾਂਜੋ ਉਹ ਖਾਵੇ ਅਰ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ
11 ਪਰ ਯਾਕੂਬ ਨੇ ਆਪਣੀ ਮਾਤਾ ਰਿਬਕਾਹ ਨੂੰ ਆਖਿਆ, ਵੇਖ ਮੇਰਾ ਭਰਾ ਏਸਾਓ ਜਤਾਉਲਾ ਮਨੁੱਖ ਹੈ ਅਰ ਮੈਂ ਰੋਮ ਹੀਣ ਮਨੁੱਖ ਹਾਂ
12 ਸ਼ਾਇਤ ਮੇਰਾ ਪਿਤਾ ਮੈਨੂੰ ਟੋਹੇ ਅਤੇ ਮੈਂ ਉਹ ਦੀਆਂ ਅੱਖਾਂ ਵਿੱਚ ਧੋਖੇ ਬਾਜ ਹੋਵਾਂ ਤਾਂ ਮੈਂ ਆਪਣੇ ਉੱਤੇ ਬਰਕਤ ਨਹੀਂ ਸਰਾਪ ਪਰ ਲਵਾਂ ਤਾਂ ਉਹ ਦੀ ਮਾਤਾ ਨੇ ਉਸ ਨੂੰ ਆਖਿਆ, ਮੇਰੇ ਪੁੱਤ੍ਰ ਤੇਰਾ ਸਰਾਪ ਮੇਰੇ ਉੱਤੇ ਆਵੇ
13 ਤੂੰ ਕੇਵਲ ਮੇਰੀ ਗੱਲ ਸੁਣ ਅਰ ਜਾਕੇ ਮੇਰੇ ਲਈ ਉਨ੍ਹਾਂ ਨੂੰ ਲੈ ਆ
14 ਤਾਂ ਉਸ ਨੇ ਜਾਕੇ ਉਨ੍ਹਾਂ ਨੂੰ ਫੜਿਆ ਅਰ ਆਪਣੀ ਮਾਤਾ ਕੋਲ ਲੈ ਆਇਆ ਅਰ ਉਸ ਦੀ ਮਾਤਾ ਨੇ ਸੁਆਦਲਾ ਭੋਜਨ ਜਿਹੜਾ ਉਸ ਦੇ ਪਿਤਾ ਨੂੰ ਚੰਗਾ ਲੱਗਦਾ ਸੀ ਤਿਆਰ ਕੀਤਾ
15 ਤਾਂ ਰਿਬਕਾਹ ਨੇ ਆਪਣੇ ਵੱਡੇ ਪੁੱਤ੍ਰ ਏਸਾਓ ਦੇ ਰਾਖਵੇਂ ਬਸਤ੍ਰ ਜਿਹੜੇ ਘਰ ਵਿੱਚ ਉਸ ਦੇ ਕੋਲ ਸਨ ਆਪਣੇ ਨਿੱਕੇ ਪੁੱਤ੍ਰ ਯਾਕੂਬ ਨੂੰ ਪੁਆਏ
16 ਅਤੇ ਮੇਮਣਿਆਂ ਦੀਆਂ ਖੱਲਾਂ ਉਸ ਦੇ ਹੱਥਾਂ ਅਰ ਉਸ ਦੀ ਰੋਮ ਹੀਣ ਧੌਣ ਉੱਤੇ ਲਪੇਟੀਆਂ
17 ਤਾਂ ਉਸ ਨੇ ਉਹ ਸੁਆਦਲਾ ਭੋਜਨ ਅਰ ਰੋਟੀ ਜਿਸ ਨੂੰ ਉਸ ਨੇ ਤਿਆਰ ਕੀਤਾ ਸੀ ਆਪਣੇ ਪੁੱਤ੍ਰ ਯਾਕੂਬ ਦੇ ਹੱਥ ਵਿੱਚ ਦਿੱਤਾ
18 ਤਾਂ ਓਸ ਨੇ ਆਪਣੇ ਪਿਤਾ ਕੋਲ ਜਾਕੇ ਆਖਿਆ, ਪਿਤਾ ਜੀ ਤਾਂ ਉਸ ਆਖਿਆ, ਕੀ ਗੱਲ ਹੈ?
