2
|
ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਭਈ ਪਰਮੇਸ਼ੁਰ ਲਈ ਹੋਰ ਗੱਲਾਂ ਵੀ ਹਨ। |
3
|
ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਕਰਤਾਰ ਨੂੰ ਧਰਮੀ ਠਹਿਰਾਵਾਂਗਾ, |
4
|
ਕਿਉਂ ਜੋ ਸੱਚ ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨੀ ਤੇਰੇ ਨਾਲ ਹੈਗਾ |
5
|
ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧੀ ਵਿੱਚ ਮਹਾਨ ਹੈ। |
6
|
ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਨ੍ਹਾਂ ਦਾ ਹੱਕ ਦਿੰਦਾ ਹੈ। |
7
|
ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ ਗੱਦੀ ਉੱਤੇ ਉਨ੍ਹਾਂ ਨੂੰ ਸਦਾ ਲਈ ਬਹਾਉਂਦਾ ਹੈ ਅਤੇ ਓਹ ਉੱਚੇ ਕੀਤੇ ਜਾਂਦੇ ਹਨ। |
8
|
ਅਤੇ ਜੇ ਓਹ ਬੇੜੀਆਂ ਨਾਲ ਨਰੜੇ ਜਾਣ ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ, |
9
|
ਤਾਂ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦੱਸਦਾ ਹੈ, ਨਾਲੇ ਉਨ੍ਹਾਂ ਦੇ ਅਪਰਾਧ ਭਈ ਓਹ ਘੁਮੰਡੀ ਹਨ। |
10
|
ਉਹ ਸਿਖਸ਼ਾ ਲਈ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ, ਅਤੇ ਫ਼ਰਮਾਉਂਦਾ ਹੈ ਭਈ ਬੁਰਿਆਈ ਤੋਂ ਮੁੜੋ! |
11
|
ਜੇ ਓਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਾਂ ਓਹ ਆਪਣੇ ਦਿਨ ਭਲਿਆਈ ਵਿੱਚ ਪੂਰੇ ਕਰਨਗੇ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ। |
12
|
ਅਤੇ ਜੇ ਓਹ ਨਾ ਸੁਣਨ, ਤਾਂ ਓਹ ਤਲਵਾਰ ਨਾਲ ਨਾਸ਼ ਹੋਣਗੇ, ਅਤੇ ਗਿਆਨ ਤੋਂ ਬਿਨਾ ਮਰਨਗੇ! |
13
|
ਪਰ ਦਿਲ ਦੇ ਨਾਸਤਕ ਕ੍ਰੋਧ ਰੱਖ ਛੱਡਦੇ ਹਨ, ਉਹ ਦੁਹਾਈ ਨਹੀਂ ਦਿੰਦੇ ਜਦ ਓਹ ਉਨ੍ਹਾਂ ਨੂੰ ਨਰੜਦਾ ਹੈ। |
14
|
ਓਹ ਜੁਆਨੀ ਵਿੱਚ ਜਾਨ ਛੱਡ ਜਾਂਦੇ ਹਨ, ਅਤੇ ਮੁੰਡੇ ਬਾਜ਼ਾ ਵਿੱਚ ਉਨ੍ਹਾਂ ਦਾ ਜੀਵਨ ਮੁੱਕ ਜਾਂਦਾ ਹੈ। |
15
|
ਉਹ ਦੁਖਿਆਰੇ ਨੂੰ ਉਹ ਦੇ ਦੁਖ ਦੇ ਵਸੀਲੇ ਛੁਡਾਉਂਦਾ ਹੈ, ਅਤੇ ਉਨ੍ਹਾਂ ਦੇ ਕੰਨ ਜੁਲਮ ਦੇ ਵਸੀਲੇ ਖੋਲ੍ਹ ਦਿੰਦਾ ਹੈ।। |
16
|
ਹਾਂ, ਉਹ ਨੇ ਤੈਨੂੰ ਦੁਖ ਦੇ ਮੂੰਹ ਤੋਂ ਪਰੇਰ ਕੇ ਵੀ ਛੁਡਾਇਆ, ਖੁਲ੍ਹੇ ਥਾਂ ਵਿੱਚ ਜਿੱਥੇ ਕੋਈ ਤੰਗੀ ਨਹੀਂ ਸੀ, ਅਤੇ ਤੇਰੀ ਮੇਜ਼ ਦੀਆਂ ਰੱਖੀਆਂ ਹੋਈਆਂ ਚੀਜ਼ਾਂ ਚਰਬੀ ਨਾਲ ਭਰੀਆਂ ਹੋਈਆਂ ਸਨ। |
