Bible Languages

Indian Language Bible Word Collections

Bible Versions

Books

Ecclesiastes Chapters

Ecclesiastes 6 Verses

Bible Versions

Books

Ecclesiastes Chapters

Ecclesiastes 6 Verses

1 ਇੱਕ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ ਅਤੇ ਉਹ ਆਦਮੀਆਂ ਦੇ ਉੱਤੇ ਭਾਰੀ ਹੈ
2 ਕੋਈ ਅਜਿਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਧਨ ਪਦਾਰਥ ਅਤੇ ਪਤ ਦਿੱਤੀ ਹੈ ਐਥੋਂ ਤੋੜੀ ਜੋ ਉਹ ਨੂੰ ਕਿਸੇ ਚੀਜ਼ ਦੀ ਜਿਸ ਨੂੰ ਉਹ ਦਾ ਜੀ ਲੋਚਦਾ ਹੈ ਕੋਈ ਥੁੜ ਨਹੀਂ, ਤਾਂ ਵੀ ਪਰਮੇਸ਼ੁਰ ਉਸ ਨੂੰ ਉਹ ਦੇ ਭੋਗਣ ਦੀ ਸਮਰੱਥਾ ਨਹੀਂ ਦਿੰਦਾ ਸਗੋਂ ਓਪਰਾ ਮਨੁੱਖ ਉਸ ਨੂੰ ਭੋਗਦਾ ਹੈ। ਇਹ ਵਿਅਰਥ ਹੈ ਅਤੇ ਇੱਕ ਭੈੜਾ ਰੋਗ ਹੈ।
3 ਜੇ ਕਿਸੇ ਮਨੁੱਖ ਦੇ ਸੌ ਬੱਚੇ ਹੋਣ ਅਤੇ ਉਹ ਢੇਰ ਸਾਰੇ ਵਰਹੇ ਜੀਉਂਦਾ ਰਹੇ ਅਜਿਹਾ ਜੋ ਉਹ ਦੀ ਉਮਰ ਦੇ ਵਰਹੇ ਬਹੁਤ ਹੋਣ ਅਤੇ ਉਹ ਦਾ ਜੀ ਭਲਿਆਈ ਨਾਲ ਨਾ ਰੱਜੇ ਅਤੇ ਉਹ ਦੱਬਿਆ ਵੀ ਨਾ ਜਾਵੇ, ਤਾਂ ਮੈਂ ਆਖਦਾ ਹਾਂ ਜੋ ਉਸ ਨਾਲੋਂ ਗਰਭਪਾਤ ਚੰਗਾ ਹੈ!
4 ਕਿਉਂ ਜੋ ਇਹ ਵਿਅਰਥ ਦੇ ਨਾਲ ਆਇਆ ਅਤੇ ਅਨ੍ਹੇਰੇ ਵਿੱਚ ਜਾਂਦਾ ਹੈ ਅਤੇ ਇਸ ਨਾਉਂ ਅਨ੍ਹੇਰੇ ਨਾਲ ਹੀ ਕੱਜਿਆ ਜਾਂਦਾ ਹੈ
5 ਇਸ ਨੇ ਸੂਰਜ ਨੂੰ ਵੀ ਨਾ ਡਿੱਠਾ, ਨਾ ਹੀ ਕਿਸੇ ਗੱਲ ਨੂੰ ਜਾਣਿਆ, ਸੋ ਇਸ ਨੂੰ ਉਸ ਦੇ ਨਾਲੋਂ ਵਧੀਕ ਸੁੱਖ ਹੈ
6 ਹਾਂ ਭਾਵੇਂ ਉਹ ਦੋ ਵਾਰੀ ਹਜ਼ਾਰ ਵਰਹੇ ਜੀਉਂਦਾ ਰਹੇ ਤਾਂ ਵੀ ਉਹ ਕੋਈ ਭਲਿਆਈ ਨਾ ਵੇਖੇ,-ਭਲਾ, ਸਾਰਿਆਂ ਦੇ ਸਾਰੇ ਇੱਕੇ ਥਾਂ ਨਹੀਂ ਜਾਂਦੇ?।।
7 ਆਦਮੀ ਦਾ ਸਾਰਾ ਧੰਦਾ ਆਪਣੇ ਮੂੰਹ ਦੇ ਲਈ ਹੈ, ਤਦ ਵੀ ਉਹ ਦੀ ਭੁੱਖ ਨਹੀਂ ਮਿਟਦੀ।
8 ਬੁੱਧਵਾਨ ਨੂੰ ਤਾਂ ਮੂਰਖ ਨਾਲੋਂ ਕੀ ਲਾਭ ਹੈ, ਅਤੇ ਕੰਗਾਲ ਨੂੰ ਕੀ ਹੈ ਜੋ ਜੀਉਂਦਿਆਂ ਦੇ ਅੱਗੇ ਤੁਰਨਾ ਜਾਣਦਾ ਹੈ?
9 ਅੱਖੀਂ ਵੇਖ ਲੈਣਾ ਤਰਿਸ਼ਨਾ ਦੇ ਭਟਕਣ ਨਾਲੋਂ ਚੰਗਾ ਹੈ, ਇਹ ਵੀ ਵਿਅਰਥ ਅਰ ਹਵਾ ਦਾ ਫੱਕਣਾ ਹੈ!।।
10 ਜਿਹੜਾ ਹੋਇਆ ਹੈ ਉਹ ਦਾ ਨਾਉਂ ਚਿਰੋਕਣਾ ਰੱਖਿਆ ਗਿਆ ਅਤੇ ਜਾਣਿਆ ਗਿਆ ਜੋ ਉਹ ਇਨਸਾਨ ਹੈ। ਉਹ ਆਪਣੇ ਨਾਲੋਂ ਤਕੜੇ ਨਾਲ ਝਗੜਾ ਨਹੀਂ ਕਰ ਸੱਕਦਾ
11 ਭਾਵੇਂ ਵਿਅਰਥ ਦੇ ਵਧਾਉਣ ਵਾਲੀਆਂ ਬਹੁਤ ਵਸਤਾਂ ਹਨ ਪਰ ਇਨਸਾਨ ਨੂੰ ਕੀ ਲਾਭ ਹੈ?
12 ਕੌਣ ਜਾਣਦਾ ਹੈ ਭਈ ਆਦਮੀ ਲਈ ਜੀਉਣ ਵਿੱਚ ਕੀ ਚੰਗਾ ਹੈ ਜਦ ਉਹ ਆਪਣੇ ਵਿਅਰਥ ਜੀਉਂਣ ਦੇ ਥੋੜੇ ਦਿਨ ਪਰਛਾਵੇਂ ਵਾਂਙੁ ਕੱਟਦਾ ਹੈ? ਆਦਮੀ ਨੂੰ ਕੌਣ ਦਸ ਸੱਕਦਾ ਹੈ ਜੋ ਸੂਰਜ ਦੇ ਹੇਠ ਉਹ ਦੇ ਪਿੱਛੋਂ ਕੀ ਹੋਵੇਗਾ?

Ecclesiastes 6 Verses

Ecclesiastes 6 Chapter Verses Gujarati Language Bible Words display

COMING SOON ...

×

Alert

×