19 ਤੂੰ ਕੌਣ ਹੈਂ ਮੇਰੇ ਪੁੱਤ੍ਰ? ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਏਸਾਓ ਤੇਰਾ ਪਲੌਠਾ ਪੁੱਤ੍ਰ ਹਾਂ। ਮੈਂ ਉਵੇਂ ਕੀਤਾ ਜਿਵੇਂ ਤੁਸੀਂ ਮੈਨੂੰ ਬੋਲੇ। ਉੱਠ ਬੈਠੋ ਅਰ ਮੇਰੇ ਸ਼ਿਕਾਰ ਤੋਂ ਖਾਓ ਤਾਂਜੋ ਤੁਹਾਡਾ ਜੀਉ ਮੈਨੂੰ ਬਰਕਤ ਦੇਵੇ
20 ਇਸਹਾਕ ਨੇ ਆਪਣੇ ਪੁੱਤ੍ਰ ਨੂੰ ਆਖਿਆ, ਕਿਕੁੱਰ ਤੈਨੂੰ ਐਨੀ ਸ਼ਤਾਬੀ ਏਹ ਲੱਭਾ ਮੇਰੇ ਪੁੱਤ੍ਰ? ਤਾਂ ਉਸ ਆਖਿਆ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹ ਨੂੰ ਮੇਰੇ ਅੱਗੇ ਲਾ ਦਿੱਤਾ
21 ਤਾਂ ਇਸਹਾਕ ਨੇ ਯਾਕੂਬ ਨੂੰ ਆਖਿਆ, ਹੇ ਮੇਰੇ ਪੁੱਤ੍ਰ ਮੇਰੇ ਨੇੜੇ ਆ ਤਾਂਜੋ ਮੈਂ ਤੈਨੂੰ ਟੋਹਾਂ ਭਈ ਤੂੰ ਮੇਰਾ ਓਹੋ ਪੁੱਤ੍ਰ ਏਸਾਓ ਹੈਂ ਕਿ ਨਹੀਂ
22 ਤਦ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਰ ਓਸ ਉਹ ਨੂੰ ਟੋਹਕੇ ਆਖਿਆ, ਤੇਰੀ ਅਵਾਜ਼ ਤਾਂ ਯਾਕੂਬ ਦੀ ਹੈ ਪਰ ਹੱਥ ਏਸਾਓ ਦੇ ਹਨ
23 ਓਸ ਉਹ ਨੂੰ ਨਾ ਪਛਾਤਾ ਕਿਉਂਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਜਤਾਉਲੇ ਸਨ ਉਪਰੰਤ ਉਸ ਨੇ ਉਹ ਨੂੰ ਬਰਕਤ ਦਿੱਤੀ
24 ਓਸ ਆਖਿਆ, ਕੀ ਤੂੰ ਸੱਚ ਮੁੱਚ ਮੇਰਾ ਪੁੱਤ੍ਰ ਏਸਾਓ ਹੀ ਹੈਂ? ਤਦ ਓਸ ਆਖਿਆ, ਮੈਂ ਹਾਂ
25 ਓਸ ਆਖਿਆ, ਉਹ ਨੂੰ ਮੇਰੇ ਨੇੜੇ ਲਿਆ ਭਈ ਮੈਂ ਆਪਣੇ ਪੁੱਤ੍ਰ ਦੇ ਸ਼ਿਕਾਰ ਵਿੱਚੋਂ ਖਾਵਾਂ ਤਾਂਜੋ ਮੇਰਾ ਜੀਉ ਤੈਨੂੰ ਬਰਕਤ ਦੇਵੇ ਤਾਂ ਉਹ ਉਸ ਦੇ ਕੋਲ ਲੈ ਗਿਆ ਅਰ ਓਸ ਖਾਧਾ ਅਰ ਉਸ ਦੇ ਲਈ ਮਧ ਲਿਆਇਆ ਅਤੇ ਓਸ ਪੀਤੀ
26 ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਮੇਰੇ ਨੇੜੇ ਆਕੇ ਮੈਨੂੰ ਚੁੰਮ ਮੇਰੇ ਪੁੱਤ੍ਰ
27 ਫੇਰ ਓਸ ਨੇੜੇ ਜਾਕੇ ਉਸ ਨੂੰ ਚੁੰਮਿਆ ਤਾਂ ਓਸ ਦੇ ਬਸਤ੍ਰ ਦੀ ਬਾਸ਼ਨਾ ਸੁੰਘੀ ਅਰ ਉਸ ਨੂੰ ਬਰਕਤ ਦਿੱਤੀ । ਫੇਰ ਓਸ ਆਖਿਆ- ਵੇਖ, ਮੇਰੇ ਪੁੱਤ੍ਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ।
28 ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ ਅਤੇ ਅਨਾਜ ਅਰ ਦਾਖਰਸ ਦੀ ਬਹੁਤਾਇਤ ਤੋਂ ਦੇਵੇ।