17
|
ਪਰ ਤੂੰ ਦੁਸ਼ਟਾਂ ਦੇ ਫ਼ਤਵੇ ਨਾਲ ਭਰਿਆ ਹੋਇਆ ਹੈ, ਫ਼ਤਵਾ ਤੇ ਨਿਆਉਂ ਤੈਨੂੰ ਫੜਦੇ ਹਨ। |
18
|
ਖ਼ਬਰਦਾਰ, ਮਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪਰਾਸਚਿਤ ਦੀ ਬੜਾਈ ਤੈਨੂੰ ਕੁਰਾਹੇ ਪਾਵੇ। |
19
|
ਭਲਾ, ਤੇਰੀ ਦੁਹਾਈ ਯਾ ਸ਼ਕਤੀ ਦਾ ਸਾਰਾ ਜ਼ੋਰ ਪਰਬੰਧ ਕਰੂਗਾ, ਭਈ ਤੂੰ ਦੁਖ ਵਿੱਚ ਨਾ ਪਵੇਂ? |
20
|
ਉਸ ਰਾਤ ਲਈ ਨਾ ਲੋਚ, ਜਦ ਲੋਕ ਆਪਣੇ ਅਸਥਾਨਾਂ ਤੋਂ ਉਤਾਹਾਂ ਜਾਂਦੇ ਹਨ। |
21
|
ਚੌਕਸ ਰਹੂ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੈਂ ਏਹ ਨੂੰ ਚੁਣਿਆ ਹੈ, ਨਾ ਕਿ ਮੁਸੀਬਤ ਨੂੰ!।। |
22
|
ਵੇਖ, ਪਰਮੇਸ਼ੁਰ ਆਪਣੀ ਸਮੱਰਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ। ਉਹ ਦੇ ਤੁਲ ਗੁਰੂ ਕੌਣ ਹੈਗਾ? |
23
|
ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਯਾ ਕੌਣ ਕਹਿ ਸੱਕਦਾ ਹੈ ਭਈ ਤੈਂ ਬਦੀ ਕੀਤੀ? |
24
|
ਚੇਤੇ ਕਰ ਕਿ ਤੂੰ ਉਹ ਦੇ ਕਰਤੱਬ ਦੀ ਵਡਿਆਈ ਕਰੇਂ, ਜਿਹ ਨੂੰ ਮਨੁੱਖ ਗਾਉਂਦੇ ਹਨ। |
25
|
ਸਾਰੇ ਆਦਮੀਆਂ ਨੇ ਉਹ ਨੂੰ ਡਿੱਠਾ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ। |
26
|
ਵੇਖ, ਪਰਮੇਸ਼ੁਰ ਮਹਾਨ ਹੈਗਾ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰੇ ਹੈ। |
27
|
ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ, |
28
|
ਜਿਨ੍ਹਾਂ ਨੂੰ ਬੱਦਲ ਡੋਹਲਦੇ ਹਨ, ਅਤੇ ਓਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ। |
29
|
ਭਲਾ, ਕੋਈ ਘਟਾਂ ਦਾ ਫੈਲਾਉ ਸਮਝ ਸੱਕਦਾ ਹੈ, ਉਹ ਦੇ ਮੰਡਪ ਦੀਆਂ ਗਰਜਾਂ ਭੀ? |
30
|
ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਕੱਜਦਾ ਹੈ। |
31
|
ਉਹ ਤਾਂ ਇਨ੍ਹਾਂ ਦੇ ਰਾਹੀਂ ਲੋਕਾਂ ਦਾ ਇਨਸਾਫ ਕਰਦਾ ਹੈ। ਉਹ ਵਾਫਰੀ ਨਾਲ ਭੋਜਨ ਦਿੰਦਾ ਹੈ |
32
|
ਉਹ ਆਪਣਾ ਹੱਥ ਬਿਜਲੀ ਨਾਲ ਕੱਜਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਵਿਰੋਧੀ ਨੂੰ ਮਾਰੇ। |
33
|
ਉਹ ਦੀ ਕੜਕ ਉਹ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ ।। |
Job 36:16 English Language Bible Words basic statistical display
COMING SOON ...