1
|
ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੈਂ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ। |
2
|
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੈਂ ਮੈਨੂੰ ਚੰਗਿਆਂ ਕੀਤਾ। |
3
|
ਹੇ ਯਹੋਵਾਹ, ਤੈਂ ਮੇਰੀ ਜਾਨ ਨੂੰ ਪਤਾਲੋਂ ਉਠਾ ਲਿਆ ਹੈ, ਤੈਂ ਮੈਨੂੰ ਜੀਉਂਦਿਆਂ ਰੱਖਿਆ ਹੈ ਭਈ ਮੈਂ ਗੋਰ ਵਿੱਚ ਨਾ ਉਤਰ ਜਾਵਾਂ। |
4
|
ਹੇ ਯਹੋਵਾਹ ਦੇ ਸੰਤੋਂ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ! |
5
|
ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ, ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ। |
6
|
ਮੈਂ ਤਾਂ ਆਪਣੀ ਭਾਗਵਾਨੀ ਦੇ ਵੇਲੇ ਆਖਿਆ ਸੀ, ਭਈ ਮੈਂ ਕਦੀ ਨਹੀਂ ਡੋਲਾਂਗਾ। |
7
|
ਹੇ ਯਹੋਵਾਹ, ਤੈਂ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਇਸਥਿਰ ਰੱਖਿਆ, ਤੈਂ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ। |
8
|
ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਅਤੇ ਪ੍ਰਭੁ ਅੱਗੇ ਮੈਂ ਇਹ ਅਰਜੋਈ ਕੀਤੀ, |
9
|
ਭਈ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਗੋਰ ਵਿੱਚ ਉੱਤਰ ਜਾਵਾਂॽ ਭਲਾ, ਖ਼ਾਕ ਤੇਰਾ ਧੰਨਵਾਦ ਕਰੇਗੀॽ ਭਲਾ, ਉਹ ਤੇਰੀ ਸਚਿਆਈ ਦੱਸੇਗੀॽ |
10
|
ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ! |
11
|
ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ, ਤੈਂ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ, |
12
|
ਭਈ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, - ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ।। |
Psalms 30:11 English Language Bible Words basic statistical display
COMING SOON ...