29 ਕੌਮਾਂ ਤੇਰੀ ਟਹਿਲ ਕਰਨ ਅਤੇ ਉੱਮਤਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋ ਅਤੇ ਤੇਰੀ ਮਾਤਾ ਦੇ ਪੁੱਤ੍ਰ ਤੇਰੇ ਅੱਗੇ ਝੁਕਣ। ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ।।
30 ਤਾਂ ਐਉਂ ਹੋਇਆ ਕਿ ਜਦੋਂ ਇਸਹਾਕ ਯਾਕੂਬ ਨੂੰ ਬਰਕਤ ਦੇ ਹਟਿਆ ਅਤੇ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿਕੱਲਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰੋਂ ਆਇਆ
31 ਤਾਂ ਉਸ ਨੇ ਵੀ ਸੁਆਦਲਾ ਭੋਜਨ ਤਿਆਰ ਕੀਤਾ ਅਰ ਆਪਣੇ ਪਿਤਾ ਕੋਲ ਲਿਆਇਆ ਅਤੇ ਆਪਣੇ ਪਿਤਾ ਨੂੰ ਆਖਿਆ ਭਈ ਮੇਰਾ ਪਿਤਾ ਉੱਠੇ ਅਰ ਆਪਣੇ ਪੁੱਤ੍ਰ ਦੇ ਸ਼ਿਕਾਰ ਤੋਂ ਖਾਵੇ ਅਰ ਤੁਹਾਡਾ ਜੀਉ ਮੈਨੂੰ ਬਰਕਤ ਦੇਵੇ
32 ਤਾਂ ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਤੂੰ ਕੌਣ ਹੈਂ? ਤਾਂ ਉਸ ਆਖਿਆ, ਮੈਂ ਤੁਹਾਡਾ ਪਲੌਠਾ ਪੁੱਤ੍ਰ ਏਸਾਓ ਹਾਂ
33 ਤਾਂ ਇਸਹਾਕ ਨੇ ਅਤਯੰਤ ਥਰ ਥਰ ਕੰਬਦੇ ਹੋਏ ਆਖਿਆ, ਫੇਰ ਉਹ ਕੌਣ ਹੈ ਸੀ ਜਿਹੜਾ ਸ਼ਿਕਾਰ ਮਾਰਕੇ ਮੇਰੇ ਕੋਲ ਲਿਆਇਆ? ਮੈਂ ਸਾਰੇ ਵਿੱਚੋਂ ਤੇਰੇ ਆਉਣ ਤੋਂ ਪਹਿਲਾਂ ਖਾਧਾ ਅਰ ਮੈਂ ਉਸੇ ਨੂੰ ਬਰਕਤ ਦਿੱਤੀ ਸੋ ਉਹ ਜ਼ਰੂਰ ਮੁਬਾਰਕ ਹੋਵੇਗਾ
34 ਜਦ ਏਸਾਓ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਅਤਯੰਤ ਕੁੜੱਤਣ ਨਾਲ ਭੁੱਭਾਂ ਮਾਰ ਕੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਮੈਨੂੰ, ਹਾਂ, ਮੈਨੂੰ ਵੀ ਬਰਕਤ ਦਿਓ
35 ਤਾਂ ਉਸ ਆਖਿਆ ਤੇਰਾ ਭਰਾ ਧੋਖੇ ਨਾਲ ਆਕੇ ਤੇਰੀ ਬਰਕਤ ਲੈ ਗਿਆ
36 ਉਸ ਨੇ ਆਖਿਆ, ਕੀ ਉਸ ਦਾ ਨਾਉਂ ਠੀਕ ਯਾਕੂਬ ਨਹੀਂ ਰੱਖਿਆ ਗਿਆ ਕਿ ਓਸ ਹੁਣ ਦੂਜੀ ਵਾਰ ਮੇਰੇ ਸੰਗ ਧੋਖਾ ਕੀਤਾ ਹੈ? ਉਸ ਨੇ ਪਲੋਠੀ ਦਾ ਹੱਕ ਵੀ ਲੈ ਲਿਆ ਅਰ ਵੇਖੋ ਹੁਣ ਮੇਰੀ ਬਰਕਤ ਵੀ ਲੈ ਲਈ ਤਾਂ ਓਸ ਆਖਿਆ, ਕੀ ਤੁਸਾਂ ਮੇਰੇ ਲਈ ਕੋਈ ਬਰਕਤ ਨਹੀਂ ਰੱਖ ਛੱਡੀ?
37 ਤਾਂ ਇਸਹਾਕ ਨੇ ਏਸਾਓ ਨੂੰ ਏਹ ਉੱਤਰ ਦਿੱਤਾ, ਵੇਖ ਮੈਂ ਉਹ ਨੂੰ ਤੇਰਾ ਸਰਦਾਰ ਠਹਿਰਾਇਆ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੀ ਸੇਵਾ ਲਈ ਦਿੱਤਾ ਅਰ ਅਨਾਜ ਅਰ ਦਾਖਰਸ ਉਸ ਨੂੰ ਦਿੱਤੀ। ਹੁਣ ਮੇਰੇ ਪੁੱਤ੍ਰ ਮੈਂ ਤੇਰੇ ਲਈ ਕੀ ਕਰਾਂ?
38 ਤਾਂ ਏਸਾਓ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਕੀ ਤੁਹਾਡੇ ਕੋਲ ਇੱਕੋ ਹੀ ਬਰਕਤ ਹੈ? ਹੇ ਮੇਰੇ ਪਿਤਾ ਮੈਨੂੰ ਵੀ ਬਰਕਤ ਦਿਓ ਤਾਂ ਏਸਾਓ ਉੱਚੀ ਉੱਚੀ ਭੁੱਭਾਂ ਮਾਰੀਆ ਅਰ ਰੋਇਆ
39 ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਏਹ ਉੱਤਰ ਦਿੱਤਾ- ਵੇਖ, ਧਰਤੀ ਦੀ ਚਿਕਨਾਈ ਅਤੇ ਉੱਪਰੋਂ ਅਕਾਸ਼ ਦੀ ਤਰੇਲ ਤੋਂ ਰਹਿਣਾ ਤੇਰਾ ਹੋਊ ।
40 ਤੂੰ ਆਪਣੀ ਤੇਗ ਨਾਲ ਜੀਵੇਂਗਾ ਅਰ ਤੂੰ ਆਪਣੇ ਭਰਾ ਦੀ ਟਹਿਲ ਕਰੇਂਗਾ ਅਰ ਐਉਂ ਹੋਵੇਗਾ ਕਿ ਜਦ ਤੂੰ ਅਵਾਰਾ ਫਿਰੇਂਗਾ ਤਾਂ ਤੂੰ ਉਹ ਦਾ ਜੂਲਾ ਆਪਣੀ ਧੌਣ ਉੱਤੋਂ ਭੰਨ ਸੁੱਟੇਂਗਾ ।।
41 ਏਸਾਓ ਨੇ ਯਾਕੂਬ ਨਾਲ ਉਸ ਬਰਕਤ ਦੇ ਕਾਰਨ ਜਿਹੜੀ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਵੈਰ ਰੱਖਿਆ ਅਰ ਏਸਾਓ ਨੇ ਆਪਣੇ ਮਨ ਵਿੱਚ ਆਖਿਆ, ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਹਨ ਫੇਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਸੁੱਟਾਂਗਾ
42 ਉਪਰੰਤ ਰਿਬਕਾਹ ਨੂੰ ਉਸ ਦੇ ਵੱਡੇ ਪੁੱਤ੍ਰ ਏਸਾਓ ਦੀਆਂ ਗੱਲਾਂ ਦੱਸੀਆਂ ਗਈਆਂ ਤਦ ਉਸ ਆਪਣੇ ਨਿੱਕੇ ਪੁੱਤ੍ਰ ਯਾਕੂਬ ਨੂੰ ਬੁਲਾ ਭੇਜਿਆ ਕਿ ਵੇਖ ਤੇਰਾ ਭਰਾ ਆਪਣੇ ਆਪ ਨੂੰ ਤੇਰੇ ਵਿਖੇ ਤਸੱਲੀ ਦਿੰਦਾ ਹੈ ਕਿ ਤੈਨੂੰ ਮਾਰ ਸੁੱਟੇ
43 ਸੋ ਹੁਣ ਮੇਰੇ ਪੁੱਤ੍ਰ ਮੇਰੀ ਗੱਲ ਸੁਣ। ਉੱਠ ਅਰ ਮੇਰੇ ਭਰਾ ਲਾਬਾਨ ਕੋਲ ਹਾਰਾਨ ਨੂੰ ਭੱਜ ਜਾਹ
44 ਅਰ ਥੋੜੇ ਦਿਨ ਉਸ ਦੇ ਕੋਲ ਰਹਿ ਜਦ ਤੀਕਰ ਤੇਰੇ ਭਰਾ ਦਾ ਕਰੋਧ ਨਾ ਉੱਤਰ ਜਾਵੇ
45 ਜਦ ਤੀਕਰ ਤੇਰੇ ਭਰਾ ਦਾ ਕਰੋਧ ਤੈਥੋਂ ਨਾ ਹਟ ਜਾਵੇ ਅਤੇ ਜੋ ਕੁਝ ਤੈਂ ਉਸ ਨਾਲ ਕੀਤਾ ਹੈ ਨਾ ਭੁੱਲ ਜਾਵੇਂ ਤਦ ਤੀਕ ਮੈਂ ਤੈਨੂੰ ਉੱਥੋਂ ਨਹੀਂ ਸੱਦਾਂਗੀ । ਮੈਂ ਕਿਉਂ ਇੱਕ ਦਿਹਾੜੇ ਤੁਸਾਂ ਦੋਹਾਂ ਨੂੰ ਗਵਾ ਬੈਠਾ? ।।
46 ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ । ਜੇ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ? ।।

Genesis 27:1 Gujarati Language Bible Words basic statistical display

COMING SOON ...

×

Alert

×